17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਲੁਧਿਆਣਾ ਵਾਸੀ ਸਮਾਜ ਸੇਵੀ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਚੀਫ਼ ਜਸਟਿਸ ਸਮੇਤ ਮੁੱਖ ਮੰਤਰੀਆਂ ਨੂੰ ਲਿਖਿਆ ਪੱਤਰ <br/>

ਅਜੀਤ ਡੈਸਕ 06-03-2026
ਲੁਧਿਆਣਾ, 5 ਮਾਰਚ (ਡਾ. ਤਰਲੋਚਨ ਸਿੰਘ)-ਲੁਧਿਆਣਾ ਦੇ ਸਮਾਜ ਸੇਵੀ ਸੁਖਦੇਵ ਸਿੰਘ ਵਾਲੀਆ ਸੁਖੀ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਭਾਰਤ ਦੇ ਚੀਫ਼ ਜਸਟਿਸ ਅਤੇ ਮੁੱਖ ਮੰਤਰੀਆਂ ਨੂੰ ਇਕ ਲਿਖਤੀ ਪੱਤਰ ਲਿਖਿਆ ਹੈ, ਜਿਸ ਵਿਚ ਉਨ੍ਹਾਂ ਨੇ ਵਿਆਹ ਲਈ ਅਤੇ ਵਿਆਹ ਸਰਟੀਫਿਕੇਟ ਜਾਰੀ ਕਰਨ ਤੋਂ ਪਹਿਲਾਂ ਡੋਪ ਟੈੱਸਟ, ਗੰਭੀਰ ਬਿਮਾਰੀਆਂ ਦੇ ਟੈੱਸਟ (ਖਾਸ ਕਰਕੇ ਏਡਜ਼), ਕੈਂਸਰ ਟੈੱਸਟ ਅਤੇ ਸਮੋਕਰ ਟੈੱਸਟ ਲਾਜ਼ਮੀ ਕੀਤੇ ਜਾਣ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਇਹ ਸਭ ਤੋਂ ਵੱਡਾ ਇਸਤਰੀ ਧਨ, ਤੋਹਫ਼ਾ ਅਤੇ ਅਸੀਸ ਹੋਵੇਗਾ, ਜੋ ਕਿਸੇ ਨੂੰ ਦਿੱਤਾ ਜਾ ਸਕਦਾ ਹੈ | ਇਹ ਕਾਨੂੰਨ ਕੇਂਦਰ ਸਰਕਾਰ ਅਤੇ ਖਾਸ ਕਰਕੇ ਪੰਜਾਬ ਸਰਕਾਰ ਦੀ ''ਯੁੱਧ ਨਸ਼ਿਆਂ ਵਿਰੁੱਧ'' ਮੁਹਿੰਮ ਨੂੰ ਵੱਡਾ ਬਲ ਦੇਵੇਗਾ | ਇਕ ਨਸ਼ਾ-ਮੁਕਤ ਲੜਕਾ ਅਤੇ ਲੜਕੀ ਪਰਿਵਾਰ ਲਈ ਵਰਦਾਨ ਹੋਣਗੇ | ਇਹ ਕਾਨੂੰਨ ਪਿਤਾ ਦੀ ਪੱਗ ਅਤੇ ਪਰਿਵਾਰ ਦੀ ਇੱਜ਼ਤ ਨੂੰ ਪੁਲਿਸ ਥਾਣਿਆਂ ਅਤੇ ਅਦਾਲਤਾਂ ਵਿਚ ਰੁਲਨ ਤੋਂ ਬਚਾ ਸਕਦਾ ਹੈ | ਇਹ ਕਾਨੂੰਨ ਨਸ਼ਿਆਂ ਦੇ ਖ਼ਤਰੇ ਨੂੰ ਘਟਾਉਣ ਵਿਚ ਮਦਦਗਾਰ ਹੋਵੇਗਾ | ਉਨ੍ਹਾਂ ਕਿਹਾ ਕਿ ਵਿਆਹ ਤੋਂ ਪਹਿਲਾਂ ਡੋਪ ਟੈੱਸਟ, ਗੰਭੀਰ ਬਿਮਾਰੀਆਂ ਦੇ ਟੈੱਸਟ (ਖਾਸ ਕਰਕੇ ਏਡਜ਼), ਕੈਂਸਰ ਟੈੱਸਟ ਅਤੇ ਸਮੋਕਰ ਟੈੱਸਟ ਲਾਜ਼ਮੀ ਕੀਤੇ ਜਾਣ, ਜੇ ਟੈੱਸਟ ਪਾਜ਼ੇਟਿਵ ਆਉਂਦਾ ਹੈ ਅਤੇ ਫਿਰ ਵੀ ਜੋੜਾ ਵਿਆਹ ਕਰਨਾ ਚਾਹੁੰਦਾ ਹੈ, ਤਾਂ ਉਨ੍ਹਾਂ ਦਾ ਫੋਟੋ ਸਮੇਤ ਹਲਫ਼ਨਾਮਾ ਤਹਿਸੀਲਦਾਰ ਜਾਂ ਅਧਿਕਿ੍ਤ ਮੈਜਿਸਟਰੇਟ ਦੇ ਸਾਹਮਣੇ ਲਾਜ਼ਮੀ ਹੋਣਾ ਚਾਹੀਦਾ ਹੈ, ਜਿਸ ਵਿਚ ਉਹ ਲਿਖਣ ਕਿ ਉਹ ਸਾਰੇ ਤੱਥ ਜਾਣਦੇ ਹੋਏ ਆਪਣੀ ਮਰਜ਼ੀ ਨਾਲ ਵਿਆਹ ਕਰ ਰਹੇ ਹਨ |

ਪਿਛਲੀ ਖ਼ਬਰ ਤੇਜ਼ ਰਫ਼ਤਾਰ ਕਾਰ ਮੋਟਰਸਾਈਕਲ ਟੱਕਰ ਵਿਚ ਮੋਟਰਸਾਈਕਲ ਸਵਾਰ ਦੀ ਮੌਤ <br/> ਅਗਲੀ ਖ਼ਬਰ ਸ਼ੱਕੀ ਹਾਲਾਤ 'ਚ ਛੇਵੀਂ ਪੜ੍ਹਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।