19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਜੀ. ਐਨ. ਈ. ਕਾਲਜ ਦੀ 65ਵੀਂ ਸਾਲਾਨਾ ਅਥਲੈਟਿਕ ਮੀਟ ਮਿੱਠੀਆਂ ਯਾਦਾਂ ਛੱਡਦੀ ਹੋਈ ਸਮਾਪਤ <br/>

ਅਜੀਤ ਡੈਸਕ 24-02-2026
ਆਲਮਗੀਰ, 23 ਫਰਵਰੀ (ਜਰਨੈਲ ਸਿੰਘ ਪੱਟੀ)-ਸਥਾਨਕ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ਪਾਰਕ ਲੁਧਿਆਣਾ ਦੀ ਅਥਲੈਟਿਕ ਮੀਟ ਦਾ ਦੂਜਾ ਦਿਨ ਵਿਦਿਆਰਥੀਆਂ ਵਲੋਂ ਬਹੁਤ ਦਿ੍ੜ੍ਹ ਇਰਾਦੇ ਨਾਲ ਸ਼ੁਰੂ ਕੀਤਾ ਗਿਆ | ਸਪੋਰਟਸ ਮੀਟ ਦੇ ਦੂਜੇ ਦਿਨ 10000 ਮੀਟਰਜ਼, 3000 ਮੀਟਰਜ਼, 400 ਮੀਟਰਜ਼, 800 ਮੀਟਰਜ਼, ਹੈਮਰ ਥਰੋਅ, ਡਿਸਕਸ ਥਰੋਅ, ਟੱਗ ਆਫ਼ ਵਾਰ ਵਰਗੇ ਮੁਕਾਬਲੇ ਕਰਵਾਏ ਗਏ | ਮੁਕਾਬਲਿਆਂ ਵਿਚ ਲੜਕੇ ਅਤੇ ਲੜਕੀਆਂ ਦੋਹਾਂ ਨੇ ਬਹੁਤ ਉਤਸ਼ਾਹ ਅਤੇ ਭਾਰੀ ਗਿਣਤੀ ਵਿਚ ਭਾਗ ਲਿਆ | ਡਾ. ਸਹਿਜਪਾਲ ਸਿੰਘ ਪਿ੍ੰਸੀਪਲ ਜੀ.ਐਨ.ਡੀ.ਈ.ਸੀ. ਨੇ ਦੱਸਿਆ ਕਿ ਇਹ ਈਵੈਂਟ ਕਾਲਜ ਦੇ ਸਪੋਰਟ ਸਟਾਫ਼ ਅਤੇ ਪ੍ਰਬੰਧਕੀ ਮੈਂਬਰ ਡਾ. ਹਰਵਿੰਦਰ ਸਿੰਘ, ਡਾ. ਗੁੰਜਨ ਭਾਰਦਵਾਜ ਅਤੇ ਸ਼ਮਿੰਦਰ ਸਿੰਘ ਅਤੇ ਸਾਰੇ ਸਟਾਫ਼ ਦੀ ਮਿਹਨਤ ਸਦਕਾ ਹੀ ਸਫਲਤਾ ਪੂਰਵਕ ਸੰਪੰਨ ਹੋਇਆ ਹੈ | ਇਸ ਦੌਰਾਨ 1987 ਬੈਚ ਦੇ ਅਲੂਮਨੀ ਜੀਤਇੰਦਰਪਾਲ ਸਿੰਘ ਸਾਬਕਾ ਕਮਾਂਡਰ ਨੇ ਉਚੇਚੇ ਤੌਰ 'ਤੇ ਪ੍ਰੋਗਰਾਮ ਵਿਚ ਹਾਜ਼ਰੀ ਭਰੀ | ਉਨ੍ਹਾਂ ਨੇ ਕਿਹਾ ਕਿ ਜ਼ਿੰਦਗੀ ਵਿਚ ਕਾਮਯਾਬ ਹੋਣ ਲਈ ਸਰੀਰਕ ਤੰਦਰੁਸਤੀ ਬਹੁਤ ਜ਼ਰੂਰੀ ਹੈ, ਜੋ ਅਸੀਂ ਖੇਡਾਂ ਦੇ ਜ਼ਰੀਏ ਹਾਸਿਲ ਕਰ ਸਕਦੇ ਹਾਂ |
ਉਨ੍ਹਾਂ ਸਪੋਰਟਮੈਨਸ਼ਿਪ ਨੂੰ ਹਰ ਖੇਤਰ ਵਿਚ ਨਾਲ ਲੈ ਕੇ ਚੱਲਣ ਦਾ ਸੁਨੇਹਾ ਦਿੱਤਾ | ਪ੍ਰੋਗਰਾਮ ਦੇ ਅਖੀਰ ਵਿਚ 1987 ਬੈਚ ਵਲੋਂ ਜੇਤੂ ਖਿਡਾਰੀਆਂ ਨੂੰ ਨਗਦ ਇਨਾਮ ਵੀ ਵੰਡੇ ਗਏ | ਮੀਟ ਦੇ ਸਰਵਉੱਚਮ ਐਥਲੀਟ ਲੜਕੇ ਅਤੇ ਲੜਕੀਆਂ ਨੂੰ ਉਨ੍ਹਾਂ ਵਲੋਂ 3100 ਰੁਪਏ ਦਾ ਨਗਦ ਪੁਰਸਕਾਰ ਵੀ ਦਿੱਤਾ ਗਿਆ | ਇਕਬਾਲ ਸਿੰਘ ਡਾਇਰੈਕਟਰ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਨੇ ਸਾਰੇ ਜੇਤੂ ਵਿਦਿਆਰਥੀਆਂ, ਭਾਗੀਦਾਰਾਂ, ਸਟਾਫ਼ ਮੈਂਬਰਾਂ ਦਾ ਖੇਡ ਸਮਾਰੋਹ ਦਾ ਸਫਲ ਪ੍ਰਬੰਧ ਕਰਵਾਉਣ ਲਈ ਧੰਨਵਾਦ ਕਰਦਿਆਂ ਮੁਬਾਰਕਬਾਦ ਦਿੱਤੀ |

ਪਿਛਲੀ ਖ਼ਬਰ ਪੀ. ਏ. ਯੂ. ਵਿਚ ਡਾ. ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਫੁੱਲਾਂ ਦਾ ਸਾਲਾਨਾ ਸ਼ੋਅ 26-27 ਨੂੰ <br/> ਅਗਲੀ ਖ਼ਬਰ ਪੀ. ਏ. ਯੂ. ਦੇ ਟਰੈਕਟਰ ਡਰਾਈਵਰਾਂ ਨੇ ਕੀਤਾ ਅੰਬ ਗਰੁੱਪ ਦਾ ਸਮਰਥਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।