01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ <br/>

ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਹੋਏ ਸਮਾਗਮ ਸਮੇਂ ਕਿਤਾਬਾਂ ਦੇਖਦੇ ਪ੍ਰਬੰਧਕ | ਅਜੀਤ ਤਸਵੀਰ <br/> 23-02-2026
ਲੁਧਿਆਣਾ, 22 ਫਰਵਰੀ (ਜਤਿੰਦਰ ਭੰਬੀ)-ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਪੰਜਾਬੀ ਅਤੇ ਲਲਿਤ ਕਲਾ ਦੇ ਪੋਸਟ ਗ੍ਰੈਜੂਏਟ ਵਿਭਾਗਾਂ ਨੇ ਅੰਤਰ ਕਾਲਜ ਪੋਸਟਰ ਮੇਕਿੰਗ ਅਤੇ ਕਾਵਿ-ਪਾਠ ਮੁਕਾਬਲੇ ਕਰਵਾਏ ਗਏ | ਡਾ. ਜਸਵੰਤ ਸਿੰਘ ਜਾਫਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਡਾ. ਪਰਵੀਨ ਕੁਮਾਰ ਪੰਜਾਬੀ ਵਿਭਾਗ ਚੰਡੀਗੜ੍ਹ ਨੇ ਇਸ ਦਿਨ ਲਈ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮ ਦੀ ਸ਼ੁਰੂਆਤ ਕਾਲਜ ਸ਼ਬਦ ਨਾਲ ਹੋਈ | ਮਹਿਮਾਨਾਂ ਦਾ ਸਵਾਗਤ ਕਾਲਜ ਡਾਇਰੈਕਟਰ ਡਾ. ਮੁਕਤੀ ਗਿੱਲ, ਪਿ੍ੰਸੀਪਲ ਡਾ. ਕਮਲਜੀਤ ਗਰੇਵਾਲ, ਡਾ. ਨਰਿੰਦਰਜੀਤ ਕੌਰ ਮੁਖੀ ਪੰਜਾਬੀ ਵਿਭਾਗ ਅਤੇ ਆਸ਼ੂ ਮੁਖੀ ਲਲਿਤ ਕਲਾ ਵਿਭਾਗ ਨੇ ਕੀਤਾ | ਇਸ ਮੌਕੇ ਡਾ. ਮਨਪ੍ਰੀਤ ਕੌਰ ਦੁਆਰਾ ਲਿਖੀ ਗਈ ਪੰਜਾਬੀ ਕਹਾਣੀ 'ਮਲਵਈ ਪਿਚੋਕੜ ਅਤੇ ਨਵੀਨ ਦਿ੍ਸ਼ਟੀ' ਨਾਮਕ ਇਕ ਕਿਤਾਬ ਲਾਂਚ ਕੀਤੀ ਗਈ | ਡਾ. ਜਸਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੀ ਮਾਂ-ਬੋਲੀ ਦਾ ਸਤਿਕਾਰ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਨੂੰ ਬਿਨਾਂ ਕਿਸੇ ਝਿਜਕ ਦੇ ਬੋਲਣਾ ਚਾਹੀਦਾ ਹੈ | ਡਾ. ਪਰਵੀਨ ਕੁਮਾਰ ਨੇ ਹੋਰ ਭਾਸ਼ਾਵਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਪਰ ਇਸ ਦੇ ਨਾਲ-ਨਾਲ ਇਨਸਾਨ ਨੂੰ ਆਪਣੀ ਮਾਂ-ਬੋਲੀ ਰਾਹੀਂ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹਿਣਾ ਚਾਹੀਦਾ ਹੈ | ਡਾ. ਜਗਦੀਸ਼ ਕੌਰ ਪ੍ਰੋਫੈਸਰ ਪੰਜਾਬੀ ਵਿਭਾਗ ਪੀ.ਏ.ਯੂ. ਅਤੇ ਡਾ. ਸ਼ਿਵਾਨੀ ਰਾਣਾ ਵਿਗਿਆਨੀ ਪੀ.ਏ.ਯੂ. ਲੁਧਿਆਣਾ ਨੇ ਅੰਤਰ-ਕਾਲਜ ਪੋਸਟਰ ਬਣਾਉਣ ਦੇ ਮੁਕਾਬਲੇ ਲਈ ਜੱਜਾਂ ਵਜੋਂ ਭੂਮਿਕਾ ਨਿਭਾਈ | ਇਸ ਮੁਕਾਬਲੇ ਵਿਚ ਖ਼ਾਲਸਾ ਕਾਲਜ ਫ਼ਾਰ ਵੁਮੈਨ ਸਿਵਲ ਲਾਈਨਜ਼ ਦੀ ਮਨਪ੍ਰੀਤ ਕੌਰ ਨੇ ਪਹਿਲਾ ਇਨਾਮ, ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਦੀ ਪਰਲ ਨੇ ਦੂਜਾ ਅਤੇ ਰਾਮਗੜ੍ਹੀਆ ਗਰਲਜ਼ ਕਾਲਜ ਦੀ ਪੱਲਵੀ ਕੁਮਾਰੀ ਨੇ ਤੀਜਾ ਇਨਾਮ ਜਿੱਤਿਆ | ਦਿਲਾਸਾ ਇਨਾਮ ਕੇ.ਆਈ.ਐਮ.ਟੀ. ਦੇ ਆਰੂਸ਼ ਸ਼ਰਮਾ ਅਤੇ ਏ.ਐਸ. ਕਾਲਜ ਆਫ਼ ਐਜੂਕੇਸ਼ਨ ਖੰਨਾ ਦੀ ਗੁਰਲੀਨ ਕੌਰ ਨੂੰ ਦਿੱਤੇ ਗਏ | ਅੰਤਰ ਕਾਲਜ ਕਵਿਤਾ ਪਾਠ ਮੁਕਾਬਲੇ ਵਿਚ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਅਮਨਪ੍ਰੀਤ ਸਿੰਘ ਨੇ ਪਹਿਲਾ ਇਨਾਮ, ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਦੀ ਰਾਜਪ੍ਰੀਤ ਕੌਰ ਨੇ ਦੂਜਾ ਇਨਾਮ ਅਤੇ ਰਾਮਗੜ੍ਹੀਆ ਗਰਲਜ਼ ਕਾਲਜ ਦੀ ਪ੍ਰਕਿ੍ਤੀ ਨੇ ਤੀਜਾ ਇਨਾਮ ਪ੍ਰਾਪਤ ਕੀਤਾ, ਜਦੋਂ ਕਿ ਦਿਲਾਸਾ ਇਨਾਮ ਜੀ.ਜੀ.ਐਨ. ਖ਼ਾਲਸਾ ਕਾਲਜ ਲੁਧਿਆਣਾ ਦੇ ਆਕਾਸ਼ਦੀਪ ਸਿੰਘ ਨੂੰ ਦਿੱਤਾ ਗਿਆ | ਇਸ ਦਿਨ ਦਾ ਮੁੱਖ ਆਕਰਸ਼ਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਪੁਸਤਕ ਮੇਲਾ ਸੀ | ਇਹ ਸਮਾਗਮ ਜੇਤੂਆਂ ਨੂੰ ਇਨਾਮ ਅਤੇ ਸਰਟੀਫਿਕੇਟ ਵੰਡਣ ਨਾਲ ਸਮਾਪਤ ਹੋਇਆ | ਪਿ੍ੰਸੀਪਲ ਨੇ ਸਾਡੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਅਜਿਹੇ ਸਮਾਗਮ ਦੇ ਪ੍ਰਬੰਧ ਲਈ ਵਿਭਾਗਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ | ਪੰਜਾਬੀ ਵਿਭਾਗ ਦੇ ਮੁਖੀ ਡਾ. ਨਰਿੰਦਰਜੀਤ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ |

ਪਿਛਲੀ ਖ਼ਬਰ ਜਾਇਦਾਦ ਦੇ ਮਾਮਲੇ ਵਿਚ ਧੋਖਾਧੜੀ ਕਰਨ ਦੇ ਦੋਸ਼ ਤਹਿਤ ਦੋ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫ਼ਾਰ ਵੁਮੈਨ ਵਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।