01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਪੀ. ਏ. ਯੂ. ਇੰਪਲਾਈਜ਼ ਯੂਨੀਅਨ ਦੀਆਂ 2026-28 ਦੀਆਂ ਚੋਣਾਂ ਵਿਚ ਅੰਬ ਗਰੱੁਪ ਦੀ ਟੀਮ ਨੂੰ ਮਿਲਿਆ ਪੀ. ਏ. ਯੂ. ਕਿ੍ਕਟ ਟੀਮ ਦਾ ਸਮਰਥਨ <br/>

ਪੀ. ਏ. ਯੂ. ਇੰਪਲਾਈਜ਼ ਯੂਨੀਅਨ ਦੀਆਂ ਚੋਣਾਂ 'ਚ ਅੰਬ ਗਰੁੱਪ ਦੀ ਟੀਮ ਨੂੰ ਸਮਰਥਨ ਦਿੰਦੀ ਪੀ.ਏ.ਯੂ. ਦੀ ਕ੍ਰਿਕਟ ਟੀਮ | ਅਜੀਤ ਤਸਵੀਰ <br/> 23-02-2026
ਲੁਧਿਆਣਾ, 22 ਫਰਵਰੀ (ਜਤਿੰਦਰ ਭੰਬੀ)-ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੀਆਂ 2026-28 ਦੀਆਂ ਚੋਣਾਂ 27 ਫਰਵਰੀ 2026 ਨੂੰ ਹੋਣ ਜਾ ਰਹੀਆਂ ਹਨ | ਪੀ.ਏ.ਯੂ. ਇੰਪਲਾਈਜ਼ ਫੋਰਮ ਦੀ ਟੀਮ, ਜੋ ਕਿ ਬਲਦੇਵ ਸਿੰਘ ਵਾਲੀਆ ਅਤੇ ਮਨਮੋਹਨ ਸਿੰਘ ਦੀ ਅਗਵਾਈ ਵਿਚ ਮੈਦਾਨ ਵਿਚ ਹਨ, ਨੇ ਪੀ.ਏ.ਯੂ. ਵਿਚ ਇਕ ਮੀਟਿੰਗ ਕੀਤੀ | ਇਸ ਮੀਟਿੰਗ ਵਿਚ ਵੱਖ-ਵੱਖ ਦਫ਼ਤਰਾਂ 'ਚੋਂ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ | ਪੀ.ਏ.ਯੂ. ਇੰਪਲਾਈਜ਼ ਫੋਰਮ ਦੀ ਟੀਮ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ, ਜਦੋਂ ਪੀ.ਏ.ਯੂ. ਦੀ ਕਿ੍ਕਟ ਟੀਮ ਨੇ ਪੀ.ਏ.ਯੂ. ਇੰਪਲਾਈਜ਼ ਫੋਰਮ ਗਰੁੱਪ (ਅੰਬ ਗਰੁੱਪ) ਨੂੰ ਆਪਣਾ ਸਮਰਥਨ ਦਿੱਤਾ | ਟੀਮ ਦੇ ਕਪਤਾਨ ਸਿਮਰ ਪੰਧੇਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਦੇ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਇਹ ਫ਼ੈਸਲਾ ਕੀਤਾ ਕਿ ਆਉਣ ਵਾਲੀਆਂ ਚੋਣਾਂ ਵਿਚ ਉਹ ਅੰਬ ਗਰੁੱਪ ਦੀ ਟੀਮ ਨੂੰ ਆਪਣਾ ਪੂਰਾ ਸਮਰਥਨ ਦੇਣਗੇ | ਇਸ ਮੌਕੇ ਲਾਲ ਬਹਾਦਰ ਯਾਦਵ, ਨਵਨੀਤ ਸ਼ਰਮਾ, ਪਿ੍ੰਸ ਗਰਗ, ਸਤਵਿੰਦਰ ਸਿੰਘ, ਸੰਦੀਪ ਪਾਠਕ, ਸੁਖਵਿੰਦਰ ਗਿੱਲ, ਗੁਰਇਕਬਾਲ ਸਿੰਘ ਸੋਹੀ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ, ਸੁਰਿੰਦਰ ਸਿੰਘ, ਵਿਨੋਦ ਕੁਮਾਰ, ਜਤਿੰਦਰ ਸਿੰਘ, ਬਰਿੰਦਰ ਸਿੰਘ, ਭੁਪਿੰਦਰ ਸਿੰਘ, ਗੁਰਪ੍ਰਤਾਪ ਸਿੰਘ ਪੈਰੀ, ਗਗਨ ਦੀਪ ਸਿੰਘ, ਦੇਵਰਾਜ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਿਡ ਮਈ ਤੋਂ ਸ਼ੁਰੂ ਹੋਵੇਗਾ ਹਾਊਸਿੰਗ ਸੈਂਸਸ <br/> ਅਗਲੀ ਖ਼ਬਰ ਵਿਧਾਇਕ ਗਰੇਵਾਲ ਵਲੋਂ ਵਾਰਡ ਨੰਬਰ 7 'ਚ ਕਰੀਬ 65 ਲੱਖ ਦੀ ਲਾਗਤ ਵਾਲੇ ਸੀਵਰੇਜ ਕਾਰਜਾਂ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।