ਲੁਧਿਆਣਾ, 18 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸ਼ਹੀਦ ਕਰਤਾਰ ਸਿੰਘ ਸਰਾਭਾ ਰੋਡ ਸਥਿਤ ਸਿੰਗਲਾ ਐਨਕਲੇਵ 'ਚ ਮਾਂ ਬਗਲਾਮੁਖੀ ਧਾਮ ਵਿਖੇ 11 ਦਿਨਾਂ ਨਿਰੰਤਰ 243 ਘੰਟੇ ਚੱਲ ਰਹੇ ਅਖੰਡ ਯੱਗ ਦੇ ਅੱਠਵੇਂ ਦਿਨ ਬੁੱਧਵਾਰ ਨੂੰ ਤੁਲਸੀ ਪੂਜਾ ਕਰਨ ਤੋਂ ਬਾਅਦ ਮਹੰਤ ਪ੍ਰਵੀਨ ਚÏਧਰੀ ਨੇ ਹਾਜ਼ਰੀ ਨੂੰ ਵਾਤਾਵਰਣ ਦੀ ਸੰਭਾਲ ਦਾ ਪ੍ਰਣ ਕਰਵਾਇਆ | ਦਿਨ-ਬ-ਦਿਨ ਦੂਸ਼ਿਤ ਹੋ ਰਹੇ ਵਾਤਾਵਰਣ ਬਾਰੇ ਚਿੰਤਤ ਮਹੰਤ ਪ੍ਰਵੀਨ ਚÏਧਰੀ ਨੇ ਕਿਹਾ ਕਿ ਅਸੀਂ ਨਿੱਜੀ ਹਿਤਾਂ ਦੀ ਪੂਰਤੀ ਲਈ ਕੁਦਰਤ ਦੇ ਵਿਰੁੱਧ ਜਾ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰਦੂਸ਼ਣ ਰੂਪੀ ਬੀਜ ਬੀਜਦੇ ਹੋਏ ਵੱਡੀਆਂ ਮੁਸੀਬਤਾਂ ਦਾ ਪਹਾੜ ਖੜ੍ਹਾ ਕਰ ਦਿੱਤਾ ਹੈ | ਇਸ ਦੌਰਾਨ ਭਾਜਪਾ ਨੇਤਾ ਜੀਵਨ ਗੁਪਤਾ ਅਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ, ਕੌਂਸਲਰ ਅਨਿਲ ਭਾਰਦਵਾਜ ਸਮੇਤ ਅਨੇਕਾਂ ਉਘੀਆਂ ਸ਼ਖ਼ਸੀਅਤਾਂ ਨੇ ਯੱਗ ਵਿਚ ਆਹੂਤੀਆਂ ਪਾਈਆਂ | ਸ਼ਾਮ ਨੂੰ ਭਜਨ ਸੰਧਿਆ 'ਚ ਭਜਨ ਗਾਇਕ ਸਾਜਨ ਚੰਚਲ ਅਤੇ ਕਪਿਲ ਸ਼ਰਮਾ ਨੇ ਮਾਂ ਦਾ ਗੁਣਗਾਨ ਕਰਦੇ ਹੋਏ ਧਾਰਮਿਕ ਭਜਨ ਪੇਸ਼ ਕੀਤੇ ਅਤੇ ਮਾਂ ਬਗਲਾਮੁਖੀ ਨੂੰ ਸ਼ਰਧਾਲੂਆਂ ਦੇ ਦੁੱਖ ਦੂਰ ਕਰਨ ਲਈ ਬੇਨਤੀ ਕੀਤੀ¢ ਧਾਮ ਦੇ ਸੇਵਾਦਾਰ ਮਨਪ੍ਰੀਤ ਛੱਤਵਾਲ ਨੇ ਵਾਤਾਵਰਣ ਨੂੰ ਸਮਰਪਿਤ ਅੱਠਵੇਂ ਦਿਨ ਪ੍ਰਸ਼ਾਦ ਵਜੋਂ ਸ਼ਰਧਾਲੂਆਂ ਨੂੰ ਤੁਲਸੀ ਦੇ ਪÏਦੇ ਭੇਟ ਕੀਤੇ ਅਤੇ ਘਰ-ਘਰ ਤੱਕ ਵਾਤਾਵਰਣ ਸੰਭਾਲ ਦਾ ਸੰਦੇਸ਼ ਪਹੁੰਚਾਇਆ¢ ਇਸ ਸ਼ੁੱਭ ਮੌਕੇ 'ਤੇ ਧਾਮ ਦੇ ਸੇਵਕ ਨਵਨਜੋਤ ਛਤਵਾਲ, ਕਰਨ ਸ਼ਾਂਡਿਲਿਆ, ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਮੋਹਿਤ ਸੂਦ, ਪ੍ਰਸ਼ੋਤਮ ਚÏਧਰੀ, ਰਾਣਾ ਰਣਜੀਤ ਸਿੰਘ, ਸੁਧੀਰ ਮਹਾਜਨ, ਗÏਰਵ ਕਾਲੀਆ, ਜਤਿਨ ਸੂਦ, ਪਰਮਵੀਰ ਚÏਧਰੀ, ਸੰਦੀਪ ਸੂਦ, ਸੁਨੀਲ ਹਾਂਡਾ, ਨਰਿੰਦਰ ਸਿੰਗਲਾ, ਇਕਬਾਲ ਸਿੰਘ, ਬਲਜੀਤ ਤਾਰੀਖਾ, ਗੌਤਮ ਸਚਦੇਵਾ, ਸੁਨੀਲ ਗੇਰਾ, ਅੰਕੁਸ਼ ਸਿੰਗਲਾ, ਨਰਿੰਦਰ ਮਹਾਜਨ, ਤਰੁਣ ਚÏਧਰੀ, ਚੇਤਨ ਟੰਡਨ, ਸਾਹਿਲ ਸਿੰਗਲਾ, ਰਾਜ ਸੋਲੰਕੀ, ਪੰਕਜ ਗੁਪਤਾ, ਦੀਪਕ ਗਰਗ, ਦਿਨੇਸ਼ ਰੱਲੀ, ਵਰੁਣ ਜੈਨ, ਮਨੀਸ਼ ਗੁਪਤਾ, ਵਿਜੇ ਗੁਪਤਾ, ਰਮਨ ਸ਼ਰਮਾ, ਅਦਿੱਤਿਆ ਗੁਪਤਾ, ਵਰੁਣ ਚੋਪੜਾ, ਤੁਸ਼ਾਰ ਬਾਂਸਲ, ਧੀਰਜ ਗੁਪਤਾ, ਜਨਕ ਰਾਜ ਸਿੰਗਲਾ, ਬੌਬੀ ਮੱਕੜ, ਨਿਤੇਸ਼ ਸੂਦ, ਰਾਕੇਸ਼ ਪਾਸੀ, ਗੁਨੀਤ ਖੇੜਾ, ਅਜੈ ਜੈਨ, ਰਵਿੰਦਰ ਸਿੰਘ ਵਾਲੀਆ, ਤੇਜਿੰਦਰ ਮਿਗਲਾਨੀ, ਵਰੁਣ ਦੱਤ, ਭੁਪਿੰਦਰ ਸਿੰਘ, ਵੇਦ ਲੂਥਰਾ, ਦਵਿੰਦਰ ਵਾਲੀਆ, ਵਿਜੇ ਗੁਪਤਾ, ਸੁਨੀਲ ਹਾਂਡਾ, ਵਰੁਣ ਸ਼ਰਮਾ, ਪਵਨ ਪਾਰਿਕ, ਨਰਿੰਦਰ ਸਿੰਗਲਾ, ਸੁਧੀਰ ਮਹਾਜਨ, ਅਨੁਜ ਵਧਵਾ, ਮੁਨੀਸ਼ ਸ਼ਰਮਾ, ਆਸ਼ੂਤੋਸ਼, ਪ੍ਰਦੀਪ ਟਾਟਾ, ਆਦਿਤਿਆ ਗੁਪਤਾ, ਵਰੁਣ ਚੋਪੜਾ, ਸਾਹਿਲ ਨੇ ਅਖੰਡ ਯੱਗ ਦੇ ਸਮਾਪਤੀ ਸਮਾਰੋਹ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 21 ਫਰਵਰੀ ਨੂੰ ਲੀਜਾ ਡਾਬਰ ਅਤੇ ਹੈਪੀ ਬਟਵਾਲ ਸ਼ਾਮ ਭਜਨ ਸੰਧਿਆ ਮੌਕੇ ਮਾਂ ਬਗਲਾਮੁਖੀ ਦਾ ਗੁਣਗਾਨ ਕਰਨਗੇ |
ਅਖੰਡ ਯੱਗ ਦੌਰਾਨ ਤੁਲਸੀ ਪੂਜਾ ਕਰਕੇ ਸਵੈ ਸੇਵਕਾਂ ਲਿਆ ਵਾਤਾਵਰਣ ਸੰਭਾਲ ਦਾ ਪ੍ਰਣ <br/>
ਸ਼ਹੀਦ ਕਰਤਾਰ ਸਿੰਘ ਸਰਾਭਾ ਰੋਡ ਸਥਿਤ ਸਿੰਗਲਾ ਐਨਕਲੇਵ ਵਿਖੇ ਚੱਲ ਰਹੇ 243 ਘੰਟੇ ਦੇ 8ਵੇਂ ਦਿਨ ਮਾਂ ਬਗਲਾਮੁਖੀ ਦੇ ਚਰਨਾਂ 'ਚ ਨਤਮਸਤਕ ਹੋਣ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ | ਅਜੀਤ ਤਸਵੀਰ<br/>
19-02-2026