17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਸਤਲੁਜ ਦਰਿਆ 'ਤੇ ਨਾਜਾਇਜ਼ ਮਾਈਨਿੰਗ ਰੋਕਣ ਗਏ ਲੋਕਾਂ 'ਤੇ ਕੀਤਾ ਹਮਲਾ <br/>

ਅਜੀਤ ਡੈਸਕ 19-02-2026

ਲਾਡੋਵਾਲ, 18 ਫਰਵਰੀ (ਬਲਬੀਰ ਸਿੰਘ ਰਾਣਾ)- ਸਥਾਨਕ ਕਸਬੇ ਦੇ ਨਾਲ ਲੱਗਦੇ ਥਾਣਾ ਲਾਡੋਵਾਲ ਅਧੀਨ ਆਉਂਦੇ ਸਤਲੁਜ ਦਰਿਆ 'ਤੇ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਨੂੰ ਰੋਕਣ ਗਏ ਲੋਕਾਂ 'ਤੇ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ ਵਿਚ ਜੰਮ ਕੇ ਗੁੰਡਾਗਰਦੀ ਨੂੰ ਅੰਜਾਮ ਦੇ ਕੇ ਕੁੱਟਮਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਇਸ ਦੌਰਾਨ ਜਿਨ੍ਹਾਂ ਲੋਕਾਂ ਦੇ ਸੱਟਾਂ ਵੱਜੀਆਂ ਉਹ ਲੁਧਿਆਣਾ ਦੇ ਸਿਵਿਲ ਹਸਪਤਾਲ ਮੈਡੀਕਲ ਰਿਪੋਰਟ ਕਟਵਾਉਣ ਲਈ ਪਹੁੰਚ ਗਏ | ਇਸ ਸਬੰਧੀ ਗੱਲਬਾਤ ਕਰਦਿਆਂ ਸੁਖਵਿੰਦਰ ਸਿੰਘ ਬੱਗਾ ਪੁੱਤਰ ਅਮਰੀਕ ਸਿੰਘ ਪੰਜ ਢੇਰਾ ਨੇ ਦੱਸਿਆ ਕਿ ਸਤਲੁਜ ਦਰਿਆ ਵਿਚੋਂ ਡੀ- ਸਿਲਟਿੰਗ ਦੇ ਨਾਮ 'ਤੇ ਸਤਲੁਜ ਦਰਿਆ ਦੇ ਵਿਚੋਂ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ, ਜਿਸ ਨੂੰ ਰੋਕਣ ਲਈ ਇਲਾਕੇ ਦੇ ਕੁਝ ਪਿੰਡਾਂ ਦੇ ਲੋਕ ਬੀਤੇ ਦਿਨ ਸਤਲੁਜ ਦਰਿਆ 'ਤੇ ਪੁੱਜੇ ਅਤੇ ਇਕ ਪ੍ਰਾਈਵੇਟ ਕੰਪਨੀ ਜੋ ਰੇਤਾ ਚੁੱਕ ਰਹੀ ਹੈ, ਨੂੰ ਰੇਤਾ ਚੁੱਕਣ ਦੀ ਮਨਜ਼ੂਰੀ ਦੇ ਕਾਗਜ਼ ਦਿਖਾਉਣ ਲਈ ਕਿਹਾ ਗਿਆ ਪਰ ਉਨਾਂ ਟਾਲ ਮਟੋਲ ਕਰਕੇ ਬੁੱਧਵਾਰ ਦਾ ਦਿਨ ਨਿਯੁਕਤ ਕੀਤਾ ਸੀ | ਉਨ੍ਹਾਂ ਦੱਸਿਆ ਕਿ ਜਦ ਅਸੀਂ ਅੱਜ ਪੁੱਜੇ ਤਾਂ ਉਥੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਹੀ ਸਾਡੇ ਉਪਰ ਤਾਬੜ ਤੋੜ ਹਮਲਾ ਕਰਕੇ ਕੁੱਟ ਮਾਰ ਕੀਤੀ ਗਈ | ਮਾਮਲਾ ਦੋਹਾਂ ਧਿਰਾਂ ਦਾ ਉਦੋਂ ਗਰਮਾ ਗਿਆ ਜਦੋਂ ਨਜਾਇਜ਼ ਮਾਈਨਿੰਗ ਰੋਕਣ ਵਾਲੀ ਧਿਰ ਵੀ ਮੌਕੇ 'ਤੇ ਪੁੱਜ ਗਈ ਅਤੇ ਦੂਜੇ ਪਾਸੇ ਵਿਭਾਗ ਦੇ ਜੇ.ਈਜ ਨੇ ਰੇਤਾ ਚੁਕਵਾਉਣ ਵਾਲੇ ਜਮੀਨ ਮਾਲਕਾਂ ਨੂੰ ਵੀ ਮੌਕੇ 'ਤੇ ਬੁਲਾ ਲਿਆ | ਜਿਨ੍ਹਾਂ ਦਾ ਮਾਮਲਾ ਤੂੰ- ਤੂੰ, ਮੈਂ -ਮੈਂ ਤੋਂ ਕੁੱਟਮਾਰ ਤੱਕ ਪਹੁੰਚ ਗਿਆ ਅਤੇ 4 ਬੰਦਿਆਂ ਦੇ ਸੱਟਾਂ ਲੱਗਣ ਨਾਲ ਗੰਭੀਰ ਜਖਮੀ ਹੋ ਗਏ | ਲੋਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਇਹ ਸਭ ਸਰਕਾਰ ਦੀ ਮਿਲੀ ਭੁਗਤ ਨਾਲ ਹੀ ਹੋ ਰਿਹਾ ਹੈ |

ਪਿਛਲੀ ਖ਼ਬਰ ਆਕਾਸ਼ ਇੰਸਟੀਟਿਊਟ ਲੁਧਿਆਣਾ ਖੇਤਰ ਦੇ ਵਿਦਿਆਰਥੀਆਂ ਦਾ ਜੇਈਈ ਮੇਨ 2026 ਵਿਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਧਾਮੀ ਨੂੰ ਹੁਣ ਪ੍ਰਧਾਨ ਬਣੇ ਰਹਿਣ ਦਾ ਕੋਈ ਹੱਕ ਨਹੀਂ-ਢੀਂਡਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।