ਚੌਕਾਂ 'ਤੇ ਅਖੌਤੀ ਕਿੰਨਰਾਂ ਵਲੋਂ ਵਧਾਈ ਦੀ ਆੜ 'ਚ ਭੀਖ ਮੰਗਣ ਦਾ ਵਧ ਰਿਹਾ ਰੁਝਾਨ ਅਖੌਤੀ ਕਿੰਨਰਾਂ ਵਲੋਂ ਆਪਣੇ ਮਰਦ ਸਾਥੀਆਂ ਨਾਲ ਸ਼ਰ੍ਹੇਆਮ ਕੀਤੀ ਜਾ ਰਹੀ ਮਾਰੂ ਨਸ਼ਿਆਂ ਦੀ ਵਰਤੋਂ! <br/>
ਅਜੀਤ ਡੈਸਕ
18-02-2026
ਕੀ ਕਹਿਣਾ ਹੈ ਮਹੰਤ ਭੋਲੀ ਦਾ
ਜਦੋਂ ਇਹ ਬਾਬਤ ਮਹੰਤ ਭੋਲੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਮਾਜ ਹਮੇਸ਼ਾ ਲੋਕਾਂ ਦੀਆਂ ਖ਼ੁਸ਼ੀਆਂ ਲੋਚਦਾ ਹੈ ਅਤੇ ਉਹ ਖ਼ੁਸ਼ੀ ਦੇ ਮੌਕੇ 'ਤੇ ਹੀ ਘਰਾਂ ਤੋਂ ਵਧਾਈਆਂ ਮੰਗਦੇ ਹਨ | ਅਜਿਹੇ ਅਖੌਤੀ ਕਿੰਨਰ ਉਨ੍ਹਾਂ ਦੇ ਸਮਾਜ ਲਈ ਕਲੰਕ ਹਨ | ਪ੍ਰਸ਼ਾਸਨ ਨੂੰ ਇਨ੍ਹਾਂ ਦੀ ਜਾਂਚ ਕਰਵਾ ਕੇ ਸਖ਼ਤੀ ਨਾਲ ਇਸ ਅਲਾਮਤ ਨੂੰ ਰੋਕਣਾ ਚਾਹੀਦਾ ਹੈ |
ਕੀ ਕਹਿਣਾ ਹੈ ਸਮਾਜ ਸੇਵੀ ਸਿੱਧੂ ਦਾ
ਫੁੱਲਾਂਵਾਲ ਮੋਤੀ ਬਾਗ਼ ਵਾਸੀ ਕੁਲਦੀਪ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਨ੍ਹਾਂ ਅਖੌਤੀ ਕਿੰਨਰਾਂ 'ਤੇ ਸਖ਼ਤ ਕਾਰਵਾਈ ਕਰਕੇ ਚੌਕਾਂ ਵਿਚ ਇਨ੍ਹਾਂ ਦੇ ਮੰਗਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ |