ਲੁਧਿਆਣਾ, 17 ਫਰਵਰੀ (ਭੁਪਿੰਦਰ ਸਿੰਘ ਬੈਂਸ)-ਸਰਕਾਰੀ ਹਾਈ ਸਕੂਲ ਗਿਆਸਪੁਰਾ ਵਿਚ ਅੱਜ ਇਕ ਪ੍ਰੇਰਕ ਅਤੇ ਜਾਣਕਾਰੀ ਭਰਪੂਰ ਫਾਇਨਾੈਸ਼ਲ ਲਿਟਰੇਸੀ ਪ੍ਰੋਗਰਾਮ ਕਰਵਾਇਆ ਗਿਆ | ਇਹ ਪ੍ਰੋਗਰਾਮ ਮਾਸਟਰ ਕੈਪੀਟਲ ਸਰਵਿਸਿਜ ਲਿ. ਵਲੋਂ ਆਪਣੀ ਸੀਐਸਆਰ ਪਹਿਲ ਤਹਿਤ ਕਰਵਾਇਆ ਗਿਆ | ਜਿਸ ਦਾ ਉਦੇਸ਼ ਵਿਦਿਆਰਥੀਆਂ ਵਿਚ ਛੋਟੀ ਉਮਰ ਤੋਂ ਹੀ ਵਿੱਤੀ ਸੂਝ-ਬੂਝ ਪੈਦਾ ਕਰਨਾ ਸੀ | ਇਸ ਮੌਕੇ ਕੰਪਨੀ ਵਲੋਂ ਸਕੂਲ ਨੰੂ 2 ਇੰਟਰਐਕਟਿਵ ਪੈਨਲ ਭੇਟ ਕੀਤੇ ਗਏ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਨ੍ਹਾਂ ਪੈਨਲਾਂ ਰਾਹੀਂ ਪੜ੍ਹਾਈ ਨੰੂ ਹੋਰ ਆਧੁਨਿਕ ਬਣਾਇਆ ਜਾ ਸਕੇਗਾ, ਜਿਸ ਨਾਲ ਵਿਦਿਆਰਥੀਆਂ ਨੰੂ ਡਿਜੀਟਲ ਸਿੱਖਿਆ ਦਾ ਵੱਡਾ ਲਾਭ ਮਿਲੇਗਾ | ਪ੍ਰੋਗਰਾਮ ਦੌਰਾਨ ਮਾਹਿਰਾਂ ਵਲੋਂ ਸੇਵ ਐਂਡ ਗਰੋ ਵਿਸ਼ੇ ਤੇ ਵਿਦਿਆਰਥੀਆਂ ਨਾਲ ਸੰਵਾਦ ਕੀਤਾ ਗਿਆ | ਸਮਾਗਮ ਵਿਚ ਕੰਪਨੀ ਦੀ ਡਾਇਰੈਕਟਰ ਹਰਨੀਸ਼ ਕੌਰ ਅਰੋੜਾ, ਡਾਇਰੈਕਟਰ ਪਲਕਾ ਅਰੋੜਾ, ਸੀਐਫੳ ਸੁਨੀਲ ਕੁਮਾਰ ਅਤੇ ਅਭਿਸ਼ੇਕ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਸਕੂਲ ਦੇ ਇੰਚਾਰਜ ਸ਼੍ਰੀ ਨਵੀਨ ਖਟੜੀ ਅਤੇ ਸੂਪਰ ਸਕੱਤਰ ਜਗਰੂਪ ਸਿੰਘ ਨੇ ਕੰਪਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ |