20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਹਲਕਾ ਉਤਰੀ ਟਰੇਡ ਕਮਿਸ਼ਨ ਨੇ ਸਰਕਾਰ-ਵਪਾਰੀ ਮਿਲਣੀ ਤਹਿਤ ਸੁਲਝਾਈਆਂ ਵਪਾਰੀ ਵਰਗ ਨੂੰ ਦਰਪੇਸ਼ ਸਮੱਸਿਆਵਾਂ <br/>

ਪੰਜਾਬ ਟਰੇਡ ਕਮਿਸ਼ਨ ਹਲਕਾ ਉੱਤਰੀ ਵਲੋਂ ਗਾਂਧੀ ਨਗਰ ਵਿਖੇ ਕਰਵਾਈ ਵਪਾਰੀਆਂ ਅਤੇ ਸਰਕਾਰ ਮਿਲਣੀ ਦੌਰਾਨ ਹਲਕਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਸੰਬੋਧਨ ਕਰਦੇ ਹੋਏ | ਅਜੀਤ ਤਸਵੀਰ <br/> 18-02-2026
ਲੁਧਿਆਣਾ, 17 ਫਰਵਰੀ (ਡਾ. ਤਰਲੋਚਨ ਸਿੰਘ)-ਪੰਜਾਬ ਟਰੇਡ ਕਮਿਸ਼ਨ ਹਲਕਾ ਉੱਤਰੀ ਵਲੋਂ ਸਥਾਨਕ ਗਾਂਧੀ ਨਗਰ ਵਿਖੇ ਵਪਾਰੀਆਂ ਅਤੇ ਸਰਕਾਰ ਮਿਲਣੀ ਦਾ ਪ੍ਰਬੰਧ ਕੀਤਾ ਗਿਆ | ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੀ ਪ੍ਰਧਾਨਗੀ ਹੇਠ ਹੋਈ ਵਪਾਰੀਆਂ ਦੀ ਮੀਟਿੰਗ ਵਿਚ ਜੀ.ਐਸ.ਟੀ ਵਿਭਾਗ, ਬਿਜਲੀ ਵਿਭਾਗ, ਨਗਰ ਨਿਗਮ ਅਤੇ ਪੁਲਿਸ ਅਧਿਕਾਰੀਆਂ ਨੇ ਸ਼ਮੂਲੀਅਤ ਕਰਕੇ ਦਰਪੇਸ਼ ਸਮੱਸਿਆਵਾਂ ਦਾ ਮੌਕੇ 'ਤੇ ਹੀ ਹੱਲ ਕੀਤਾ | ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਮੇਅਰ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਸੀਨੀਅਰ ਉਪ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਲੁਧਿਆਣਾ ਟਰੇਡ ਕਮਿਸ਼ਨ ਦੇ ਚੇਅਰਮੈਨ ਪਰਮਪਾਲ ਬਾਵਾ, 'ਆਪ' ਦੇ ਜ਼ਿਲ੍ਹਾ ਵਪਾਰ ਵਿੰਗ ਦੇ ਪ੍ਰਧਾਨ ਰੋਹਿਤ ਵਰਮਾ, ਕੌਂਸਲਰ ਅਮਨ ਬੱਗਾ, ਗੌਰਵ ਬੱਗਾ, ਹਲਕਾ ਉੱਤਰੀ ਟਰੇਡ ਕਮਿਸ਼ਨ ਦੇ ਚੇਅਰਮੈਨ ਰਾਜੂ ਚਾਵਲਾ ਵੀ ਹਾਜ਼ਰ ਸਨ | ਇਸ ਮੌਕੇ ਵਿਧਾਇਕ ਬੱਗਾ ਨੇ 117 ਵਿਧਾਨ ਸਭਾ ਹਲਕਿਆਂ 'ਚ ਟਰੇਡ ਕਮਿਸ਼ਨ ਗਠਨ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਵਪਾਰੀ ਵਰਗ ਨੂੰ ਘਰ ਬੈਠੇ ਹੀ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਟਰੇਡ ਕਮਿਸ਼ਨਾਂ ਦਾ ਗਠਨ ਕੀਤਾ ਹੈ | ਇਸ ਦੌਰਾਨ ਉਨ੍ਹਾਂ ਵਪਾਰੀ ਵਰਗ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਮੌਕੇ 'ਤੇ ਹੀ ਹੱਲ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਅਤੇ ਸਥਾਨਕ ਵਿਧਾਇਕ ਵਪਾਰੀਆਂ ਦੀ ਭਲਾਈ ਲਈ 24 ਘੰਟੇ ਕੰਮ ਕਰ ਰਹੇ ਹਨ | ਵਪਾਰੀ ਵਰਗ ਵਲੋਂ ਹੌਜ਼ਰੀ ਦੇ ਕੱਚੇ ਮਾਲ ਦੀ ਢੋਆ-ਢੁਆਈ ਦੌਰਾਨ ਜੀ. ਐਸ. ਟੀ. ਵਿਭਾਗ ਦੀ ਕਾਰਵਾਈ ਨਾਲ ਹੋ ਰਹੀ ਪ੍ਰੇਸ਼ਾਨੀ ਦੱਸਣ 'ਤੇ ਵਿਧਾਇਕ ਬੱਗਾ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਵਪਾਰੀ ਵਰਗ ਨੂੰ ਬਿਨਾਂ ਕਿਸੇ ਕਾਰਨ ਪ੍ਰੇਸ਼ਾਨ ਨਾ ਕੀਤਾ ਜਾਵੇ | ਇਸ ਮੌਕੇ ਕੌਂਸਲਰ ਨੀਰਜ ਆਹੂਜਾ ਬੂਟਾ, ਕੌਂਸਲਰ ਅਸ਼ੋਕ ਕੁਮਾਰ, ਗੁਰਵੀਰ ਸਿੰਘ ਗੋਲੂ ਬਾਜਵਾ, ਸਾਬਕਾ ਕੌਂਸਲਰ ਸੁਰਿੰਦਰ ਅਟਵਾਲ, ਹਲਕਾ ਸੈਂਟਰਲ ਟਰੇਡ ਕਮਿਸ਼ਨ ਦੇ ਚੇਅਰਮੈਨ ਗੁਰਮੁੱਖ ਸਿੰਘ ਮਿੱਠੂ, ਗੁਰਮੁੱਖ ਸਿੰਘ ਬਾਂਸਲ, ਦਵਿੰਦਰ ਸਿੰਘ ਘੁੰਮਣ, ਅਨੂਜ ਚੌਧਰੀ, ਇੰਦਰਜੀਤ ਵਰਮਾ, ਮਨਪ੍ਰੀਤ ਸਿੰਘ, ਧਰਮਿੰਦਰ ਖੇੜਾ, ਅਜੇ ਅਰੋੜਾ, ਨਿਸ਼ਾਂਤ ਸੂਦ, ਰਵੀ ਸੇਠੀ, ਨਵੀਨ ਕਠਪਾਲ, ਸੰਨੀ ਸਪਰਾ, ਮਨਦੀਪ ਸਿੰਘ ਮਨੀ, ਬਲਜਿੰਦਰ ਰਾਜਨ, ਨਰਿੰਦਰ ਕੁਮਾਰ, ਉਰਿੰਦਰ ਸਿੰਘ ਮਨੀ ਹਾਜ਼ਰ ਸਨ | ਇਸ ਮੌਕੇ ਟਰੇਡ ਕਮਿਸ਼ਨ ਹਲਕਾ ਉੱਤਰੀ ਦੇ ਚੇਅਰਮੈਨ ਰਾਜੂ ਚਾਵਲਾ ਨੇ ਸਰਕਾਰ-ਵਪਾਰੀ ਮਿਲਣੀ ਵਿਚ ਸ਼ਾਮਿਲ ਹੋਏ ਵਪਾਰੀਆਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਕਲਯੁਗ ਵਿਚ ਯੱਗ ਹੀ ਮਨੁੱਖ ਲਈ ਸਰਬੋਤਮ ਕਾਰਜ ਹੈ-ਮਹੰਤ ਪ੍ਰਵੀਨ ਚÏਧਰੀ ਮਾਂ ਚਿੰਤਪੁਰਨੀ ਦਰਬਾਰ ਦੇ ਪੁਜਾਰੀ ਭੂਸ਼ਣ ਕਾ... ਅਗਲੀ ਖ਼ਬਰ ਅੱਜ ਵੇਖਿਆ ਜਾਵੇਗਾ ਪਵਿੱਤਰ ਰਮਜ਼ਾਨ-ਉਲ-ਮੁਬਾਰਕ ਦਾ ਚੰਨ ਹਰ ਮੁਸਲਮਾਨ ਰਮਜ਼ਾਨ-ਉਲ-ਮੁਬਾਰਕ ਦਾ ਚੰਨ ਜ਼ਰੂਰ ਵੇਖੇ-ਸ਼ਾਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।