06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਜਾਏ ਗਏ ਨਗਰ ਕੀਰਤਨ 'ਚ ਸ਼ਾਮਿਲ ਪ੍ਰਮੱੁਖ ਸ਼ਖ਼ਸੀਅਤਾਂ ਅਤੇ ਪ੍ਰਬੰਧਕ | ਅਜੀਤ ਤਸਵੀਰ <br/> 29-01-2026
ਲੁਧਿਆਣਾ, 28 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਅਮਰ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ, ਦਸ਼ਮੇਸ਼ ਸੇਵਾ ਸੁਸਾਇਟੀ, ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਬਲਾਕ ਜੇ. ਅਤੇ ਸਮੁੱਚੀ ਗੁਰਿੰਦਰ ਪਾਲ ਸਿੰਘ ਪੱਪੂ ਟੀਮ ਭਾਈ ਰਣਧੀਰ ਸਿੰਘ ਵਲੋਂ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ ਗਏ, ਜਿਸ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ 'ਚ ਸੰਗਤ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ¢ ਹਰ ਸਾਲ ਦੀ ਤਰ੍ਹਾਂ ਐਚ.ਆਈ. ਬਲਾਕ ਸਥਿਤ ਤੀਸਰੀ ਬਟਾਲੀਅਨ ਦੇ ਜਵਾਨਾਂ ਵਲੋਂ ਕਮਾਡੈਂਟ ਰਾਜ ਕੁਮਾਰ ਜਲਹੋਤਰਾ ਦੀ ਅਗਵਾਈ ਹੇਠ ਤੀਸਰੀ ਭਾਰਤੀ ਰਿਜ਼ਰਵ ਬਟਾਲੀਅਨ ਹੈੱਡ ਕੁਆਟਰ ਦੇ ਸਾਹਮਣੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਸਹਿਤ ਸਲਾਮੀ ਦਿੱਤੀ ਅਤੇ ਫੁੱਲਾਂ ਦੀ ਵਰਖਾ ਕੀਤੀ | ਪ੍ਰਬੰਧਕਾਂ ਵਲੋਂ ਤੀਸਰੀ ਬਟਾਲੀਅਨ ਦੇ ਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ | ਨਗਰ ਕੀਰਤਨ ਦÏਰਾਨ ਗਤਕਾ ਪਾਰਟੀਆਂ, ਬੈਂਡ ਪਾਰਟੀਆਂ, ਸ਼ਹੀਦ ਸਿੰਘਾਂ ਦੀਆਂ ਪ੍ਰਦਰਸ਼ਨੀਆਂ, ਸ਼ਬਦੀ ਜਥੇ, ਇਸਤਰੀ ਸਤਿਸੰਗ ਸਭਾਵਾਂ ਅਤੇ ਵੱਡੀ ਗਿਣਤੀ ਵਿਚ ਇਲਾਕੇ ਦੀ ਸੰਗਤ ਸਮੇਤ ਵੱਖ ਵੱਖ ਵਰਗਾਂ ਦੇ ਪ੍ਰਤੀਨਿਧ ਸ਼ਾਮਿਲ ਸਨ | ਨਗਰ ਕੀਰਤਨ ਵਿਚ ਬਾਬਾ ਸੁਖਬੀਰ ਸਿੰਘ, ਪ੍ਰਧਾਨ ਪਿ੍ਤਪਾਲ ਸਿੰਘ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਡਾ. ਹਿਤੇਸ਼ਇੰਦਰ ਸਿੰਘ ਗਰੇਵਾਲ, ਬੀਜੇਪੀ ਪ੍ਰਧਾਨ ਰਜਨੀਸ਼ ਧੀਮਾਨ, ਭਾਰਤ ਭੂਸ਼ਣ ਆਸ਼ੂ, ਪਵਨ ਦੀਵਾਨ, ਇੰਦਰਜੀਤ ਸਿੰਘ ਇੰਦੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ, ਐਡਵੋਕੇਟ ਬਿਕਰਮ ਸਿੰਘ ਸਿੱਧੂ, ਕ੍ਰਿਸ਼ਨ ਕੁਮਾਰ ਬਾਵਾ, ਗੁਰਮੀਤ ਸਿੰਘ ਕੁਲਾਰ, ਸੁਰਿੰਦਰ ਸਿੰਘ ਚÏਹਾਨ, ਜਸਵੰਤ ਸਿੰਘ ਛਾਪਾ, ਕੁਲਵਿੰਦਰ ਸ਼ਰਮਾ ਕਿੰਦਾ, ਮਨਮੋਹਨ ਸਿੰਘ ਮਨੀ, ਹਰਪ੍ਰੀਤ ਸਿੰਘ ਮੱਖੂ, ਗੁਰਮੀਤ ਸਿੰਘ ਸਟੱਡੀ ਸਰਕਲ, ਇੰਦਰਜੀਤ ਸਿੰਘ ਗੋਲਾ, ਤਜਿੰਦਰ ਸਿੰਘ ਡੰਗ, ਬਲਜੀਤ ਸਿੰਘ ਬਿੰਦਰਾ, ਰਕੇਸ਼ ਬਜਾਜ, ਕੰਵਲਦੀਪ ਸਿੰਘ ਬਹਿਲ, ਗੁਰਪ੍ਰੀਤ ਸਿੰਘ ਬੇਦੀ, ਹਰਪ੍ਰੀਤ ਸਿੰਘ ਬੇਦੀ, ਜਗਜੀਤ ਸਿੰਘ ਅਰੋੜਾ, ਪ੍ਰਧਾਨ ਸ਼ੀਤਲਾ ਮਾਤਾ ਮੰਦਿਰ ਪ੍ਰਧਾਨ ਅਸ਼ੋਕ ਸੱਚਰ, ਅਮਰਜੀਤ ਸਿੰਘ ਬੱਬੂ, ਪ੍ਰਧਾਨ ਗੁਲਬਹਾਰ ਸਿੰਘ ਗੁੱਲੂ, ਪ੍ਰਭਜੋਤ ਸਿੰਘ, ਸੰਜੀਵ ਸਚਦੇਵਾ ਸ਼ੇਰੂ, ਗੁਰਦੀਪ ਸਿੰਘ ਲੀਲ, ਐਡਵੋਕੇਟ ਗਗਨਪ੍ਰੀਤ ਸਿੰਘ, ਗੁਰਚਰਨ ਸਿੰਘ ਮਿੰਟਾ, ਗੁਰਚਰਨ ਸਿੰਘ ਟÏਹੜਾ, ਨਗਿੰਦਰ ਸਿੰਘ, ਵਰਿੰਦਰ ਸਿੰਘ ਸ਼ੈਲੀ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਉਦਯੋਗਿਕ ਵਿਕਾਸ ਤੇ ਵਾਤਾਵਰਨ ਸੁਰੱਖਿਆ ਵਿਚ ਸੰਤੁਲਨ ਸੂਬਾ ਸਰਕਾਰ ਦੀ ਪ੍ਰਾਥਮਿਕਤਾ-ਕੈਬਨਿਟ ਮੰਤਰੀ ਅਰੋੜਾ <br/> ਅਗਲੀ ਖ਼ਬਰ ਮੀਟਿੰਗਾਂ ਦਾ ਡਰਾਮਾ, ਫ਼ੈਸਲਾ ਕੋਈ ਨਹੀਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।