06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਭਾਈ ਬਾਲਾ ਜੀ ਦੇ ਸਾਲਾਨਾ ਜੋੜ ਮੇਲੇ 'ਤੇ ਵੱਡੀ ਗਿਣਤੀ 'ਚ ਸ਼ਰਧਾਲੂ ਹੋਏ ਨਤਮਸਤਕ <br/>

ਭਾਈ ਬਾਲਾ ਜੀ ਦੇ ਸਾਲਾਨਾ ਜੋੜ ਮੇਲੇ ਦੌਰਾਨ ਢਾਡੀ ਵਾਰਾ ਗਾਇਨ ਕਰਨ ਵਾਲੇ ਢਾਡੀ ਜਥਾ ਕੁਲਜਿੰਦਰ ਸਿੰਘ ਯੋਗੀ ਅਤੇ ਢਾਡੀ ਜਥਾ ਬਲਵੀਰ ਸਿੰਘ ਦੋਲੋ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ | ਤਸਵੀਰ-ਮਨਜੀਤ ਸਿੰਘ ਦੁੱਗਰੀ <br/> 29-01-2026
ਫੁੱਲਾਂਵਾਲ 28 ਜਨਵਰੀ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਿੰਡ ਦਾਦ ਦੇ ਗੁਰਦੁਆਰਾ ਭਾਈ ਬਾਲਾ ਜੀ ਵਿਖੇ ਸਾਲਾਨਾ ਜੋੜ ਮੇਲੇ ਦੌਰਾਨ ਦੂਰ ਨੇੜਿਓਾ ਵੱਡੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੋਏ | ਤੀਜੀ ਲੜੀ ਦੇ ਚਾਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਹੈੱਡ ਗ੍ਰੰਥੀ ਭਾਈ ਅਮਨ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕਰਨ ਉਪਰੰਤ ਸੰਗਤ ਨੂੰ ਹੁਕਮਨਾਮਾ ਅਤੇ ਹਜ਼ੂਰੀ ਰਾਗੀ ਭਾਈ ਗੁਰਮੇਲ ਸਿੰਘ ਬਰਨਾਲੇ ਵਾਲਿਆਂ ਦੇ ਰਾਗੀ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਸੰਗਤ ਨੂੰ ਸਰਵਣ ਕਰਵਾਇਆ | ਉਪਰੰਤ ਸਜੇ ਢਾਡੀ ਦਰਬਾਰ ਅੰਦਰ ਢਾਡੀ ਜਥਾ ਹਰੀਚੰਦ ਸਿੰਘ ਦਾਦਾ, ਢਾਡੀ ਜਥਾ ਕਮਲ ਸਿੰਘ ਬੱਦੋਵਾਲ, ਢਾਡੀ ਜਥਾ ਹਰਚੰਦ ਸਿੰਘ ਭਨਹੋੜ, ਢਾਡੀ ਜਥਾ ਕੁਲਜਿੰਦਰ ਸਿੰਘ ਯੋਗੀ ਅਤੇ ਢਾਡੀ ਜਥਾ ਬਲਵੀਰ ਸਿੰਘ ਦੋਲੋ ਨੇ ਢਾਡੀ ਵਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ, ਜਿਨ੍ਹਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੈਨੇਜਰ ਗੁਰਮੀਤ ਸਿੰਘ ਅਤੇ ਹੈੱਡ ਗ੍ਰੰਥੀ ਭਾਈ ਅਮਨ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ | ਸੰਗਤਾਂ ਨੇ ਜਿੱਥੇ ਭਾਈ ਬਾਲਾ ਜੀ ਦੀ ਸਮਾਧ ਤੇ ਮੱਥਾ ਟੇਕਿਆ ਉੱਥੇ ਹੀ ਇਸ ਮੇਲੇ ਦੀ ਗੁੱਡੇ ਚੜ੍ਹਾਉਣ ਦੀ ਰੀਤ ਨੂੰ ਅੱਗੇ ਤੋਰਦਿਆਂ ਖੂਬ ਪਤੰਗਬਾਜ਼ੀ ਕੀਤੀ |

ਪਿਛਲੀ ਖ਼ਬਰ ਮਿੰਨੀ ਓਲੰਪਿਕ ਪੇਂਡੂ ਖੇਡਾਂ ਕਿਲ੍ਹਾ ਰਾਏਪੁਰ ਦੀਆਂ ਨਵੀਆਂ ਤਰੀਕਾਂ ਦਾ ਹੋਇਆ ਐਲਾਨ <br/> ਅਗਲੀ ਖ਼ਬਰ ਪਿੰਡ ਸੰਘੇੜਾ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।