ਲੁਧਿਆਣਾ, 21 ਜਨਵਰੀ (ਭੁਪਿੰਦਰ ਸਿੰਘ ਬੈਂਸ)-ਸੀਵਰੇਜ ਸਫ਼ਾਈ ਕਰਮਚਾਰੀ ਯੂਨੀਅਨ ਵਲੋਂ ਨਗਰ ਨਿਗਮ ਦੇ ਜ਼ੋਨ ਏ. ਸਥਿਤ ਯੂਨੀਅਨ ਦਫ਼ਤਰ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਦੀ ਅਗਵਾਈ ਸਮੇਂ ਸਿੰਘ ਬਿਰਲਾ ਵਲੋਂ ਕੀਤੀ ਗਈ | ਮੀਟਿੰਗ ਦੌਰਾਨ ਸੁਰਿੰਦਰ ਸਿੰਘ ਕਲਿਆਣ ਨੰੂ ਸਫ਼ਾਈ ਮਜ਼ਦੂਰ ਕਮਿਸ਼ਨ ਦਾ ਵਾਈਸ ਚੇਅਰਮੈਨ ਬਣਨ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਯੂਨੀਅਨ ਆਗੂਆਂ ਨੇ ਸੁਰਿੰਦਰ ਕਲਿਆਣ ਦੀ ਮਿਹਨਤ ਅਤੇ ਕਰਮਚਾਰੀਆਂ ਦੇ ਹੱਕਾਂ ਲਈ ਕੀਤੇ ਗਏ ਸੰਘਰਸ਼ਾਂ ਦੀ ਸਰਾਹਣਾ ਕੀਤੀ | ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਵਾਇਸ ਚੇਅਰਮੈਨ ਬਣਨ ਨਾਲ ਸਫ਼ਾਈ ਕਰਮਚਾਰੀਆਂ ਦੀ ਆਵਾਜ਼ ਸਰਕਾਰ ਤਕ ਹੋਰ ਮਜ਼ਬੂਤੀ ਨਾਲ ਪਹੁੰਚੇਗੀ ਅਤੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਰਾਹ ਖੁੱਲ੍ਹੇਗਾ | ਮੀਟਿੰਗ ਦੌਰਾਨ ਨਗਰ ਨਿਗਮ ਦੇ ਸੀਵਰਮੈਨ, ਮਾਲੀ ਅਤੇ ਬੇਲਦਾਰ ਵਰਗੇ ਕੱਚੇ ਕਰਮਚਾਰੀਆਂ ਨੰੂ ਪੱਕਾ ਕਰਨ ਦੀ ਮੰਗ ਵੀ ਜ਼ੋਰਦਾਰ ਢੰਗ ਨਾਲ ਚੁੱਕੀ ਗਈ | ਯੂਨੀਅਨ ਆਗੂਆਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਲੰਮੇ ਸਮੇਂ ਤੋ ਸੇਵਾ ਨਿਭਾ ਰਹੇ ਕਰਮਚਾਰੀਆਂ ਨੰੂ ਤੁਰੰਤ ਪੱਕੀ ਨੌਕਰੀ ਦਾ ਹੱਕ ਦਿੱਤਾ ਜਾਵੇ | ਇਸ ਮੌਕੇ ਪ੍ਰਦੀਪ ਬਿਰਲਾ, ਕਰਨ ਬਿਰਲਾ, ਪਵਨ ਸਿੰਘ, ਨਰੇਸ਼ ਦਿਸਾਵਰ, ਅਨੁਜ ਕੁਮਾਰ, ਦੀਪਕ ਕੁਮਾਰ, ਜਸਬੀਰ ਗਿੱਲ, ਹਰੀਸ਼ ਕੁਮਾਰ, ਵਿਕਾਸ ਕਲਿਆਣ ਸਮੇਤ ਕਈ ਯੂਨੀਅਨ ਮੈਂਬਰ ਹਾਜ਼ਰ ਸਨ | ਮੀਟਿੰਗ ਦੇ ਹੱਕ ਵਿਚ ਯੂਨੀਅਨ ਨੇ ਇਕਜੁੱਟ ਰਹਿ ਕੇ ਕਰਮਚਾਰੀਆਂ ਦੇ ਹੱਕਾਂ ਲਈ ਸੰਘਰਸ਼ ਜਾਰੀ ਰੱਖਣ ਦਾ ਸੰਕਲਪ ਦੁਹਰਾਇਆ |