ਲੁਧਿਆਣਾ, 21 ਜਨਵਰੀ (ਭੁਪਿੰਦਰ ਸਿੰਘ ਬੈਂਸ)- ਕੇਂਦਰੀ ਜੀ.ਐਸ.ਟੀ., ਲੁਧਿਆਣਾ ਦੇ ਅਧਿਕਾਰੀਆਂ ਵਲੋਂ ਚੱਲ ਰਹੀ ਜੀ.ਐਸ.ਟੀ. ਜਾਂਚ ਦੌਰਾਨ ਇਕ ਪ੍ਰਮੁੱਖ ਰੀਅਲ ਐਸਟੇਟ ਡਿਵੈਲਪਰ ਤੋ 10 ਕਰੋੜ ਰੁਪਏ ਦੀ ਵੱਡੀ ਵਸੂਲੀ ਕੀਤੀ ਗਈ ਹੈ | ਇਹ ਰਕਮ ਕਰਦਾਤਾ ਵਲੋਂ ਆਪਣੀ ਜੀ.ਐਸ.ਟੀ. ਦੇਣਦਾਰੀ ਦੇ ਵਿਰੱੁਧ ਸਵੈ ਇੱਛਾ ਨਾਲ ਜਮਾਂ ਕਰਵਾਈ ਗਈ ਹੈ | ਅਧਿਕਾਰੀਆਂ ਮੁਤਾਬਿਕ ਇਹ ਜਾਂਚ ਵਿਕਾਸ ਪ੍ਰਯੋਜਨ ਲਈ ਲੰਬੇ ਸਮੇਂ 'ਤੇ ਪਟੇ 'ਤੇ ਲਈ ਗਈ ਜ਼ਮੀਨ ਦੇ ਮਾਮਲੇ ਨਾਲ ਸੰਬੰਧਿਤ ਹੈ | ਇਸ ਵਿਚ ਰੇਲ ਭੂਮੀ ਵਿਕਾਸ ਅਧਿਕਾਰ ਨੰੂ ਅਦਾ ਕੀਤੇ ਗਏ ਪਹਿਲੇ ਪੱਟਾ ਪ੍ਰੀਮੀਅਮ 'ਤੇ ਰਿਵਰਸ ਚਾਰਜ ਮਕੈਨਿਜਮ ਦੇ ਤਹਿਤ ਵਸਤੂ ਅਤੇ ਸੇਵਾ ਕਰ ਦੇ ਕਥਿਤ ਗੈਰ ਭੁਗਤਾਨ ਦੀ ਜਾਂਚ ਕੀਤੀ ਜਾ ਰਹੀ ਹੈ | ਜਾਂਚ ਦਾ ਸਮਾਂ ਵਿੱਤੀ ਸਾਲ 2022-23 ਤੋਂ 2025-26 ਤੱਕ ਦਾ ਹੈ | ਜਾਂਚ ਦੌਰਾਨ ਕਰਦਾਤਾ ਵਲੋਂ ਆਪਣੀ ਟੈਕਸ ਜ਼ਿੰਮੇਵਾਰੀ ਨੰੂ ਸਵੀਕਾਰ ਕਰਦਿਆਂ ਇਲੈੱਕਟ੍ਰਾਨਿਕ ਨਕਦ ਲੈਜਰ ਰਾਹੀਂ 10 ਕਰੋੜ ਰੁਪਏ ਦੀ ਰਕਮ ਜਮਾਂ ਕਰਵਾਈ ਗਈ, ਜਿਸ ਨੰੂ ਵਿਭਾਗ ਵਲੋਂ ਵੱਡੀ ਉਪਲਬਧੀ ਮੰਨਿਆ ਜਾ ਰਿਹਾ ਹੈ | ਕੇਂਦਰੀ ਜੀ.ਐਸ.ਟੀ., ਲੁਧਿਆਣਾ ਵਲੋਂ ਕਰ ਜਮਾਂ ਕਰਵਾਉਣ ਨੰੂ ਪ੍ਰੋਤਸਾਹਿਤ ਕਰਨ ਅਤੇ ਪਾਰਦਰਸ਼ੀ ਟੈਕਸ ਪ੍ਰਣਾਲੀ ਨੰੂ ਮਜ਼ਬੂਤ ਕਰਨ ਲਈ ਲਗਾਤਾਰ ਵੱਖ ਵੱਖ ਕਦਮ ਚੁੱਕੇ ਜਾ ਰਹੇ ਹਨ | ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ ਚਾਲੂ ਵਿੱਤੀ ਸਾਲ ਦੌਰਾਨ ਹੁਣ ਤਕ 93 ਕਰੋੜ ਰੁਪਏ ਦੀ ਜੀ.ਐਸ.ਟੀ. ਵਸੂਲ ਕੀਤੀ ਜਾ ਚੁੱਕੀ ਹੈ | ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਅੱਗੇ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਵਸੂਲੀਆਂ ਜਾ ਕਾਨੰੂਨੀ ਕਾਰਵਾਈ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ |