24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਟਰੇਡ ਯੂਨੀਅਨਾਂ ਭਲਕੇ ਵੈਨੇਜ਼ੁਏਲਾ ਦੀ ਹਮਾਇਤ ਵਿਚ ਟਰੰਪ ਦਾ ਸਾੜਨਗੀਆਂ ਪੁਤਲਾ <br/>

ਅਜੀਤ ਡੈਸਕ 21-01-2026
ਲੁਧਿਆਣਾ, 20 ਜਨਵਰੀ (ਡਾ. ਤਰਲੋਚਨ ਸਿੰਘ)-ਯੂਨਾਈਟਿਡ ਫਰੰਟ ਆਫ਼ ਟਰੇਡ ਯੂਨੀਅਨਜ਼, ਲੁਧਿਆਣਾ ਨਾਲ ਸਬੰਧਿਤ ਯੂਨੀਅਨਾਂ ਜਿਨ੍ਹਾਂ ਵਿਚ ਏਟਕ, ਇੰਟਕ, ਸੀਟੂ ਅਤੇ ਸੀ.ਟੀ.ਯੂ., ਪੰਜਾਬ ਸ਼ਾਮਿਲ ਹਨ, ਦੇ ਆਗੂਆਂ ਦੀ ਇਕ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਕਾਮਰੇਡ ਵਿਨੋਦ ਤਿਵਾੜੀ ਨੇ ਕੀਤੀ | ਮੀਟਿੰਗ ਵਿਚ ਐਮ.ਐਸ. ਭਾਟੀਆ, ਅਮਰ ਨਾਥ ਕੂਮਕਲਾਂ, ਗੁਰਜੀਤ ਸਿੰਘ ਜਗਪਾਲ, ਜਗਦੀਸ਼ ਚੰਦ, ਵਿਜੇ ਕੁਮਾਰ, ਹਨੂਮਾਨ ਪ੍ਰਸ਼ਾਦ, ਤਹਿਸੀਲਦਾਰ ਯਾਦਵ, ਕੇਵਲ ਸਿੰਘ ਬਨਵੈਤ, ਰਾਮ ਲਾਲ, ਵਿਨੋਦ ਤਿਵਾੜੀ, ਜੋਗਿੰਦਰ ਰਾਮ ਅਤੇ ਟਾਈਗਰ ਸਿੰਘ ਆਦਿ ਹਾਜ਼ਰ ਸਨ | ਮੀਟਿੰਗ ਵਿਚ ਸਾਰੇ ਆਗੂਆਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਅਤੇ ਫ਼ੈਸਲਾ ਕੀਤਾ ਗਿਆ ਕਿ ਵਰਲਡ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ ਦੇ ਸੱਦੇ 'ਤੇ ਵੈਨੇਜ਼ੁਏਲਾ ਦੇ ਹੱਕ ਵਿਚ ਦੇਸ਼ ਪੱਧਰ 'ਤੇ ਮਨਾਏ ਜਾ ਰਹੇ ਯਕਯਤੀ ਦਿਵਸ ਦੇ ਤੌਰ 'ਤੇ ਲੁਧਿਆਣਾ ਦੀਆਂ ਟਰੇਡ ਯੂਨੀਅਨਾਂ 22 ਜਨਵਰੀ ਨੂੰ ਰੋਸ ਮਾਰਚ ਕਰਕੇ ਬੱਸ ਸਟੈਂਡ ਦੇ ਸਾਹਮਣੇ ਟਰੰਪ ਦਾ ਪੁਤਲਾ ਫੂਕਣਗੀਆਂ | ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਟਰੇਡ ਯੂਨੀਅਨ ਹੱਕਾਂ 'ਤੇ ਕੀਤੇ ਜਾ ਰਹੇ ਹਮਲੇ ਦਾ ਸਖ਼ਤੀ ਨਾਲ ਵਿਰੋਧ ਕਰਨ ਦੀ ਲੋੜ ਹੈ | ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ 22 ਜਨਵਰੀ ਨੂੰ ਜ਼ਿਲ੍ਹਾ ਲੁਧਿਆਣਾ ਦੀ ਐਸ.ਕੇ.ਐਮ. ਅਤੇ ਟਰੇਡ ਯੂਨੀਅਨ ਜਥੇਬੰਦੀਆਂ ਦੀ ਮੀਟਿੰਗ ਵਿਚ ਜੋ 26 ਜਨਵਰੀ ਦਾ ਪ੍ਰੋਗਰਾਮ ਤੈਅ ਕੀਤਾ ਜਾਵੇਗਾ, ਉਸ ਵਿਚ ਟਰੇਡ ਯੂਨੀਅਨਾਂ ਵੱਧ ਚੜ ਕੇ ਹਿੱਸਾ ਲੈਣਗੀਆਂ | ਲੁਧਿਆਣਾ ਦੀਆਂ ਸਾਰੀਆਂ ਯੂਨੀਅਨਾਂ ਆਪਣੇ ਆਪਣੇ ਅਦਾਰਿਆਂ ਵਿਚ 27 ਜਨਵਰੀ ਨੂੰ ਹੜਤਾਲ ਦਾ ਨੋਟਿਸ ਦੇਣਗੀਆਂ ਅਤੇ ਸਾਂਝੇ ਤੌਰ 'ਤੇ ਸਹਾਇਕ ਕਿਰਤ ਕਮਿਸ਼ਨਰ ਦੇ ਦਫ਼ਤਰ ਵਿਖੇ 28 ਜਨਵਰੀ ਦੁਪਹਿਰ 12.00 ਵਜੇ ਨੋਟਿਸ ਦਿੱਤਾ ਜਾਵੇਗਾ | ਇਹ ਵੀ ਫ਼ੈਸਲਾ ਕੀਤਾ ਗਿਆ ਕਿ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਦੇ ਸੰਬੰਧ ਵਿਚ ਪਹਿਲੀ ਫਰਵਰੀ, ਦਿਨ ਐਤਵਾਰ ਨੂੰ ਈਸੜੂ ਭਵਨ ਵਿਖੇ ਇਕ ਜ਼ਿਲ੍ਹਾ ਪੱਧਰੀ ਸਾਂਝੀ ਕਨਵੈੱਨਸ਼ਨ ਕੀਤੀ ਜਾਵੇਗੀ |

ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਝੂਠ ਬੋਲਣਾ ਨਿੰਦਣਯੋਗ-ਐਡਵੋਕੇਟ ਹਰਨਾਮਪੁਰਾ <br/> ਅਗਲੀ ਖ਼ਬਰ ਪੰਜਾਬ ਨੂੰ ਬਚਾਉਣ ਲਈ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਲਿਆਉਣੀ ਬੇਹੱਦ ਜ਼ਰੂਰੀ-ਗਿਆਸਪੁਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।