25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਧਰਨੇ 'ਤੇ ਬੈਠੇ ਮੁਲਾਜ਼ਮ ਨੇ ਪੁਲਿਸ ਕਮਿਸ਼ਨਰ ਤੋਂ ਮੰਗੀ ਸੁਰੱਖਿਆ <br/>

ਅਜੀਤ ਡੈਸਕ 21-01-2026
ਲਾਡੋਵਾਲ, 20 ਜਨਵਰੀ (ਬਲਬੀਰ ਸਿੰਘ ਰਾਣਾ)-ਸ਼੍ਰੀ ਆਤਮ ਵਲਭ ਜੈਨ ਕਾਲਜ (ਹੁਸੈਨਪੁਰਾ) ਲੁਧਿਆਣਾ ਦੇ ਬਾਹਰ ਧਰਨੇ 'ਤੇ ਬੈਠੇ ਕੁਲਭੂਸ਼ਣ ਸ਼ਰਮਾ ਸੀਨੀਅਰ ਅਸਿਸਟੈਂਟ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਤੇ ਬਾਕੀ ਕਮੇਟੀ ਮੈਂਬਰ ਬੜੇ ਰਸੂਖਦਾਰ ਵਾਲੇ ਲੋਕ ਹਨ | ਕੁਲਭੂਸ਼ਨ ਸ਼ਰਮਾ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਲਿਖਿਆ ਪੱਤਰ ਪੈੱ੍ਰਸ ਨਾਲ ਸਾਂਝਾ ਕਰਦੇ ਹੋਏ ਦੱਸਿਆ ਕਿ ਮੈਨੂੰ ਆਪਣੇ ਉਤੇ ਕਾਲਜ ਪਿ੍ੰਸੀਪਲ ਅਤੇ ਮੈਨੇਜਮੈਂਟ ਕਮੇਟੀ ਵਲੋਂ ਹਮਲਾ ਕਰਵਾਏ ਜਾਣ ਦਾ ਖਦਸ਼ਾ ਹੈ, ਜਿਸ ਕਾਰਨ ਮੈਂ ਪੁਲਿਸ ਕਮਿਸ਼ਨਰ ਲੁਧਿਆਣਾ ਪਾਸੋਂ ਆਪਣੀ ਸੁਰੱਖਿਆ ਵਾਸਤੇ ਰਾਤ ਨੂੰ 2 ਪੁਲਿਸ ਕਰਮਚਾਰੀਆਂ ਦੀ ਮੰਗ ਕੀਤੀ ਹੈ | ਉਨ੍ਹਾਂ ਦੱਸਿਆ ਕਿ ਪਿੰ੍ਰਸੀਪਲ ਡਾ. ਸੰਦੀਪ ਕੁਮਾਰ ਦਾ ਨਾਮ ਪੰਜਾਬ ਸਰਕਾਰ ਵਲੋਂ ਆਈ ਆਯੋਗ ਪਿੰ੍ਰਸੀਪਲ ਦੀ ਰਿਪੋਰਟ ਵਿਚ ਹੈ, ਜਿਸ ਸਬੰਧੀ ਪੰਜਾਬ ਦੇ ਕਈ ਅਖ਼ਬਾਰਾਂ ਵਿਚ ਇਸ ਰਿਪੋਰਟ ਦਾ ਜ਼ਿਕਰ ਹੋ ਚੁੱਕਾ ਹੈ | ਭਵਾਨੀਗੜ੍ਹ ਕਾਲਜ ਵਿਚੋਂ ਵੀ ਪੰਜਾਬੀ ਯੂਨੀਵਰਸਿਟੀ ਵਲੋਂ ਪਿੰ੍ਰਸੀਪਲ ਡਾ. ਸੰਦੀਪ ਕੁਮਾਰ ਦੀ ਸਿਲੈਕਸ਼ਨ ਨੂੰ ਰੱਦ ਕੀਤਾ ਗਿਆ ਹੈ, ਜਿਸ ਦੇ ਪਰੂਫ ਵਜੋਂ ਕਾਗ਼ਜ਼ ਵੀ ਮੇਰੇ ਕੋਲ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਮੇਰੇ ਕੋਲ ਪੰਜਾਬ ਯੂਨੀਵਰਸਿਟੀ ਵਲੋਂ ਸਮੇਂ ਸਮੇਂ 'ਤੇ ਕਾਲਜ ਦੇ ਖ਼ਿਲਾਫ਼ ਕੀ-ਕੀ ਖਾਮੀਆਂ ਦੱਸੀਆਂ ਗਈਆਂ ਹਨ, ਉਹ ਵੀ ਸਾਰੇ ਪੱਤਰ ਮੇਰੇ ਕੋਲ ਹਨ | ਇਸ ਕਰਕੇ ਮੇਰੇ 'ਤੇ ਹਮਲਾ ਇਨ੍ਹਾਂ ਲੋਕਾਂ ਵਲੋਂ ਕਰਵਾਇਆ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਇਯਾਲੀ ਖੁਰਦ ਦੇ ਸਰਪੰਚ ਰਾਜੇਸ਼ ਕੁਮਾਰ ਨੇ ਆਪਣੇ ਕੁੱਝ ਸਾਥੀਆਂ ਸਮੇਤ ਬੀਤੇ ਕੱਲ੍ਹ ਤੋਂ ਦਿਨ ਰਾਤ ਦੇ ਚੱਲ ਰਹੇ ਧਰਨੇ ਦਾ ਪੁਰਜ਼ੋਰ ਸਮਰਥਨ ਕੀਤਾ ਹੈ |

ਪਿਛਲੀ ਖ਼ਬਰ ਸੂਬੇ ਨੂੰ ਨਸ਼ਾ ਮੁਕਤ ਕਰਨ ਸਮੇਤ ਗੈਂਗਸਟਰਾਂ ਤੋਂ ਨਿਜਾਤ ਦਿਵਾਉਣਾ ਸਰਕਾਰ ਦਾ ਮੁੱਖ ਮਕਸਦ- ਵਿਧਾਇਕ ਸੰਗੋਵਾਲ <br/> ਅਗਲੀ ਖ਼ਬਰ ਸਿਆਲ (ਹਿੰਦੂ ਖੱਤਰੀ) ਬਰਾਦਰੀ ਦੇ ਜਠੇਰਿਆਂ ਦਾ ਮੇਲਾ 25 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।