25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਫਾਰਮਰ ਫ਼ਸਟ ਪ੍ਰੋਜੈਕਟ ਅਧੀਨ ਸਰਦੀਆਂ ਦੇ ਪ੍ਰਬੰਧਨ ਸੰਬੰਧੀ ਕੈਂਪ <br/>

ਕੈਂਪ ਦੌਰਾਨ ਡਾ. ਪਰਮਿੰਦਰ ਸਿੰਘ, ਮੁੱਖ ਨਿਰੀਖਕ ਨੇ ਸਰਦੀ ਪ੍ਰਬੰਧਨ ਅਤੇ ਧਾਤਾਂ ਦੇ ਚੂਰੇ ਦੇ ਪ੍ਰਯੋਗ ਸੰਬੰਧੀ ਜਾਗਰੂਕ ਕਰਦੇ ਹੋਏ ਨਾਲ ਡਾ. ਰਵਿੰਦਰ ਸਿੰਘ ਗਰੇਵਾਲ ਤੇ ਹੋਰ | ਤਸਵੀਰ-ਸੇਵਕ ਸਿੰਘ <br/> 04-01-2026
ਲੁਧਿਆਣਾ, 3 ਜਨਵਰੀ (ਜਤਿੰਦਰ ਭੰਬੀ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ ਭਾਰਤੀ ਖੇਤੀ ਖੋਜ ਪਰਿਸ਼ਦ ਰਾਹੀਂ ਪ੍ਰਯੋਜਿਤ ਫਾਰਮ ਫ਼ਸਟ ਪ੍ਰਾਜੈਕਟ ਅਧੀਨ ਪਸ਼ੂਆਂ ਦੇ ਸਰਦੀਆਂ ਦੇ ਪ੍ਰਬੰਧਨ ਅਤੇ ਧਾਤਾਂ ਦੇ ਚੂਰੇ ਦੀ ਢੁਕਵੀਂ ਵਰਤੋਂ ਬਾਰੇ ਜਾਗਰੂਕ ਕਰਨ ਸੰਬੰਧੀ ਪਿੰਡ ਮਹਿਲ ਕਲਾਂ ਵਿਖੇ ਕੈਂਪ ਲਗਾਇਆ ਗਿਆ | ਇਹ ਪ੍ਰਾਜੈਕਟ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਪ੍ਰਾਜੈਕਟ ਦੇ ਸਿਰਮੌਰ ਅਧਿਕਾਰੀ ਦੀ ਦੇਖ-ਰੇਖ ਹੇਠ ਹੋਇਆ | ਇਸ ਮੌਕੇ ਕਈ ਪਿੰਡਾਂ ਦੇ ਲਾਭਪਾਤਰੀ ਕਿਸਾਨਾਂ ਨੂੰ ਡਾ. ਪਰਮਿੰਦਰ ਸਿੰਘ ਮੁੱਖ ਨਿਰੀਖਕ ਨੇ ਸਰਦੀ ਪ੍ਰਬੰਧਨ ਅਤੇ ਧਾਤਾਂ ਦੇ ਚੂਰੇ ਦੇ ਪ੍ਰਯੋਗ ਸੰਬੰਧੀ ਜਾਗਰੂਕ ਕੀਤਾ | ਇਸ ਮੌਕੇ ਸਰਦੀਆਂ ਵਿਚ ਆਉਂਦੀਆਂ ਸਮੱਸਿਆਵਾਂ, ਪਸ਼ੂਆਂ ਵਲੋਂ ਖ਼ੁਰਾਕ ਘੱਟ ਖਾਣ ਅਤੇ ਬਿਮਾਰੀਆਂ ਦੇ ਖ਼ਤਰਿਆਂ ਬਾਰੇ ਦੱਸਿਆ ਗਿਆ | ਉਨ੍ਹਾਂ ਕਿਹਾ ਕਿ ਢੁਕਵੇਂ ਸ਼ੈੱਡ ਪ੍ਰਬੰਧਨ, ਪਸ਼ੂਆਂ ਦੀ ਢੁਕਵੀਂ ਖ਼ੁਰਾਕ ਬਾਰੇ ਵੀ ਦੱਸਿਆ | ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਧਾਤਾਂ ਦੇ ਮਿਸ਼ਰਨ ਨਾਲ ਪਸ਼ੂਆਂ ਦੀਆਂ ਪ੍ਰਜਣਨ ਸੰਬੰਧੀ ਅਤੇ ਸਿਹਤ ਸੰਬੰਧੀ ਕਈ ਸਮੱਸਿਆਵਾਂ ਠੀਕ ਹੁੰਦੀਆਂ ਹਨ | ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਸਿਫਾਰਸ਼ਸ਼ੁਦਾ ਮਿਕਦਾਰ ਵਿਚ ਧਾਤਾਂ ਦਾ ਮਿਸ਼ਰਨ ਪਸ਼ੂਆਂ ਦੀ ਪ੍ਰਤੀ ਦਿਨ ਦੀ ਖ਼ੁਰਾਕ ਵਿਚ ਸ਼ਾਮਿਲ ਕਰਨ |

ਪਿਛਲੀ ਖ਼ਬਰ ਐਨ. ਐਸ. ਪੀ. ਐਸ. ਨੇ ਵਿਦਿਆਰਥੀ ਵਿਗਿਆਨ ਮੰਥਨ ਵਿਚ ਪ੍ਰਾਪਤ ਕੀਤੇ ਸ਼ਾਨਦਾਰ ਸਥਾਨ <br/> ਅਗਲੀ ਖ਼ਬਰ ਪੀ. ਏ. ਯੂ. ਤੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਨੇ ਇਕ ਸਮਝੌਤੇ ਉਪਰ ਦਸਤਖਤ ਕੀਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।