17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

11ਵੇਂ ਸੀਸੂ ਕਾਰਪੋਰੇਟ ਟੀ-20 ਕਿ੍ਕਟ ਟੂਰਨਾਮੈਂਟ-2025 ਦੇ 15ਵੇਂ ਅਤੇ 16ਵੇਂ ਲੀਗ ਦੇ ਮੈਚ ਕਰਵਾਏ <br/>

ਅਜੀਤ ਡੈਸਕ 02-01-2026
ਲੁਧਿਆਣਾ, 1 ਜਨਵਰੀ (ਜਤਿੰਦਰ ਭੰਬੀ)-ਸੀਸੂ ਵਲੋਂ ਕਰਵਾਏ ਅੰਗਦ ਸਿੰਘ ਮੈਮੋਰੀਅਲ 11ਵੇਂ ਸੀਸੂ ਕਾਰਪੋਰੇਟ ਟੀ-20 ਕਿ੍ਕਟ ਟੂਰਨਾਮੈਂਟ ਦੇ 15ਵੇਂ ਅਤੇ 16ਵੇਂ ਲੀਗ ਮੈਚ ਨਿਊ ਸਵੈਨ ਐਂਟਰਪ੍ਰਾਈਜ ਬਨਾਮ ਰਾਲਸਨ ਇੰਡੀਆ ਲਿਮਟਿਡ ਦੀਆਂ ਟੀਮਾਂ ਵਿਚਕਾਰ ਏਲੀਟ ਕਿ੍ਕਟ ਗਰਾਊਾਡ ਤਲਵਾੜਾ ਅਤੇ ਟੀ.ਆਰ.ਬੀ ਗਰੁੱਪ ਬਨਾਮ ਐਚ.ਆਰ.ਬੀ.ਐਲ. ਦੀਆਂ ਟੀਮਾਂ ਵਿਚਕਾਰ ਟੈਗੋਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਖੇਡੇ ਗਏ | 15ਵੇਂ ਲੀਗ ਮੈਚ ਦਾ ਟਾਸ ਨਿਊ ਸਵੈਨ ਐਂਟਰਪ੍ਰਾਈਜ ਟੀਮ ਨੇ ਜਿੱਤਿਆ ਅਤੇ ਉਨ੍ਹਾਂ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ | ਉਨ੍ਹਾਂ ਨੇ 20 ਓਵਰਾਂ ਵਿਚ 6 ਵਿਕਟਾਂ ਗੁਆ ਕੇ 159 ਦੌੜਾਂ ਬਣਾਈਆਂ ਅਤੇ ਰਾਲਸਨ ਇੰਡੀਆ ਲਿਮਟਿਡ ਦੀ ਟੀਮ ਨੇ 10 ਵਿਕਟਾਂ ਗੁਆ ਕੇ 17.2 ਓਵਰਾਂ ਵਿਚ 84 ਦੌੜਾਂ ਬਣਾਈਆਂ | ਇਹ ਮੈਚ ਨਿਊ ਸਵੈਨ ਐਂਟਰਪ੍ਰਾਈਜ ਟੀਮ ਨੇ 75 ਦੌੜਾਂ ਨਾਲ ਜਿੱਤਿਆ | ਨਿਊ ਸਵੈਨ ਐਂਟਰਪ੍ਰਾਈਜ ਟੀਮ ਦੇ ਦਵਿੰਦਰ ਕਲਸੀ ਨੇ 25 ਗੇਂਦਾਂ ਵਿੱਚ 4 ਚੌਕਿਆਂ ਅਤੇ 2 ਛਕਿਆਂ ਦੀ ਮਦਦ ਨਾਲ 33 ਦੌੜਾਂ ਬਣਾਈਆਂ ਅਤੇ ਉਨ੍ਹਾਂ ਨੂੰ 'ਮੈਨ ਆਫ ਦ ਮੈਚ' ਐਲਾਨਿਆ ਗਿਆ | 16ਵੇਂ ਲੀਗ ਮੈਚ ਦਾ ਟਾਸ ਟੀ.ਆਰ.ਬੀ ਗਰੁੱਪ ਨੇ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ | ਉਨ੍ਹਾਂ ਨੇ 20 ਓਵਰਾਂ ਵਿੱਚ 6 ਵਿਕਟਾਂ ਗੁਆ ਕੇ 238 ਦੌੜਾਂ ਬਣਾਈਆਂ ਅਤੇ ਐਚ.ਆਰ.ਬੀ.ਐਲ. ਟੀਮ ਨੇ 16.2 ਓਵਰਾਂ ਵਿੱਚ 10 ਵਿਕਟਾਂ ਗੁਆ ਕੇ 94 ਦੌੜਾਂ ਬਣਾਈਆਂ | ਇਹ ਮੈਚ ਟੀ.ਆਰ.ਬੀ ਗਰੁੱਪ ਨੇ 144 ਦੌੜਾਂ ਨਾਲ ਜਿੱਤਿਆ | ਟੀ.ਆਰ.ਬੀ ਗਰੁੱਪ ਦੇ ਅਮਿੱਤ ਪਾਂਡੇ ਨੇ 3 ਓਵਰਾਂ ਵਿੱਚ 9 ਦੌੜਾਂ ਦੇ ਕੇ 2 ਵਿਕਟਾਂ ਲਈਆਂ ਅਤੇ 26 ਗੇਂਦਾਂ ਵਿੱਚ 5 ਚੌਕੇ ਅਤੇ 65 ਛਕਿਆਂ ਨਾਲ 57 ਦੌੜਾਂ ਬਣਾਈਆਂ ਅਤੇ ਉਨ੍ਹਾਂ ਨੂੰ 'ਮੈਨ ਆਫ ਦਿ ਮੈਚ' ਐਲਾਨਿਆ ਗਿਆ | ਉਪਕਾਰ ਸਿੰਘ ਆਹੂਜਾ ਪ੍ਰਧਾਨ ਸੀਸੂ ਨੇ ਟੀਮਾਂ ਅਤੇ ਹੋਰ ਕਿ੍ਕਟ ਪ੍ਰੇਮੀਆਂ ਦਾ ਸਵਾਗਤ ਕੀਤਾ | ਸੀਸੂ ਦੇ ਜਨਰਲ ਸਕੱਤਰ ਹਨੀ ਸੇਠੀ ਜੋ ਕਿ ਇਕ ਮਹਾਨ ਕਿ੍ਕਟ ਪ੍ਰੇਮੀ ਹਨ | ਸੀਸੂ ਦੇ ਕਈ ਸੀਨੀਅਰ ਮੈਂਬਰਾਂ ਅਤੇ ਕਈ ਕੰਪਨੀਆਂ ਦੇ ਕਈ ਸੀਨੀਅਰ ਪ੍ਰਬੰਧਨ ਵਿਅਕਤੀਆਂ ਨੇ ਮੈਦਾਨ ਦਾ ਦੌਰਾ ਕੀਤਾ ਅਤੇ ਟੀਮਾਂ ਨੂੰ ਪ੍ਰੇਰਿਤ ਕੀਤਾ | ਉਨ੍ਹਾਂ ਨੇ ਜੇਤੂ ਟੀਮਾਂ ਜਿਵੇਂ ਕਿ ਨਿਊ ਸਵੈਨ ਐਂਟਰਪ੍ਰਾਈਜਜਿ ਅਤੇ ਟੀ.ਆਰ.ਬੀ ਗਰੁੱਪ ਨੂੰ ਵੀ ਵਧਾਈ ਦਿੱਤੀ |

ਪਿਛਲੀ ਖ਼ਬਰ ਵਿਦੇਸ਼ ਭੇਜਣ ਦੇ ਮਾਮਲੇ ਵਿਚ ਧੋਖਾਧੜੀ ਕਰਨ ਦੇ ਦੋਸ਼ ਤਹਿਤ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਗੁਰੂ ਨਾਨਕ ਸਟੇਡੀਅਮ ਵਿਖੇ ਓਪਨ ਅਥਲੈਟਿਕ ਮੁਕਾਬਲੇ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।