17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਇੰਟਕ ਵਲੋਂ ਕੀਤਾ ਗਿਆ ਨਵੇਂ ਵਰ੍ਹੇ ਦਾ ਕਲੰਡਰ ਜਾਰੀ <br/>

ਅਜੀਤ ਡੈਸਕ 02-01-2026
ਲੁਧਿਆਣਾ, 1 ਜਨਵਰੀ (ਜਤਿੰਦਰ ਭੰਬੀ)-ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ.ਐਲ. ਵਰਕਰਸ ਫੈਡਰੇਸ਼ਨ ਇੰਟਕ ਵਲੋਂ ਨਵੇਂ ਸਾਲ 2026 ਦੇ ਮੌਕੇ ਪ੍ਰਧਾਨ ਸਵਰਨ ਸਿੰਘ ਦੀ ਅਗਵਾਈ ਹੇਠ ਇਕ ਸਮਾਗਮ ਦੌਰਾਨ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਪਵਨ ਦੀਵਾਨ ਵਲੋਂ ਕਲੰਡਰ ਜਾਰੀ ਕੀਤਾ ਗਿਆ | ਇਸ ਮੌਕੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਨਾਲ ਸੰਬੰਧਿਤ ਵੱਡੀ ਗਿਣਤੀ ਵਿਚ ਕਰਮਚਾਰੀ ਸ਼ਾਮਿਲ ਰਹੇ | ਇਸ ਮੌਕੇ ਸੰਬੋਧਨ ਕਰਦਿਆਂ ਸਵਰਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਕਰਮਚਾਰੀ ਅਤੇ ਵਿਭਾਗ ਵਿਰੋਧੀ ਨੀਤੀਆਂ ਕਾਰਨ ਪੀ.ਐਸ.ਪੀ.ਸੀ.ਐਲ. ਬਹੁਤ ਹੀ ਮਾੜੇ ਦੌਰ ਵਿਚੋਂ ਗੁਜ਼ਰ ਰਿਹਾ ਹੈ | ਸਵਰਨ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਡੀ.ਏ. ਦੀ ਕਿਸ਼ਤ ਜਾਰੀ ਨਾ ਕਰਨਾ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕਰਨਾ ਮੰਦਭਾਗਾ ਹੈ | ਇਸ ਮੌਕੇ ਉਨ੍ਹਾਂ ਇਹ ਵੀ ਸਹਿਮਤੀ ਪ੍ਰਗਟਾਈ ਕਿ ਪਾਵਰਕਾਮ ਦਾ ਚੇਅਰਮੈਨ ਕੋਈ ਤਕਨੀਕੀ ਵਿਅਕਤੀ ਹੋਣਾ ਚਾਹੀਦਾ ਹੈ, ਤਾਂ ਜੋ ਵਿਵਸਥਾ ਨੂੰ ਚੰਗੀ ਤਰ੍ਹਾਂ ਸਮਝ ਕੇ ਚਲਾ ਸਕੇ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਪਵਨ ਦੀਵਾਨ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦਾ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਬਣਨ 'ਤੇ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਉਨ੍ਹਾਂ ਨੇ ਏ.ਐਲ.ਐਮ. ਅਤੇ ਸੀ.ਐਚ.ਬੀ. ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਦਾ ਵੀ ਭਰੋਸਾ ਦਿੱਤਾ | ਉਨ੍ਹਾਂ ਨੇ ਮੁਲਾਜ਼ਮਾਂ ਦੇ ਬਕਾਇਆ ਡੀ.ਏ. ਦੀ ਕਿਸ਼ਤ ਸਮੇਤ ਹੋਰ ਮੰਗਾਂ ਨੂੰ ਵੀ ਜਲਦ ਪੂਰਾ ਕਰਨ ਦੀ ਜ਼ੋਰਦਾਰ ਅਪੀਲ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀ.ਸੀ.ਸੀ. ਮੈਂਬਰ ਸੁਸ਼ੀਲ ਮਲਹੋਤਰਾ, ਗੁਰਦੀਪ ਸਿੰਘ ਵਰਕਿੰਗ ਪ੍ਰਧਾਨ, ਚਰਨਜੀਤ ਚੰਨੀ, ਬਚਿੱਤਰ ਸਿੰਘ, ਬਲਜੀਤ ਸਿੰਘ ਪ੍ਰਧਾਨ, ਚੰਨ ਪ੍ਰੀਤ, ਸਤੀਸ਼ ਕੁਮਾਰ, ਅੰਕਿਤ ਚੌਧਰੀ, ਰਵਜੋਤ ਸਿੰਘ, ਗੁਰਦੇਵ ਸਿੰਘ ਸੁਪਰਡੈਂਟ, ਜਗਜੀਤ ਸਿੰਘ ਏ.ਐਲ.ਐਮ., ਸੋਹਣ ਸਿੰਘ ਏ.ਐਲ.ਐਮ., ਗੁਰਦੀਪ ਸਿੰਘ ਸੀ.ਐਚ.ਬੀ. ਵੀ ਮੌਜੂਦ ਸਨ |

ਪਿਛਲੀ ਖ਼ਬਰ ਬੁੱਢੇ ਦਰਿਆ ਦੀ ਸਫ਼ਾਈ ਲਈ ਸੰਤ ਸੀਚੇਵਾਲ ਦੀ ਮੁਹਿੰਮ ਜ਼ੋਰਾਂ 'ਤੇ <br/> ਅਗਲੀ ਖ਼ਬਰ ਸਰਕਾਰ ਦੀਆਂ ਨੀਤੀਆਂ ਦੀ ਭੇਟ ਚੜਿ੍ਹਆ 6000 ਤਨਖਾਹ ਵਾਲਾ ਕੱਚਾ ਅਧਿਆਪਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।