16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਬੰਨ੍ਹ ਮਜ਼ਬੂਤ ਕਰਨ ਅਤੇ ਪਿੰਡ ਰੋੜ ਵਿਖੇ ਚੱਲਣ ਵਾਲੀ ਰੇਤ ਦੀ ਮਾਈਨਿੰਗ ਰੋਕਣ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ <br/>

ਅਜੀਤ ਡੈਸਕ 02-01-2026
ਭਾਮੀਆਂ ਕਲਾਂ/ਲੁਧਿਆਣਾ, 1 ਜਨਵਰੀ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਬੂਥਗੜ੍ਹ ਬਨਜਾਰਾ ਦੇ ਪੰਚਾਇਤ ਮੈਂਬਰਾਂ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਬੂਥਗੜ੍ਹ ਬਨਜਾਰਾ ਦੀ ਮਹਿਲਾ ਸਰਪੰਚ ਜਤਿੰਦਰ ਕੌਰ ਦੇ ਪਤੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤਾਜ ਪਰਮਿੰਦਰ ਸਿੰਘ ਸੋਨੂੰ ਦੀ ਅਗਵਾਈ ਹੇਠ ਇਕ ਵਫ਼ਦ ਨੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੂੰ ਇਕ ਮੰਗ ਪੱਤਰ ਦੇ ਕੇ, ਜਿੱਥੇ ਸਸਰਾਲੀ ਕਾਲੋਨੀ ਦੇ ਬੰਨ੍ਹ ਨੂੰ ਲਗਾਉਣ ਦੀ ਮੰਗ ਕੀਤੀ, ਉਥੇ ਹੀ ਉਨ੍ਹਾਂ ਪਿੰਡ ਰੋੜ ਵਿਖੇ ਹੋਣ ਵਾਲੀ ਰੇਤ ਦੀ ਮਾਈਨਿੰਗ ਨੂੰ ਬੰਦ ਕਰਵਾਉਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਲੰਘੀ ਬਰਸਾਤੀ ਮੌਸਮ ਦੌਰਾਨ ਹੋਈ ਭਾਰੀ ਬਰਸਾਤ ਕਾਰਨ ਸਤਲੁਜ ਦਰਿਆ ਵਿਚ ਹੜ੍ਹ ਆ ਗਿਆ ਸੀ, ਜਿਸ ਨਾਲ ਬੰਨ੍ਹ ਟੁੱਟ ਗਿਆ ਸੀ ਅਤੇ ਲਗਭਗ 150 ਏਕੜ ਜ਼ਮੀਨ ਨੂੰ ਫ਼ਸਲ ਸਮੇਤ ਹੜ੍ਹ ਰੋੜ ਕੇ ਲੈ ਗਿਆ ਸੀ, ਜਿਸ ਨਾਲ ਆਮ ਲੋਕਾਂ ਦੇ ਘਰ ਤੱਕ ਇਸ ਹੜ੍ਹ ਵਿਚ ਰੁੜ੍ਹ ਗਏ ਸਨ | ਉਨ੍ਹਾਂ ਕਿਹਾ ਕਿ ਇਹ ਸਾਰੀ ਸਥਿਤੀ ਨੂੰ ਦੇਖਦੇ ਹੋਏ ਚੱਲ ਰਹੀ ਰੇਤ ਦੀ ਮਾਈਨਿੰਗ ਨੂੰ ਰੋਕਿਆ ਜਾਵੇ | ਉਨ੍ਹਾਂ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪਿੰਡ ਰੋੜ ਹੱਦ ਬਸਤ ਨੰਬਰ 47 ਵਿਖੇ ਜਿੱਥੇ ਮਾਈਨਿੰਗ ਚੱਲ ਰਹੀ ਹੈ, ਉਥੇ ਹੀ ਪਹਿਲਾਂ ਮਾਈਨਿੰਗ ਹੋਈ ਸੀ ਅਤੇ ਇਸ ਦੇ ਨਾਲ ਹੀ ਸਸਰਾਲੀ ਹੱਦ ਬਸਤ 49 ਹੈ | ਇਹ ਦੋਨੋਂ ਹੱਦਾਂ ਇਕੱਠੀਆਂ ਹੋਣ ਦੇ ਨਾਲ ਹੀ ਸਾਡੇ ਪਿੰਡ ਬੂਥਗੜ੍ਹ ਹੱਦ ਬਸਤ 48 ਦੀਆਂ ਜ਼ਮੀਨਾਂ ਹਨ | ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦੇ ਬਿਲਕੁਲ ਸਾਹਮਣੇ ਸਤਲੁਜ ਦਰਿਆ 'ਚ ਮਾਈਨਿੰਗ ਹੋ ਰਹੀ ਹੈ | ਇਸ ਮੌਕੇ ਉਨ੍ਹਾਂ ਨਾਲ ਸਰਬਜੀਤ ਸਿੰਘ ਕਡਿਆਣਾ, ਰਿੰਕੂ ਸਿੰਘ ਮੈਂਬਰ ਪੰਚਾਇਤ ਬੂਥਗੜ੍ਹ, ਹਰਮਿੰਦਰ ਸਿੰਘ ਟੀਟੂ, ਬੂਟਾ ਸਿੰਘ, ਮੱਖਣ ਸਿੰਘ ਰੋੜ, ਬਲਦੇਵ ਸਿੰਘ ਸਾਬਕਾ ਪੰਚਾਇਤ ਮੈਂਬਰ, ਪ੍ਰਧਾਨ ਸ਼ਿੰਦਾ ਸਿੰਘ ਮੌਜੂਦ ਸਨ |

ਪਿਛਲੀ ਖ਼ਬਰ ਪੰਚਾਇਤਾਂ ਨੂੰ ਨਗਰ ਨਿਗਮ ਵਿਚ ਸ਼ਾਮਿਲ ਕਰਨ ਦੇ ਪ੍ਰਸਤਾਵ ਦਾ ਅਕਾਲੀ ਦਲ ਕਰੇਗਾ ਡਟਵਾਂ ਵਿਰੋਧ-ਐਡ. ਹਰਨਾਮਪੁਰਾ <br/>... ਅਗਲੀ ਖ਼ਬਰ 2025 'ਚ 3 ਲੱਖ ਤੋਂ ਵੱਧ ਸੰਘੀ ਮੁਲਾਜ਼ਮਾਂ ਨੇ ਨੌਕਰੀ ਛੱਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।