15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਨੌਜਵਾਨ ਨੂੰ ਬਲੈਕਮੇਲ ਕਰ ਕੇ 93 ਹਜ਼ਾਰ ਦੀ ਰਕਮ ਹੜੱਪਣ ਦੇ ਮਾਮਲੇ ਵਿਚ ਦੋ ਖ਼ਿਲਾਫ਼ ਕੇਸ <br/>

ਅਜੀਤ ਡੈਸਕ 02-01-2026
ਲੁਧਿਆਣਾ, 1 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਪੀ.ਏ.ਯੂ. ਦੀ ਪੁਲਿਸ ਨੇ ਨੌਜਵਾਨ ਨੂੰ ਬਲੈਕਮੇਲ ਕਰਕੇ 93000 ਦੀ ਰਕਮ ਹੜੱਪਣ ਦੇ ਮਾਮਲੇ ਵਿਚ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਮੁਲਜ਼ਮ ਨੇ ਪਹਿਲਾਂ ਪੀੜਤ ਸਕੂਲੀ ਲੜਕੇ ਨਾਲ ਦੋਸਤੀ ਕੀਤੀ ਅਤੇ ਬਾਅਦ ਵਿਚ ਉਸ ਨੂੰ ਪਾਬੰਦੀਸ਼ੁਦਾ ਪਲਾਸਟਿਕ ਦੀ ਡੋਰ ਲੈ ਕੇ ਦੇਣ ਲਈ ਕਿਹਾ | ਇਹਨਾਂ ਕਥਿਤ ਦੋਸ਼ੀਆਂ ਨੇ ਉਕਤ ਲੜਕੇ ਨੂੰ ਬਾਅਦ ਵਿਚ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਨੇ ਡੋਰ ਸਮੇਤ ਕਾਬੂ ਕਰ ਲਿਆ ਹੈ, ਪਰ ਉਹ ਉਸ ਦਾ ਨਾਮ ਪੁਲਿਸ ਸਾਹਮਣੇ ਨਹੀਂ ਲੈਣਗੇ, ਜੇਕਰ ਉਹ ਉਨ੍ਹਾਂ ਨੂੰ 93000 ਦੀ ਰਕਮ ਦੇ ਦੇਵੇ | 93000 ਰੁਪਏ ਲੈਣ ਤੋਂ ਬਾਅਦ ਵੀ ਦੋਸ਼ੀ ਲੜਕੇ ਤੋਂ 30,000 ਰੁਪਏ ਹੋਰ ਮੰਗ ਰਹੇ ਸਨ, ਜਿਸ 'ਤੇ ਲੜਕੇ ਨੇ ਇਹ ਸਾਰੀ ਗੱਲ ਆਪਣੇ ਮਾਪਿਆਂ ਨੂੰ ਦੱਸੀ ਤਾਂ ਉਨ੍ਹਾਂ ਵਲੋਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ | ਪੁਲਿਸ ਵਲੋਂ ਇਸ ਮਾਮਲੇ ਵਿਚ ਰੋਹਿਤ ਗੋਇਲ ਦੀ ਸ਼ਿਕਾਇਤ 'ਤੇ ਕੁਲਵਿੰਦਰ ਸਿੰਘ ਉਰਫ ਬੰਟੀ ਪੁੱਤਰ ਸਤਵਿੰਦਰ ਸਿੰਘ ਵਾਸੀ ਹੈਬੋਵਾਲ ਕਲਾਂ ਅਤੇ ਗੋਰਵ ਨਾਮੀ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਵੀ ਗਿ੍ਫ਼ਤਾਰੀ ਨਹੀਂ

ਪਿਛਲੀ ਖ਼ਬਰ ਲੁਧਿਆਣਾ ਦੇ 7 ਸਾਲਾਂ ਦੇ ਸਾਚਿਆਰ ਓਬਰਾਏ ਨੇ ਹੂਲਾ-ਹੂਪ 'ਚ ਬਣਾਇਆ ਇੰਡੀਆ ਬੁੱਕ ਆਫ ਰਿਕਾਰਡਜ਼ <br/> ਅਗਲੀ ਖ਼ਬਰ ਨਵੇਂ ਸਾਲ ਦੀ ਆਮਦ ਮੌਕੇ ਰਮਾਇਣ ਦਾ ਪਾਠ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।