22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸਿੱਖਿਆ ਵਿਭਾਗ ਵਲੋਂ ਲਗਾਈ ਸਾਇੰਸ ਪ੍ਰਦਰਸ਼ਨੀ

ਤਰਨ ਤਾਰਨ, 21 ਨਵੰਬਰ (ਇਕਬਾਲ ਸਿੰਘ ਸੋਢੀ)-ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.)

ਅਜੀਤ ਡੈਸਕ 22-11-2026
ਤਰਨ ਤਾਰਨ, 21 ਨਵੰਬਰ (ਇਕਬਾਲ ਸਿੰਘ ਸੋਢੀ)-ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਤਰਨ ਤਾਰਨ ਰਾਜੇਸ਼ ਕੁਮਾਰ ਸ਼ਰਮਾ ਸਟੇਟ ਐਵਾਰਡੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਤੇਜਿੰਦਰ ਸਿੰਘ ਜ਼ਿਲ੍ਹਾ ਕੋਆਰਡੀਨੇਟਰ (ਆਰ.ਏ.ਏ.) ਤਰਨ ਤਾਰਨ ਦੀ ਯੋਗ ਅਗਵਾਈ ਵਿਚ ਪ੍ਰਾਜੈਕਟ ਇਨੋਵੇਸ਼ਨ ਤਹਿਤ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰ੍ਰਦਰਸ਼ਨੀ 2026-27 ਤਹਿਤ ਪਹਿਲੇ ਦਿਨ ਦਾ ਐਲੀਮੈਂਟਰੀ ਪੱਧਰ ਦਾ ਮੁੁਕਾਬਲਾ ਸਕੂਲ ਆਫ ਐਮੀਨੈਂਸ ਤਰਨ ਤਾਰਨ ਦੇ ਵਿਹੜੇ ਵਿਚ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ ਜਿਸਦਾ ਮੁੱਖ ਥੀਮ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਭਾਰਤ ਇਕ ਟਿਕਾਊ ਅਤੇ ਵਿਕਸਿਤ ਭਾਰਤ ਵਿਚ ਛੇ ਸਬ-ਥੀਮ ਤਹਿਤ ਜ਼ਿਲ੍ਹੇ ਦੇ ਨੌ ਬਲਾਕਾਂ ਤੋਂ ਜੇਤੂ 54 ਵਿਦਿਆਰਥੀਆਂ ਨੇ ਐਲੀਮੈਂਟਰੀ ਪੱੱਧਰ ਵਿਚ ਭਾਗ ਲਿਆ। ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਮੁੱਖ ਮਹਿਮਾਨ ਰਾਜੇਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ (ਸੈੈ.ਸਿ.) ਤਰਨ ਤਾਰਨ ਨੇ ਪ੍ਰਦਰਸ਼ਨੀ ਦਾ ਮੁਆਇਨਾ ਕੀਤਾ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਅਤੇ ਰਾਜ ਪੱੱਧਰ ’ਤੇ ਭਾਗ ਲੈਣ ਲਈ ਆਪਣੀਆਂ ਸ਼ੁਭ ਇੱਛਾਵਾਂ ਦਿੱਤੀਆਂ। ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਦਿਆਰਥੀਆਂ ਨੂੰ ਸਾਇੰਸ ਵਿਸ਼ੇ ਵਿਚ ਆਪਣੀ ਰੁੱਚੀ ਹੋੋਰ ਵਧਾਉਣੀ ਚਾਹੀਦੀ ਹੈ ਤਾਂ ਕਿ ਉਹ ਜੀਵਨ ਵਿਚ ਕਾਮਯਾਬ ਹੋ ਸਕਣ। ਜ਼ਿਲ੍ਹਾ ਕੋਆਰਡੀਨੇਟਰ (ਆਰ.ਏ.ਏ.) ਤਰਨ ਤਾਰਨ ਤੇਜਿੰਦਰ ਸਿੰਘ ਨੇ ਵਿਗਿਆਨ ਪ੍ਰਦਰਸ਼ਨੀ ਬਾਰੇ ਸੰਖੇਪ ਜਾਣਕਾਰੀ ਦਿਤੀ ਅਤੇ ਜ਼ਿਲ੍ਹੇ ਵੱਲੋਂ ਚਲਾਈਆਂ ਜਾ ਰਹੀਆਂ ਸਾਇੰਸ ਅਤੇ ਗਣਿਤ ਦੀ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਜੱਜਮੈਂਟ ਪੈਨਲ ਵਿਚ ਦਰਸ਼ਨ ਸਿੰਘ ਲੈਕਚਰਾਰ, ਕੁਲਵਿੰਦਰ ਸਿੰਘ ਲੈਕਚਰਾਰ, ਮਨਜਿੰਦਰਜੀਤ ਸਿੰਘ ਸਾਇੰਸ ਮਾਸਟਰ, ਕਰਨਜੀਤ ਸਿੰਘ ਕੰਪਿਊਟਰ ਅਧਿਆਪਕ, ਲਕਸ਼ਮਣ ਕੁਮਾਰ ਸਾਇੰਸ ਮਾਸਟਰ ਅਤੇ ਬਲਜਿੰਦਰ ਸਿੰਘ ਸਾਇੰਸ ਮਾਸਟਰ ਨੇ ਵਿਦਿਆਰਥੀਆਂ ਦੇ ਮਾਡਲਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ। ਐਲੀਮੈਂਟਰੀ ਵਰਗ ਵਿਚ ਸ.ਸ.ਸ. ਹਰੀਕੇ, ਸ.ਸ.ਸ.ਸ. ਅਲਾਦੀਨਪੁਰ (ਕੰ), ਸ.ਮਿ.ਸ. ਮੁਗਲਚੱਕ ਗਿੱਲ, ਸ.ਮਿ.ਸ. ਧਾਰੀਵਾਲ ਅਤੇ ਸ.ਹ.ਸ. ਅਮੀਸ਼ਾਹ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਭਾਗ ਲੈਣਗੇ। ਪ੍ਰ੍ਰਦਰਸ਼ਨੀ ਦੀ ਪੂਰੀ ਕਮਾਂਡ ਅਮਨਦੀਪ ਸਿੰਘ ਮੁੱਖ ਅਧਿਆਪਕ ਅਤੇ ਗੁਰਚਰਨ ਸਿੰਘ ਮੁੱਖ ਅਧਿਆਪਕ ਕੋਲ ਰਹੀ। ਸਟੇਜ ਸਕੱਤਰ ਦੀ ਭੂੂਮਿਕਾ ਲੈਕਚਰਾਰ ਕੁਲਵਿੰਦਰ ਸਿੰਘ ਲਵਲੀ ਨੇ ਬਾਖੂਬੀ ਨਿਭਾਈ। ਇਸ ਮੌਕੇ ਸਕੂਲ ਦੇ ਮੁੱਖੀ ਗੁਰਸੇਵਕ ਸਿੰਘ ਵੋਕੇਸ਼ਨਲ ਲੈਕਚਰਾਰ ਨੇ ਆਏ ਹੋੋਏ ਪਤਵੰਤੇ ਸੱਜਣਾਂ ਦਾ ਸਵਾਗਤ ਕੀਤਾ। ਇਸ ਮੌਕੇ ਪ੍ਰਮਿੰਦਰ ਸਿੰਘ ਪ੍ਰਿੰਸੀਪਲ, ਸੁਮੀਤ ਗਲਹੋਤਰਾ, ਬਿਕਰਮਜੀਤ ਸਿੰਘ, ਗੁਰਮੁਖ ਸਿੰਘ ਲੈਕਚਰਾਰ, ਮਨਜਿੰਦਰ ਕੌਰ ਲੈਕਚਰਾਰ, ਰੁਪਿੰਦਰ ਕੌਰ, ਗੁਰਜੀਤ ਕੌਰ, ਨਿਧੀ, ਨਿਰਮਲਾ ਰਾਣੀ, ਕਾਜਲ ਸ਼ਰਮਾ, ਜਗਜੀਵਨ ਖੰਨਾ, ਤਰਸੇੇਮ ਸਿੰਘ, ਕੰੰਵਲਜੀਤ ਕੌਰ ਲੈਕਚਰਾਰ, ਰਜਤ ਸ਼ਰਮਾ ਅਤੇ ਸਕੂਲ ਦਾ ਸਮੂਹ ਸਟਾਫ਼ ਅਤੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਵਾਲੀਬਾਲ ਖਿਡਾਰੀ ਸੁਖਮੀਤ ਸਿੰਘ ਸਿੱਧੂ ਨੂੰ ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਬੱਚਿਆਂ ’ਚ ਭੁੱਖ ਘੱਟ ਲੱਗਣ ’ਤੇ ਤੁਰੰਤ ਚੈੱਕਅੱਪ ਜ਼ਰੂਰੀ - ਡਾ. ਸੁਪਿ੍ਯਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।