03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਖਡੂਰ ਸਾਹਿਬ ਦੀ ਸਿਆਸਤ ’ਚ ਇੰਜੀਨੀਅਰ ਗੁਰਸ਼ਰਨ ਸਿੰਘ ਖਹਿਰਾ ਦੀ ਜਲਦ ਹੋਵੇਗੀ ਐੈਂਟਰੀ

ਖਡੂਰ ਸਾਹਿਬ, 2 ਨਵੰਬਰ (ਰਸ਼ਪਾਲ ਸਿੰਘ ਕੁਲਾਰ)- ਸੇਵਾਮੁਕਤ ਐਸ. ਈ.

ਸੇਵਾਮੁਕਤ ਐਸ.ਈ. ਗੁਰਸ਼ਰਨ ਸਿੰਘ ਖਹਿਰਾ 03-11-2026
ਖਡੂਰ ਸਾਹਿਬ, 2 ਨਵੰਬਰ (ਰਸ਼ਪਾਲ ਸਿੰਘ ਕੁਲਾਰ)- ਸੇਵਾਮੁਕਤ ਐਸ.ਈ. ਪਾਵਰਕਾਮ ਗੁਰਸ਼ਰਨ ਸਿੰਘ ਖਹਿਰਾ ਦਾ ਪਰਿਵਾਰ ਖਡੂਰ ਸਾਹਿਬ ਹਲਕੇ ਦੀ ਸਿਆਸਤ ਵਿਚ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਸਰਗਰਮ ਰਿਹਾ ਹੈ ਅਤੇ ਖਹਿਰਾ ਨੇ ਆਪਣੀ ਡਿਊਟੀ ਦੌਰਾਨ ਜਿਥੇ ਇਮਾਨਦਾਰੀ ਨੂੰ ਅੱਗੇ ਰੱਖਿਆ ਉਥੇ ਹੀ ਭਾਵੇਂ ਕਿਸਾਨ ਜਥੇਬੰਦੀਆਂ ਹੋਣ ਜਾਂ ਸਿਆਸੀ ਵਰਕਰ ਸਾਰਿਆਂ ਦੇ ਕੰਮ ਪਹਿਲ ਦੇ ਅਧਾਰ ਉਪਰ ਬਿਨਾਂ ਕਿਸੇ ਪੱਖਪਾਤ ਦੇ ਕਰਦੇ ਰਹੇ, ਜਿਸ ਕਾਰਨ ਹਲਕਾ ਖਡੂਰ ਸਾਹਿਬ ਅਤੇ ਆਸ ਪਾਸ ਦੇ ਹਲਕਿਆਂ ਵਿਚ ਗੁਰਸ਼ਰਨ ਸਿੰਘ ਖਹਿਰਾ ਦੀ ਇੱਕ ਵੱਖਰੀ ਪਹਿਚਾਣ ਅਤੇ ਸਾਫ ਸੁਥਰਾ ਅਕਸ ਲੋਕਾਂ ਦੇ ਮਨਾ ਉਪਰ ਛਾਅ ਗਿਆ। ਪਾਵਰਕਾਮ ਤੋ ਸੇਵਾਮੁਕਤ ਹੋਣ ਤੋੰ ਬਾਅਦ ਹੁਣ ਆ ਰਹੀਆ ਵਿਧਾਨ ਸਭਾ ਚੋਣਾਂ ਵਿਚ ਵੱਖ-ਵੱਖ ਪਾਰਟੀਆ ਵਲੋ ਉਨ੍ਹਾਂ ਨੂੰ ਆਪਣੀ ਪਾਰਟੀ ਵਿਚ ਸ਼ਾਮਿਲ ਹੋਣ ਲਈ ਜਿਥੇ ਸੰਪਰਕ ਕੀਤਾ ਜਾ ਰਿਹਾ ਹੈ, ਉਥੇ ਕਈ ਪਾਰਟੀਆ ਉਨ੍ਹਾਂ ਨੂੰ ਵਿਧਾਨ ਸਭਾ ਚੋਣ ਲੜਾਉਣ ਦਾ ਵੀ ਵਿਸਵਾਸ਼ ਦਿਵਾ ਰਹੀਆ ਹਨ। ਹਲਕੇ ਦੇ ਲੋਕ ਵੀ ਚਾਹੁੰਦੇ ਹਨ ਕਿ ਇਸ ਤਰਾਂ ਦੇ ਪੜੇ ਲਿਖੇ ਸੂਝਵਾਨ ਤੇ ਇਮਾਨਦਾਰ ਕੱਦ ਵਾਲੀ ਸਖਸੀਅਤ ਸਿਆਸਤ ਵਿਚ ਆਵੇ। ਗੁਰਸ਼ਰਨ ਸਿੰਘ ਖਹਿਰਾ ਇੱਕ ਸਾਫ ਸੁਥਰੇ ਅਤੇ ਇਮਾਨਦਾਰੀ ਦੀ ਮਿਸਾਲ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੀ ਪਹਿਲੀ ਪਸੰਦ ਹਨ। ਇੰਜੀਨੀਅਰ ਗੁਰਸ਼ਰਨ ਸਿੰਘ ਖਹਿਰਾ ਵੀ ਚਾਹੁੰਦੇ ਹਨ ਕਿ ਉਹ ਜਿਥੇ ਆਪਣੀ ਨੌਕਰੀ ਦੇ ਕਾਰਜਕਾਲ ਦੌਰਾਨ ਨੇਕ ਅਤੇ ਇਮਾਨਦਾਰੀ ਨਾਲ ਆਪਣੀ ਨੌਕਰੀ ਨੂੰ ਪੂਰਾ ਕਰਕੇ ਸੇਵਾਮੁਕਤ ਹੋਏ ਹਨ, ਉਥੇ ਹੁਣ ਸੇਵਾਮੁਕਤ ਹੋ ਕੇ ਕਿਸੇ ਸਾਫ ਅਕਸ਼ ਵਾਲੀ ਪਾਰਟੀ ਵਿਚ ਸ਼ਾਮਿਲ ਹੋ ਕੇ ਸੇਵਾ ਕਰਨ। ਆਮ ਆਦਮੀ ਪਾਰਟੀ ਵਲੋ ਆਪਣੀ ਪਹਿਲੀ ਲਿਸਟ ਵਿਚ ਭਾਵੇ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਖਡੂਰ ਸਾਹਿਬ ਹਲਕੇ ਤੋ ਉਮੀਦਵਾਰ ਨਹੀ ਐਲਾਨਿਆ ਗਿਆ ਅਤੇ ਇਲਾਕੇ ਵਿਚ ਚਰਚਾਵਾਂ ਚੱਲ ਰਹੀਆ ਹਨ ਕਿ ਪਾਰਟੀ ਕਿਥੇ ਕੋਈ ਨਵਾਂ ਉਮੀਦਵਾਰ ਮੈਦਾਨ ਵਿਚ ਉਤਾਰ ਸਕਦੀ ਹੈ। ਇਸ ਤੋ ਇਲਾਵਾ ਹੋਰ ਵੀ ਸਿਆਸੀ ਪਾਰਟੀਆ ਵਲੋ ਇੰਜੀਨੀਅਰ ਗੁਰਸ਼ਰਨ ਸਿੰਘ ਖਹਿਰਾ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਆਪਣੀ ਆਪਣੀ ਪਾਰਟੀ ਵਿਚ ਸ਼ਾਮਿਲ ਹੋਣ ਕਿਹਾ ਜਾ ਰਿਹਾ ਹੈ।
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ’ਤੇ ਡੇਢ ਦਰਜਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸੰਤ ਬਾਬਾ ਗੁਰਬਚਨ ਸਿੰਘ ਸੁਰ ਸਿੰਘ ਵਾਲਿਆਂ ਨੇ ਸਿਰੋਪਾਓ ਦੇ ਕੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।