31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਪਬਲਿਕ ਸਕੂਲ ਬੂਹ ਹਰੀਕੇ ਪੱਤਣ ਵਿਖੇ ਪ੍ਰਦਰਸ਼ਨ ਲਗਾਈ

ਹਰੀਕੇ ਪੱਤਣ, 30 ਅਕਤੂਬਰ (ਸੰਜੀਵ ਕੁੰਦਰਾ)- ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ ਹਰੀਕੇ ਪੱਤਣ ਵਿਖੇ ਵਿਦਿਆਰਥੀਆਂ ਦੀਆਂ ਅਕਾਦਮਿਕ ਗਤੀਵਿਧੀਆਂ ਦੇ ਅਧੀਨ ਪੰਜਾਬੀ ਭਾਸ਼ਾ, ਸਮਾਜਿਕ ਸਿੱਖਿਆ, ਵਿਗਿਆਨ, ਗਣਿਤ ਤੇ ਵਾਤਾਵਰਨ ਸਿੱਖਿਆ ਦੇ ਵਿਸ਼ਿਆਂ ਨਾਲ ਸੰਬੰਧਿਤ ਪ੍ਰਦਰਸ਼ਨੀਆਂ ਲਗਵਾਈਆਂ ਗਈਆਂ, ਜਿਸ ਵਿਚ ਪਹਿਲੀ ਤੋਂ ਬਾਰ੍ਹਵੀਂ ਸ਼੍ਰੇਣੀ ਤੱਕ ਦੇ ਵਿਦਿਆਰਥੀਆਂ ਦੁਆਰਾ ਹਿੱਸਾ ਲਿਆ ਗਿਆ। ਇਨ੍ਹਾਂ ਸਭ ਵਿਸ਼ਿਆਂ ਦੀ ਤਿਆਰੀ ਸ਼੍ਰੇਣੀ ਅਧਿਆਪਕ ਅਤੇ ਵਿਸ਼ਾ ਅਧਿਆਪਕਾਂ ਦੁਆਰਾ ਇਕ-ਦੂਸਰੇ ਦੇ ਸਹਿਯੋਗ ਨਾਲ ਕਰਵਾਈ ਗਈ, ਜਿਸ ਵਿਚ ਵਿਦਿਆਰਥੀਆਂ ਨੇ ਬੜੀ ਹੀ ਲਗਨ ਅਤੇ ਮਿਹਨਤ ਨਾਲ ਹਿੱਸਾ ਲਿਆ ਅਤੇ ਆਪਣੀ ਅਕਾਦਮਿਕਤਾ ਦੀ ਪੇਸ਼ਕਾਰੀ ਕੀਤੀ।

ਅਜੀਤ ਡੈਸਕ 31-10-2026
ਹਰੀਕੇ ਪੱਤਣ, 30 ਅਕਤੂਬਰ (ਸੰਜੀਵ ਕੁੰਦਰਾ)- ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ ਹਰੀਕੇ ਪੱਤਣ ਵਿਖੇ ਵਿਦਿਆਰਥੀਆਂ ਦੀਆਂ ਅਕਾਦਮਿਕ ਗਤੀਵਿਧੀਆਂ ਦੇ ਅਧੀਨ ਪੰਜਾਬੀ ਭਾਸ਼ਾ, ਸਮਾਜਿਕ ਸਿੱਖਿਆ, ਵਿਗਿਆਨ, ਗਣਿਤ ਤੇ ਵਾਤਾਵਰਨ ਸਿੱਖਿਆ ਦੇ ਵਿਸ਼ਿਆਂ ਨਾਲ ਸੰਬੰਧਿਤ ਪ੍ਰਦਰਸ਼ਨੀਆਂ ਲਗਵਾਈਆਂ ਗਈਆਂ, ਜਿਸ ਵਿਚ ਪਹਿਲੀ ਤੋਂ ਬਾਰ੍ਹਵੀਂ ਸ਼੍ਰੇਣੀ ਤੱਕ ਦੇ ਵਿਦਿਆਰਥੀਆਂ ਦੁਆਰਾ ਹਿੱਸਾ ਲਿਆ ਗਿਆ। ਇਨ੍ਹਾਂ ਸਭ ਵਿਸ਼ਿਆਂ ਦੀ ਤਿਆਰੀ ਸ਼੍ਰੇਣੀ ਅਧਿਆਪਕ ਅਤੇ ਵਿਸ਼ਾ ਅਧਿਆਪਕਾਂ ਦੁਆਰਾ ਇਕ-ਦੂਸਰੇ ਦੇ ਸਹਿਯੋਗ ਨਾਲ ਕਰਵਾਈ ਗਈ, ਜਿਸ ਵਿਚ ਵਿਦਿਆਰਥੀਆਂ ਨੇ ਬੜੀ ਹੀ ਲਗਨ ਅਤੇ ਮਿਹਨਤ ਨਾਲ ਹਿੱਸਾ ਲਿਆ ਅਤੇ ਆਪਣੀ ਅਕਾਦਮਿਕਤਾ ਦੀ ਪੇਸ਼ਕਾਰੀ ਕੀਤੀ। ਇਨ੍ਹਾਂ ਪ੍ਰਦਰਸ਼ਨੀਆਂ ਵਿਚ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ਼ ਵਧਾਉਣ, ਉਨ੍ਹਾਂ ਦੀ ਹੁਨਰ ਦੇ ਵਿਕਾਸ ਅਤੇ ਗਿਆਨ ਦੀ ਪਰਖ ਕਰਨ ਲਈ ਵਿਸ਼ੇਸ਼ ਤੌਰ ’ਤੇ ਵਿਸ਼ਾ ਮਾਹਿਰ ਅਧਿਆਪਕ ਅਤੇ ਤਜ਼ਰਬੇਕਾਰ ਲੈਕਚਰਾਰ ਬੁਲਾਏ ਗਏ, ਜਿਨ੍ਹਾਂ ਵਿਚ ਸੁਖਵੰਤ ਸਿੰਘ ਧਾਮੀ ਸਿਟੀਜ਼ਨ ਕੌਂਸਲ ਤਰਨ ਤਾਰਨ ਦੇ ਜਨਰਲ ਸਕੱਤਰ, ਹਰਜਿੰਦਰ ਸਿੰਘ ਅਰੋੜਾ ਪ੍ਰਧਾਨ ਘਰੇਲੂ ਸ਼ਿਕਾਇਤ ਨਿਵਾਰਣ ਸੰਸਥਾ, ਅਵਤਾਰ ਸਿੰਘ ਸਹਾਇਕ ਪ੍ਰੋਫੈਸਰ ਜੀ.ਐਨ.ਡੀ.ਯੂ. ਕੈਂਪਸ ਪੱਟੀ, ਗੁਰਸਿਮਰਨਜੀਤ ਸਿੰਘ ਸਹਾਇਕ ਪ੍ਰੋਫੈਸਰ, ਗੁਰਵਿੰਦਰ ਸਿੰਘ ਪ੍ਰੋਫੈਸਰ, ਵਿਕਰਮ ਪਠਾਨੀਆ ਸਹਾਇਕ ਪ੍ਰੋਫੈਸਰ ਜੀ.ਐਨ.ਡੀ.ਯੂ. ਕੈਂਪਸ ਪੱਟੀ ਹਾਜ਼ਰ ਸਨ। ਇਨ੍ਹਾਂ ਦੁਆਰਾ ਵਿਦਿਆਰਥੀਆਂ ਕੋਲੋਂ ਉਨ੍ਹਾਂ ਦੇ ਵਿਸ਼ਿਆਂ ਨਾਲ ਸੰਬੰਧਿਤ ਪ੍ਰਸ਼ਨ ਅਤੇ ਸੁਆਲ ਵੀ ਪੁੱਛੇ ਗਏ ਜਿਸਦੇ ਵਿਦਿਆਰਥੀਆਂ ਨੇ ਬੜੇ ਹੀ ਆਤਮ-ਵਿਸ਼ਵਾਸ ਨਾਲ ਜੁਆਬ ਦਿੱਤੇ। ਵਿਦਿਆਰਥੀਆਂ ਨੇ ਇਨ੍ਹਾਂ ਪ੍ਰਦਰਸ਼ਨੀਆਂ ਦੇ ਰਾਹੀਂ ਬਹੁਤ ਕੁਝ ਨਵਾਂ ਅਤੇ ਸਟੇਜ ਪੇਸ਼ਕਾਰੀ ਦੇ ਹੁਨਰ ਸਿੱਖ ਕੇ ਆਪਣੇ ਗਿਆਨ ਵਿਚ ਵਾਧਾ ਕੀਤਾ। ਇਸ ਮੌਕੇ ਸੁਖਵੰਤ ਸਿੰਘ ਧਾਮੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਅਕਾਦਮਿਕ ਉਪਰਾਲੇ ਲਈ ਸਕੂਲ ਮੈਨੇਜ਼ਮੈਂਟ, ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਹੀ ਵਧਾਈ ਦੇ ਪਾਤਰ ਹਨ। ਉਨ੍ਹਾਂ ਨੇ ਇਸ ਅਕਾਦਮਿਕ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸੰਸਥਾ ਦੀ ਤਰੱਕੀ ਲਈ ਹੋਰ ਜ਼ਿਆਦਾ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਸਕੂਲ ਮੈਨੇਜਿੰਗ ਡਾਇਰੈਕਟਰ ਸਤੀਸ਼ ਕੁਮਾਰ ਅਤੇ ਪ੍ਰਿੰਸੀਪਲ ਸੰਦੀਪ ਕੌਰ ਢਿੱਲੋਂ ਨੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਹੋਇਆਂ ਸਕੂਲ ਪਹੁੰਚ ਕੇ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਧੰਨਵਾਦ ਕੀਤਾ।
ਪਿਛਲੀ ਖ਼ਬਰ ਐਚ . ਵੀ . ਐਮ . ਗਲੋਬਲ ਸਕੂਲ ’ ਚ ਸਫ਼ਾਈ ਸੰਬੰਧੀ ਜਾਗਰੂਕਤਾ ਸੈਸ਼ਨ ਕਰਵਾਇਆ ਅਗਲੀ ਖ਼ਬਰ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਦੀਆਂ ਤਿਆਰੀਆਂ ਸੰਬੰਧੀ ਕਾਂਗਰਸ ਭਵਨ ਤਰਨ ਤਾਰਨ ਵਿਖੇ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।