ਚੋਹਲਾ ਸਾਹਿਬ ਵਿਖੇ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ
ਕਬੱਡੀ ਦੇ ਸ਼ੋਅ ਮੈਚਾਂ ਨੇ ਖਿੱਚਿਆ ਖੇਡ ਪ੍ਰੇਮੀਆਂ ਦਾ ਧਿਆਨ, ਰਾਵਣ, ਕੁੰਭਕਰਣ ਤੇ ਮੇਘਨਾਦ ਦੇ ਪੁਤਲੇ ਸਾੜੇ
ਚੋਹਲਾ ਸਾਹਿਬ, 20 ਅਕਤੂਬਰ (ਬਲਵਿੰਦਰ ਸਿੰਘ)– ਬਦੀ ’ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਕਸਬਾ ਚੋਹਲਾ ਸਾਹਿਬ ਵਿਖੇ ਸ਼ਿਵ ਮੰਦਰ ਦੁਸਹਿਰਾ ਕਮੇਟੀ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਇਲਾਕਾ ਨਿਵਾਸੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।
ਚੋਹਲਾ ਸਾਹਿਬ, 20 ਅਕਤੂਬਰ (ਬਲਵਿੰਦਰ ਸਿੰਘ)– ਬਦੀ ’ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਕਸਬਾ ਚੋਹਲਾ ਸਾਹਿਬ ਵਿਖੇ ਸ਼ਿਵ ਮੰਦਰ ਦੁਸਹਿਰਾ ਕਮੇਟੀ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਇਲਾਕਾ ਨਿਵਾਸੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਦੁਸਹਿਰੇ ਦੇ ਸਮਾਗਮ ਨੂੰ ਲੈ ਕੇ ਪ੍ਰਬੰਧਕ ਕਮੇਟੀ ਵਲੋਂ ਕਬੱਡੀ ਦੇ ਵੱਖ-ਵੱਖ ਸ਼ੋਅ ਮੈਚ ਕਰਵਾਏ ਗਏ, ਜਿਨ੍ਹਾਂ ਦਾ ਖੇਡ ਪ੍ਰੇਮੀਆਂ ਨੇ ਭਰਪੂਰ ਆਨੰਦ ਮਾਣਿਆ। ਸ਼ਾਮ ਸਮੇਂ ਸੂਰਜ ਡੁੱਬਣ ਉਪਰੰਤ ਰਾਵਣ, ਕੁੰਭਕਰਣ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ। ਇਸ ਦੌਰਾਨ ਲੋਕਾਂ ਨੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਇਸ ਤਿਉਹਾਰ ਨੂੰ ਉਤਸ਼ਾਹ ਨਾਲ ਮਨਾਇਆ। ਸ਼ਿਵ ਮੰਦਰ ਦੁਸਹਿਰਾ ਕਮੇਟੀ ਦੇ ਪ੍ਰਧਾਨ ਤਰੁਣ ਜੋਸ਼ੀ ਨੇ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਸਾਨੂੰ ਸੱਚਾਈ ਅਤੇ ਨੇਕੀ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਸਾਨੂੰ ਸਾਰੇ ਤਿਉਹਾਰ ਆਪਸੀ ਪ੍ਰੇਮ-ਪਿਆਰ, ਸਦਭਾਵਨਾ ਅਤੇ ਭਾਈਚਾਰਕ ਸਾਂਝ ਨਾਲ ਮਨਾਉਣੇ ਚਾਹੀਦੇ ਹਨ ਤਾਂ ਜੋ ਸਮਾਜ ਵਿਚ ਏਕਤਾ ਅਤੇ ਆਪਸੀ ਮਿਲਵਰਤਣ ਬਣਿਆ ਰਹੇ। ਡੀ.ਐਸ.ਪੀ. ਗੋਇੰਦਵਾਲ ਸਾਹਿਬ ਹਰਿੰਦਰ ਸਿੰਘ ਅਤੇ ਥਾਣਾ ਮੁਖੀ ਰਣਜੀਤ ਸਿੰਘ ਦੀ ਅਗਵਾਈ ਹੇਠ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਜੇਤੂ ਟੀਮਾਂ ਨੂੰ ਇਨਾਮ ਦੀ ਵੰਡ ਸ਼ਿਵ ਮੰਦਿਰ ਦੁਸਹਿਰਾ ਕਮੇਟੀ ਵਲੋਂ ਸਾਂਝੇ ਰੂਪ ਵਿਚ ਕੀਤੀ ਗਈ। ਇਸ ਮੌਕੇ ਸਰਪੰਚ ਕੇਵਲ ਚੋਹਲਾ ਵਲੋ ਆਪਣੀ ਤਰਫੋਂ ਕਮੇਟੀ ਨੂੰ 20 ਹਜ਼ਾਰ ਰੁਪਏ ਦਿੱਤੇ ਗਏ। ਇਸ ਮੌਕੇ ਸ਼ਿਵ ਮੰਦਰ ਦੁਸਹਿਰਾ ਕਮੇਟੀ ਦੇ ਪ੍ਰਧਾਨ ਤਰਨ ਜੋਸ਼ੀ ਤੋਂ ਇਲਾਵਾ ਰਿਸ਼ਭ ਧੀਰ, ਤਰਸੇਮ ਨਈਅਰ, ਭੁਪਿੰਦਰ ਕੁਮਾਰ ( ਕਾਲਾ ਪ੍ਰਧਾਨ, ਅਮਿਤ ਕੁਮਾਰ, ਸੋਨੀ ਨਈਅਰ, ਰੋਹਿਤ ਜੋਸ਼ੀ, ਸੁਨੀਲ ਨਈਅਰ, ਹਰਮੀਤ ਸਿੰਘ, ਰਾਹੁਲ ਤੀਰ, ਬਿੱਟੂ ਨੱਈਯਰ, ਪ੍ਰਭ, ਕਰਨਬੀਰ ਨਈਅਰ, ਰਮਨ ਤੀਰ, ਪ੍ਰਵੀਨ ਕੁਮਾਰ, ਜਗਤਾਰ ਸਿੰਘ ਜੱਗਾ, ਸਾਬਕਾ ਸਰਪੰਚ ਲਖਬੀਰ ਸਿੰਘ ਲੱਖਾ, ਸਾਬਕਾ ਚੇਅਰਮੈਨ ਰਵਿੰਦਰ ਸਿੰਘ ਸ਼ੈਟੀ, ਮਾਸਟਰ ਬਲਬੀਰ ਸਿੰਘ ਚੰਬਾ, ਮਨਮੋਹਨ ਸਿੰਘ ਪਹਿਲਵਾਨ, ਇੰਦਰਜੀਤ ਸਿੰਘ ਸਾਬਕਾ ਸਰਪੰਚ ਕਰਮੂੰਵਾਲਾ, ਪਰਮਜੀਤ ਜੋਸ਼ੀ, ਸੁਖਚੈਨ ਸਿੰਘ ਚਾਈਨਾ, ਹਰਜਿੰਦਰ ਸਿੰਘ ਲਾਲੀ ਆਮ ਆਦਮੀ ਪਾਰਟੀ ਦੇ ਆਗੂ ਕੇਵਲ ਕ੍ਰਿਸ਼ਨ, ਸਰਪੰਚ ਚੋਹਲਾ ਸਾਹਿਬ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।