17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਫਤਿਆਬਾਦ ਦੇ ਬਾਜ਼ਾਰ ’ਚ ਟੈਂਕਰ ਖੜ੍ਹਾ ਕਰ ਕੇ ਡਰਾਈਵਰ ਗਾਇਬ

ਫਤਿਆਬਾਦ 16 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)- ਕਸਬਾ ਫਤਿਆਬਾਦ ਵਿਖੇ ਜਿਥੇ ਕਦੇ ਕੋਈ ਪਿੰਡ ’ਚੋਂ ਆਇਆ ਗ੍ਰਾਹਕ ਆਪਣੀ ਕਾਰ ਸੜਕ ’ਤੇ ਖੜੀ ਕਰ ਕੇ ਦੁਕਾਨ ’ਚ ਵੜ ਕੇ ਸੌਦਾ ਪੱਤਾ ਖ਼ਰੀਦਣ ਲੱਗ ਜਾਂਦਾ ਹੈ ਤਾਂ ਬਾਜ਼ਾਰ ’ਚ ਜਾਮ ਲੱਗ ਜਾਂਦਾ ਹੈ, ਪਰ ਅੱਜ ਉਦੋਂ ਜਾਮ ਦੀ ਹੱਦ ਹੋ ਗਈ, ਜਦੋਂ ਫਤਿਆਬਾਦ ਵਿਖੇ ਗੁਰਦੁਆਰਾ ਗੁਰੂ ਨਾਨਕ ਪੜਾਓ ਸਾਹਿਬ ਦੀਆਂ ਦੁਕਾਨਾਂ ਦੇ ਅੱਗੇ ਡਰਾਈਵਰ ਇਕ ਟੈਂਕਰ 20 ਟਾਇਰਾਂ ਵਾਲਾ ਜਿਸਦਾ ਨੰਬਰ ਪੀ. ਬੀ.

ਅਜੀਤ ਡੈਸਕ 17-10-2026
ਫਤਿਆਬਾਦ 16 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)- ਕਸਬਾ ਫਤਿਆਬਾਦ ਵਿਖੇ ਜਿਥੇ ਕਦੇ ਕੋਈ ਪਿੰਡ ’ਚੋਂ ਆਇਆ ਗ੍ਰਾਹਕ ਆਪਣੀ ਕਾਰ ਸੜਕ ’ਤੇ ਖੜੀ ਕਰ ਕੇ ਦੁਕਾਨ ’ਚ ਵੜ ਕੇ ਸੌਦਾ ਪੱਤਾ ਖ਼ਰੀਦਣ ਲੱਗ ਜਾਂਦਾ ਹੈ ਤਾਂ ਬਾਜ਼ਾਰ ’ਚ ਜਾਮ ਲੱਗ ਜਾਂਦਾ ਹੈ, ਪਰ ਅੱਜ ਉਦੋਂ ਜਾਮ ਦੀ ਹੱਦ ਹੋ ਗਈ, ਜਦੋਂ ਫਤਿਆਬਾਦ ਵਿਖੇ ਗੁਰਦੁਆਰਾ ਗੁਰੂ ਨਾਨਕ ਪੜਾਓ ਸਾਹਿਬ ਦੀਆਂ ਦੁਕਾਨਾਂ ਦੇ ਅੱਗੇ ਡਰਾਈਵਰ ਇਕ ਟੈਂਕਰ 20 ਟਾਇਰਾਂ ਵਾਲਾ ਜਿਸਦਾ ਨੰਬਰ ਪੀ.ਬੀ. 03 ਏ.ਜੇ. 9597 ਖੜਾ ਕਰਕੇ ਪਤਾ ਨਹੀਂ ਕਿਥੇ ਚਲਾ ਗਿਆ, ਜਿਸ ਕਾਰਨ ਬਜ਼ਾਰ ਵਿੱਚ ਜਾਮ ਲੱਗ ਗਿਆ। ਜਦੋਂ ਇਸ ਪੱਤਰਕਾਰ ਨੇ ਵੇਖਿਆ ਕਿ ਜਾਮ ਲੰਮੇ ਸਮੇਂ ਤੋਂ ਲੱਗਾ ਹੈ ਅਤੇ ਸਕੂਟਰ ਮੋਟਰਸਾਈਕਲ ਵਾਲੇ ਬੜੀ ਮੁਸ਼ਕਿਲ ਨਾਲ ਇਧਰੋਂ ਉਧਰੋਂ ਲੰਘ ਰਹੇ ਹਨ, ਪਰ ਵੱਡੀਆਂ ਗੱਡੀਆਂ ਅਤੇ ਕਾਰਾਂ ’ਚ ਹਿਲਜੁਲ ਨਹੀਂ ਹੋ ਰਹੀ ਤਾਂ ਪੱਤਰਕਾਰ ਦੀ ਉਤਸੁਕਤਾ ਵਧ ਗਈ, ਜਿਸ ਕਰਕੇ ਮੌਕੇ ’ਤੇ ਪਹੁੰਚ ਕੇ ਪੱਤਰਕਾਰ ਨੇ ਟਰੱਕ ਡਰਾਈਵਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਿਹਾ, ਜਿਸ ਤੋਂ ਬਾਅਦ ਟੈਂਕਰ ਦੀਆਂ ਫੋਟੋਆਂ ਖਿੱਚ ਕੇ ਉਸਦੇ ਨੰਬਰ ਦੀ ਫੋਟੋ ਵੀ ਲੈ ਲਈ। ਜ਼ਿਕਰਯੋਗ ਹੈ ਕਿ ਜਦੋਂ ਅਜਿਹੇ ਡਰਾਈਵਰ ਆਪਣੀ ਜਿੰਮੇਵਾਰੀ ਨੂੰ ਨਹੀ ਨਿਭਾਉਦੇ ਤਾਂ ਬਾਜ਼ਾਰ ’ਚ ਜਾਮ ਲੱਗ ਜਾਂਦਾ ਹੈ, ਜਿਸ ਦੀ ਕੀਮਤ ਦੂਰੋਂ ਨੇੜਿਓਂ ਆਉਣ ਵਾਲੇ ਯਾਤਰੂਆਂ ਨੂੰ ਚੁਕਾਉਣੀ ਪੈਂਦੀ ਹੈ। ਇਸ ਬਾਰੇ ਸਭ ਤੋ ਵੱਡੀ ਨਾਲਾਇਕੀ ਟ੍ਰੈਫ਼ਿਕ ਪੁਲਿਸ ਦੀ ਹੈ, ਜੋ ਆਪਣਾ ਫਰਜ ਨਿਭਾਉਣ ’ਚ ਅਣਗਹਿਲੀਆਂ ਕਰਦੇ ਹਨ, ਅਗਰ ਟ੍ਰੈਫਿਕ ਪੁਲਿਸ ਵਲੋਂ ਆਪਣੀ ਜ਼ਿੰਮੇਵਾਰੀ ਨਾਲ ਡਿਊਟੀ ਨਿਭਾਈ ਜਾਵੇ, ਏਨਾ ਲੰਮਾ ਜਾਮ ਲੱਗ ਹੀ ਨਹੀਂ ਸਕਦਾ।
ਪਿਛਲੀ ਖ਼ਬਰ ਮਾਊਂਟ ਲਿਟਰਾ ਜ਼ੀ ਸਕੂਲ ਦਾ ਪੁਰਾਤਨ ਵਿਰਾਸਤ ਸੰਬੰਧੀ ਤੇ ਗੇਮਿੰਗ ਜ਼ੋਨ ਦਾ ਟੂਰ ਕਰਵਾਇਆ ਅਗਲੀ ਖ਼ਬਰ ਮੋਟਰਸਾਈਕਲ ਦੀ ਟੱਕਰ ਨਾਲ ਰੇਹੜੀ ਸਵਾਰ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।