16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਪੰਜਾਬ ਬੰਦ ਦੇ ਸੱਦੇ ਦੌਰਾਨ ਖਡੂਰ ਸਾਹਿਬ ਦਾ ਬਾਜ਼ਾਰ ਰਿਹਾ ਪੂਰਨ ਤੌਰ ’ਤੇ ਬੰਦ

ਖਡੂਰ ਸਾਹਿਬ, 15 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)- ਪਰਵਿੰਦਰ ਸਿੰਘ ਝੋਟਾ ਦੇ ਕਤਲ ਦਾ ਇਨਸਾਫ਼ ਲੈਣ ਅਤੇ ਨਸ਼ਿਆਂ ਦੇ ਖਾਤਮੇ ਸੰਬੰਧੀ ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਕਸਬਾ ਖਡੂਰ ਸਾਹਿਬ ਵਿਚ ਪੂਰਨ ਸਮਰਥਨ ਮਿਲਿਆ। ਇਸ ਮੌਕੇ ਖਡੂਰ ਸਾਹਿਬ ਦਾ ਮੇਨ ਬਾਜ਼ਾਰ ਮੁਕੰਮਲ ਬੰਦ ਰਿਹਾ ਤੇ ਚੌਂਕ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਰੋਸ ਧਰਨਾ ਦਿੱਤਾ ਗਿਆ ਅਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਭਗਵੰਤ ਮਾਨ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ, ਇਸ ਸਾਰੇ ਘਟਨਾ ਕਰਮ ਉਪਰ ਨਜਰ ਰੱਖਣ ਲਈ ਵੱਡੇ ਪੱਧਰ ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ, ਪਰ ਮਹੌਲ ਸਾਂਤੀ ਪੂਰਨ ਰਿਹਾ।

ਪੰਜਾਬ ਬੰਦ ਦੀ ਕਾਲ ਦੌਰਾਨ ਖਡੂਰ ਸਾਹਿਬ ਦੇ ਬੰਦ ਹੋਏ ਬਾਜ਼ਾਰਾਂ ਦੇ ਵੱਖ-ਵੱਖ ਦ੍ਰਿਸ਼ ਅਤੇ ਬਾਜ਼ਾਰ ’ਚ ਖੜ੍ਹੀਆਂ ਪੁਲਿਸ ਦੀਆਂ ਗੱਡੀਆਂ। ਤਸਵੀਰਾਂ: ਕੁਲਾਰ 16-10-2026
ਖਡੂਰ ਸਾਹਿਬ, 15 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)- ਪਰਵਿੰਦਰ ਸਿੰਘ ਝੋਟਾ ਦੇ ਕਤਲ ਦਾ ਇਨਸਾਫ਼ ਲੈਣ ਅਤੇ ਨਸ਼ਿਆਂ ਦੇ ਖਾਤਮੇ ਸੰਬੰਧੀ ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਕਸਬਾ ਖਡੂਰ ਸਾਹਿਬ ਵਿਚ ਪੂਰਨ ਸਮਰਥਨ ਮਿਲਿਆ। ਇਸ ਮੌਕੇ ਖਡੂਰ ਸਾਹਿਬ ਦਾ ਮੇਨ ਬਾਜ਼ਾਰ ਮੁਕੰਮਲ ਬੰਦ ਰਿਹਾ ਤੇ ਚੌਂਕ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਰੋਸ ਧਰਨਾ ਦਿੱਤਾ ਗਿਆ ਅਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਭਗਵੰਤ ਮਾਨ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ, ਇਸ ਸਾਰੇ ਘਟਨਾ ਕਰਮ ਉਪਰ ਨਜਰ ਰੱਖਣ ਲਈ ਵੱਡੇ ਪੱਧਰ ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ, ਪਰ ਮਹੌਲ ਸਾਂਤੀ ਪੂਰਨ ਰਿਹਾ। ਇਸ ਮੌਕੇ ਸਿਆਸੀ ਅਤੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ. ਜੀ. ਪੀ. ਪੰਜਾਬ ਆਪਣਾ ਅਸਤੀਫ਼ਾ ਦੇਣ, ਨਸਾ ਵੇਚਣ ਵਾਲਿਆਂ ਉਪਰ ਚੰਦ ਦਿਨਾਂ ਵਿਚ ਸਖਤ ਕਾਰਵਾਈ ਕੀਤੀ ਜਾਵੇ ਅਤੇ ਪਰਵਿੰਦਰ ਸਿੰਘ ਝੋਟੇ ਦੇ ਕਾਤਲ ਅਸ਼ਵਨੀ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਦੀ ਤੁਰੰਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਜ਼ਖ਼ਮੀ ਵਿਅਕਤੀਆਂ ਨੂੰ ਯੋਗ ਮੁਆਵਜਾ ਦਿੱਤਾ ਜਾਵੇ ਤੇ ਨਸ਼ਾ ਵੇਚਣ ਵਾਲਿਆਂ ਦੀਆਂ ਜਾਇਦਾਦਾਂ ਦੀ ਪਛਾਣ ਕਰਕੇ ਕੁਰਕ ਕੀਤੀਆਂ ਜਾਣ। ਇਸ ਮੌਕੇ ਆਵਾਜਾਈ ਨਾਂਹ ਦੇ ਬਰਾਬਰ ਰਹੀ ਤੇ ਪ੍ਰਾਈਵੇਟ ਸਕੂਲ ਕਾਲਜ ਵੀ ਬੰਦ ਰਹੇ, ਇਥੋਂ ਤੱਕ ਕਿ ਸਰਕਾਰੀ ਅਤੇ ਪ੍ਰਾਈਵੇਟ ਬੈਂਕ ਨੇ ਵੀ ਆਪਣੇ ਅੱਧੇ ਸ਼ਟਰ ਬੰਦ ਰੱਖੇ।
ਪਿਛਲੀ ਖ਼ਬਰ ਸਰਹਾਲੀ ਇਲਾਕਾ ਰਿਹਾ ਮੁਕੰਮਲ ਬੰਦ ਅਗਲੀ ਖ਼ਬਰ ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਚੋਹਲਾ ਸਾਹਿਬ ਰਿਹਾ ਮੁਕੰਮਲ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।