ਸਵ. ਪ੍ਰਤਾਪ ਸਿੰਘ ਵੈਰੋਵਾਲ ਪੱਤਰਕਾਰ ਨੂੰ ਵੱਖ-ਵੱਖ ਸ਼ਖ਼ਸੀਅਤਾਂ ਨੇ ਕੀਤੀਆਂ ਸ਼ਰਧਾਂਜਲੀਆਂ ਭੇਟ
ਖਡੂਰ ਸਾਹਿਬ, 12 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)- ਬੀਤੇ ਦਿਨੀ ਗੁਰੂ ਚਰਨਾਂ ਵਿਚ ਜਾ ਬਿਰਾਜੇ ਸੀਨੀਅਰ ਪੱਤਰਕਾਰ ਪ੍ਰਤਾਪ ਸਿੰਘ ਵੈਰੋਵਾਲ ਦੇ ਨਮਿੱਤ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਭੋਗ ਪਾਏ ਗਏ ਅਤੇ ਕੀਰਤਨ ਸਮਾਗਮ ਤੇ ਅੰਤਿਮ ਅਰਦਾਸ ਗੁਰਦੁਆਰਾ ਬਾਬਾ ਮਾਣਕ ਚੰਦ ਜੀ ਵਿਖੇ ਕੀਤੀ ਗਈ। ਇਸ ਮੌਕੇ ਪ੍ਰਤਾਪ ਸਿੰਘ ਵੈਰੋਵਾਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪੁੱਜੀਆਂ ਸਖਸ਼ੀਅਤਾਂ ਵਿਧਾਇਕ ਦਲਬੀਰ ਸਿੰਘ ਟੌਂਗ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੱਡੀ, ਕੁਲਦੀਪ ਸਿੰਘ ਔਲਖ ਸੂਬਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਹਰਿੰਦਰਪਾਲ ਸਿੰਘ ਮੱਲਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਰਾਜਿੰਦਰ ਸਿੰਘ ਬਿੱਲਾ ਸਰਕਲ ਪ੍ਰਧਾਨ ਵੈਰੋਵਾਲ, ਪ੍ਰਗਟ ਸਿੰਘ ਜਾਮਾਰਾਏ ਸੂਬਾਈ ਆਗੂ, ਮੁਖਤਾਰ ਸਿੰਘ ਮੱਲਾ ਜ਼ਿਲ੍ਹਾ ਆਗੂ, ਕੁਲਦੀਪ ਸਿੰਘ ਮਾਨ ਬਲਾਕ ਪ੍ਰਧਾਨ ਪ੍ਰੈਸ ਕਲੱਬ ਖਡੂਰ ਸਾਹਿਬ ਆਦਿ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪ੍ਰਤਾਪ ਸਿੰਘ ਵੈਰੋਵਾਲ ਨੇ ਜਿਥੇ ਪੱਤਰਕਾਰਤਾ ਨੂੰ ਨਿਡੱਰਤਾ ਤੇ ਇਮਾਨਦਾਰੀ ਨਾਲ ਕੀਤਾ, ਉਥੇ ਹੀ ਕਿਸਾਨਾਂ, ਮਜ਼ਦੂਰਾਂ ’ਤੇ ਦੱਬੇ ਕੁਚਲੇ ਲੋਕਾਂ ਦੀ ਅਵਾਜ ਵੀ ਬੁਲੰਦ ਕੀਤੀ।
ਖਡੂਰ ਸਾਹਿਬ, 12 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)- ਬੀਤੇ ਦਿਨੀ ਗੁਰੂ ਚਰਨਾਂ ਵਿਚ ਜਾ ਬਿਰਾਜੇ ਸੀਨੀਅਰ ਪੱਤਰਕਾਰ ਪ੍ਰਤਾਪ ਸਿੰਘ ਵੈਰੋਵਾਲ ਦੇ ਨਮਿੱਤ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਭੋਗ ਪਾਏ ਗਏ ਅਤੇ ਕੀਰਤਨ ਸਮਾਗਮ ਤੇ ਅੰਤਿਮ ਅਰਦਾਸ ਗੁਰਦੁਆਰਾ ਬਾਬਾ ਮਾਣਕ ਚੰਦ ਜੀ ਵਿਖੇ ਕੀਤੀ ਗਈ। ਇਸ ਮੌਕੇ ਪ੍ਰਤਾਪ ਸਿੰਘ ਵੈਰੋਵਾਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪੁੱਜੀਆਂ ਸਖਸ਼ੀਅਤਾਂ ਵਿਧਾਇਕ ਦਲਬੀਰ ਸਿੰਘ ਟੌਂਗ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੱਡੀ, ਕੁਲਦੀਪ ਸਿੰਘ ਔਲਖ ਸੂਬਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਹਰਿੰਦਰਪਾਲ ਸਿੰਘ ਮੱਲਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਰਾਜਿੰਦਰ ਸਿੰਘ ਬਿੱਲਾ ਸਰਕਲ ਪ੍ਰਧਾਨ ਵੈਰੋਵਾਲ, ਪ੍ਰਗਟ ਸਿੰਘ ਜਾਮਾਰਾਏ ਸੂਬਾਈ ਆਗੂ, ਮੁਖਤਾਰ ਸਿੰਘ ਮੱਲਾ ਜ਼ਿਲ੍ਹਾ ਆਗੂ, ਕੁਲਦੀਪ ਸਿੰਘ ਮਾਨ ਬਲਾਕ ਪ੍ਰਧਾਨ ਪ੍ਰੈਸ ਕਲੱਬ ਖਡੂਰ ਸਾਹਿਬ ਆਦਿ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪ੍ਰਤਾਪ ਸਿੰਘ ਵੈਰੋਵਾਲ ਨੇ ਜਿਥੇ ਪੱਤਰਕਾਰਤਾ ਨੂੰ ਨਿਡੱਰਤਾ ਤੇ ਇਮਾਨਦਾਰੀ ਨਾਲ ਕੀਤਾ, ਉਥੇ ਹੀ ਕਿਸਾਨਾਂ, ਮਜ਼ਦੂਰਾਂ ’ਤੇ ਦੱਬੇ ਕੁਚਲੇ ਲੋਕਾਂ ਦੀ ਅਵਾਜ ਵੀ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਇਥੇ ਹੀ ਬਸ ਨਹੀਂ ਇਸ ਦੇ ਨਾਲ ਨਾਲ ਉਨ੍ਹਾਂ ਆਪਣੇ ਪ੍ਰੀਵਾਰ ਦਾ ਚੰਗਾ ਪਾਲਣ ਪੋਸਣ ਕੀਤਾ ਅਤੇ ਸਪੁੱਤਰ ਕੰਵਰਪਾਲ ਸਿੰਘ ਤੇ ਸਪੁੱਤਰੀ ਹੁੰਨਰਦੀਪ ਕੌਰ ਨੂੰ ਉੱਚ ਕੋਟੀ ਦੀ ਵਿਦਿਆ ਅਤੇ ਚੰਗੇ ਸੰਸਕਾਰ ਦਿੱਤੇ। ਮਾਣਯੋਗ ਸਖਸ਼ੀਅਤਾਂ ਨੇ ਇਸ ਮੌਕੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕੀਤੀ ਕਿ ਪ੍ਰਤਾਪ ਸਿੰਘ ਵੈਰੋਵਾਲ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸਣ। ਇਸ ਮੌਕੇ ਸਵ. ਪ੍ਰਤਾਪ ਸਿੰਘ ਦੇ ਸਪੁੱਤਰ ਕੰਵਰਪਾਲ ਸਿੰਘ ਨੇ ਸ਼ਰਧਾਂਜਲੀ ਸਮਾਗਮ ਵਿਚ ਪੁੱਜੀਆਂ ਸਖਸ਼ੀਅਤਾਂ ਧੰਨਵਾਦ ਕੀਤਾ। ਇਸ ਮੌਕੇ ਗੁਰਚਰਨ ਸਿੰਘ ਵੈਰੋਵਾਲ ਸਰਕਲ ਪ੍ਰਧਾਨ, ਉਘੇ ਸਮਾਜ ਸੇਵੀ ਸੁਖਦੇਵ ਸਿੰਘ ਜੋਸਨ, ਪ੍ਰਵਿੰਦਰ ਸਿੰਘ ਵਿੱਕੀ ਵੈਰੋਵਾਲ, ਕੁਲਦੀਪ ਸਿੰਘ ਪੰਚ, ਸੁਖਦੇਵ ਸਿੰਘ ਸਾਬਕਾ ਸਰਪੰਚ, ਸੋਨੂੰ ਗੁਲਾਲੀਪੁਰੀਆ, ਸਰਨਬੀਰ ਸਿੰਘ ਕੰਗ ਪੱਤਰਕਾਰ ਰਈਆ, ਮਾਨ ਸਿੰਘ ਰਾਮਪੁਰ, ਰਸ਼ਪਾਲ ਸਿੰਘ ਕੁਲਾਰ, ਬਲਦੇਵ ਸਿੰਘ ਪੰਡੋਰੀ, ਜਸਬੀਰ ਸਿੰਘ ਸਰਪੰਚ ਵੈਰੋਵਾਲ ਬਾਵਿਆਂ, ਜਸਬੀਰ ਸਿੰਘ ਕਾਮਰੇਡ, ਸੁਲੱਖਣ ਸਿੰਘ ਤੁੜ, ਬਲਦੇਵ ਸਿੰਘ ਭੈਲ ਜਿਲ੍ਹਾ ਆਗੂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ, ਲਖਵਿੰਦਰ ਸਿੰਘ ਬਾਣੀਆ, ਸਰਬਜੀਤ ਸਿੰਘ ਭਰੋਵਾਲ,ਸਤਨਾਮ ਸਿੰਘ ਡੀਪੂ ਹੋਲਡਰ, ਸਤਨਾਮ ਸਿੰਘ ਸਰਪੰਚ ਆਦਿ ਹਾਜ਼ਰ ਸਨ।