11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਭਾਜਪਾ ਆਗੂ ਜਸਵੰਤ ਸਿੰਘ ਪੱਡਾ ਦੀ ਸਿਹਤ ਦਾ ਹਾਲ ਜਾਣਨ ਪਹੁੰਚੇ ਅਮਨਦੀਪ ਸਿੰਘ ਰੌਕੀ ਬੁਰਜ ਅਤੇ ਹੰਸ ਰਾਜ ਚੌਧਰੀ

ਤਰਨ ਤਾਰਨ, 10 ਅਕਤੂਬਰ (ਹਰਿੰਦਰ ਸਿੰਘ)—ਭਾਜਪਾ ਦੇ ਸੀਨੀਅਰ ਆਗੂ ਜਸਵੰਤ ਸਿੰਘ ਪੱਡਾ ਜਿਨ੍ਹਾਂ ਦੀ ਸਿਹਤ ਪਿਛਲੇ ਦਿਨਾਂ ਤੋਂ ਖ਼ਰਾਬ ਚੱਲ ਰਹੀ ਸੀ ਅਤੇ ਉਨ੍ਹਾਂ ਦੀ ਬਾਈਪਾਸ ਸਰਜਰੀ ਹੋਈ ਸੀ, ਦਾ ਹਾਲ ਚਾਲ ਜਾਨਣ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਰੌਕੀ ਬੁਰਜ ਅਤੇ ਆਰ. ਐੱਸ.

ਜਸਵੰਤ ਸਿੰਘ ਪੱਡਾ ਦੀ ਸਿਹਤ ਦਾ ਹਾਲ ਚਾਲ ਪੁੱਛਦੇ ਹੋਏ ਅਮਨਦੀਪ ਸਿੰਘ ਰੌਕੀ ਬੁਰਜ ਅਤੇ ਨਾਲ ਹੰਸ ਰਾਜ ਚੌਧਰੀ। ਤਸਵੀਰ–ਲਵਲੀ 11-10-2026
ਤਰਨ ਤਾਰਨ, 10 ਅਕਤੂਬਰ (ਹਰਿੰਦਰ ਸਿੰਘ)—ਭਾਜਪਾ ਦੇ ਸੀਨੀਅਰ ਆਗੂ ਜਸਵੰਤ ਸਿੰਘ ਪੱਡਾ ਜਿਨ੍ਹਾਂ ਦੀ ਸਿਹਤ ਪਿਛਲੇ ਦਿਨਾਂ ਤੋਂ ਖ਼ਰਾਬ ਚੱਲ ਰਹੀ ਸੀ ਅਤੇ ਉਨ੍ਹਾਂ ਦੀ ਬਾਈਪਾਸ ਸਰਜਰੀ ਹੋਈ ਸੀ, ਦਾ ਹਾਲ ਚਾਲ ਜਾਨਣ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਰੌਕੀ ਬੁਰਜ ਅਤੇ ਆਰ.ਐੱਸ.ਐੱਸ.ਦੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਚੌਧਰੀ ਪਹੁੰਚੇ। ਇਸ ਮੌਕੇ ਉਨ੍ਹਾਂ ਜਸਵੰਤ ਸਿੰਘ ਪੱਡਾ ਦੀ ਸਿਹਤ ਦਾ ਹਾਲ ਚਾਲ ਪੁੱਛਿਆ ਅਤੇ ਉਨ੍ਹਾਂ ਦੀ ਸਿਹਤਬਾਜੀ ਦੀ ਕਾਮਨਾ ਕੀਤੀ। ਅਮਨਦੀਪ ਸਿੰਘ ਰੌਕੀ ਬੁਰਜ ਨੇ ਕਿਹਾ ਕਿ ਜਸਵੰਤ ਸਿੰਘ ਪੱਡਾ ਭਾਜਪਾ ਦੇ ਸੀਨੀਅਰ ਆਗੂ ਹਨ, ਜਿਨ੍ਹਾਂ ਦੀਆਂ ਪਾਰਟੀ ਪ੍ਰਤੀ ਅਥਾਹ ਸੇਵਾਵਾਂ ਹਨ ਅਤੇ ਸਾਡਾ ਵੀ ਫਰਜ ਬਣਦਾ ਹੈ ਕਿ ਜਦੋਂ ਸਾਡੇ ਕਿਸੇ ਸਾਥੀ ਉਪਰ ਕੋਈ ਦੁੱਖ ਆਉਂਦਾ ਹੈ ਤਾਂ ਉਸ ਨਾਲ ਖੜਿਆ ਜਾਵੇ। ਉਨ੍ਹਾਂ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਉਹ ਜਸਵੰਤ ਸਿੰਘ ਪੱਡਾ ਦੀ ਸਿਹਤ ਵਿਚ ਜਲਦ ਸੁਧਾਰ ਲਿਆਉਣ ਤਾਂ ਜੋ ਉਹ ਸਿਹਤਯਾਬ ਹੋ ਕੇ ਸਾਡੇ ਵਿਚ ਵਿਚਰ ਸਕਣ।
ਪਿਛਲੀ ਖ਼ਬਰ ਗੋਇੰਦਵਾਲ ਜੇਲ੍ਹ ’ਚੋਂ ਮੋਬਾਈਲ ਫੋਨ ਬਰਾਮਦ ਅਗਲੀ ਖ਼ਬਰ ਭਾਰਤੀ ਕਮਿਊਨਿਸਟ ਪਾਰਟੀ ਨੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।