ਦਿੱਲੀ ਵਿਖੇ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੂੰ ਡਿਟੇਨ ਕਰਨ ’ਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਕੀਤਾ ਰੋਸ ਪ੍ਰਗਟ
ਤਰਨ ਤਾਰਨ, 10 ਅਕਤੂਬਰ (ਇਕਬਾਲ ਸਿੰਘ ਸੋਢੀ)– ਜੰਤਰ ਮੰਤਰ ਦਿੱਲੀ ’ਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਨੂੰ ਤਾਰਪੀਫਡੋ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਬਖਲਾਹਟ ’ਚ ਆਣ ਕੇ ਪ੍ਰਦਰਸ਼ਨਕਾਰੀਆਂ ਖਾਸ ਕਰਕੇ ਖੱਬੇ ਪੱਖੀ ਜਥੇਬੰਦੀ ਜਥੇਬੰਦੀਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਆਇਸਾ, ਪੀ. ਐਸ.
ਤਰਨ ਤਾਰਨ, 10 ਅਕਤੂਬਰ (ਇਕਬਾਲ ਸਿੰਘ ਸੋਢੀ)– ਜੰਤਰ ਮੰਤਰ ਦਿੱਲੀ ’ਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਨੂੰ ਤਾਰਪੀਫਡੋ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਬਖਲਾਹਟ ’ਚ ਆਣ ਕੇ ਪ੍ਰਦਰਸ਼ਨਕਾਰੀਆਂ ਖਾਸ ਕਰਕੇ ਖੱਬੇ ਪੱਖੀ ਜਥੇਬੰਦੀ ਜਥੇਬੰਦੀਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਆਇਸਾ, ਪੀ.ਐਸ.ਐਫ, ਐਸ.ਐਫ.ਆਈ, ਪੀ . ਐਸ.ਯੂ, ਏ.ਆਈ.ਐਸ. ਐਫ, ਡੀ.ਵਾਈ.ਐਫ ਆਈ ਤੋਂ ਇਲਾਵਾ ਵਿਦਿਆਰਥੀ ਨੌਜਵਾਨ ਜਥੇਬੰਦੀਆਂ ਦੇ ਆਗੂਆਂ ਨੂੰ ਡਿਟੇਨ ਕੀਤਾ ਗਿਆ ਹੈ। ਇਸੇ ਤਰ੍ਹਾਂ ਭਾਰਤੀ ਇਨਕਲਾਬੀ ਮਾਰਕਸਾਦੀ ਪਾਰਟੀ ਦੇ ਸੂਬਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਆਲ ਇੰਡੀਆ ਕਿਸਾਨ ਮਹਾਂ ਸਭਾ ਦੇ ਕੌਮੀ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ, ਕਿਸਾਨ ਆਗੂ ਮਨਜੀਤ ਸਿੰਘ ਬੱਗੂ, ਹਰਪ੍ਰੀਤ ਸਿੰਘ ਬਟਾਰੀ, ਮੋਹਨ ਸਿੰਘ ਧਮਾਣਾ, ਸੀ.ਪੀ.ਆਈ.ਐਮ.ਐਲ. ਲਿਬਰੇਸ਼ਨ ਦੇ ਕਈ ਆਗੂ ਡਟੇਨ ਕੀਤੇ ਕਿਤੇ ਗਏ ਹਨ ਨੌਜਵਾਨ ਵਿਦਿਆਰਥੀ ਜਥੇਬੰਦੀਆਂ ਵਿਚ ਧਰਮਿੰਦਰ ਸਿੰਘ ਮਕੇਰੀਆ, ਅਜੇ ਫਿਲੌਰ, ਮਨਜਿੰਦਰ ਸਿੰਘ ਢੇਸੀ, ਗਗਨਦੀਪ ਮਾਨਸਾ ਤੂੰ ਇਲਾਵਾ ਸੈਂਕੜੇ ਕਿਸਾਨ, ਨੌਜਵਾਨ, ਵਿਦਿਆਰਥੀ ਦਿੱਲੀ ਦੀ ਪੁਲਿਸ ਨੇ ਜਬਰੀ ਗਿ੍ਫਤਾਰ ਕੀਤੇ ਗਏ ਹਨ। ਇਥੋਂ ਤੱਕ ਕਿ ਇਸ ਰੋਸ ਪ੍ਰਦਰਸ਼ਨ ਦੀ ਕਵਰਜ ਕਰਨ ਵਾਲੇ ਮੁੱਖ ਪੱਤਰਕਾਰ ਪੰਜਾਬ ਤੋਂ ਡਾਕਟਰ ਬਖਸ਼ੀਸ਼ ਸਿੰਘ ਆਜਾਦ ਤੋਂ ਇਲਾਵਾ ਅਨੇਕਾਂ ਪੱਤਰਕਾਰਾਂ ਦੇ ਕੈਮਰੇ ਖੋਹ ਕੇ ਉਨ੍ਹਾਂ ਨੂੰ ਜਬਰੀ ਡਿਟੇਨ ਕੀਤਾ ਗਿਆ ਹੈ। ਮੋਦੀ ਸਰਕਾਰ ਦੇ ਇਸ ਤਾਨਾਸ਼ਾਹੀ ਰਵੀਏ ਦੀ ਜ਼ੋਰਦਾਰ ਨਿੰਦਾ ਕਰਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੁਲ ਹਿੰਦ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਕਾਮਰੇਡ ਮਹੀਪਾਲ, ਬਲਦੇਵ ਸਿੰਘ ਪੰਡੋਰੀ, ਰਾਜਵਿੰਦਰ ਸਿੰਘ ਰਾਣਾ ਨੇ ਜੋਰਦਾਰ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਮੁੱਖ ਚੋਣ ਕਮਿਸ਼ਨਰ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਇਸ ’ਤੇ ਪਰਚਾ ਦਰਜ ਕੀਤਾ ਜਾਵੇ।