ਤੇਜ਼ ਰਫ਼ਤਾਰ ਕਾਰ ਦਰੱਖ਼ਤ ’ਚ ਵੱਜਣ ਕਾਰਨ ਚਾਲਕ ਦੀ ਮੌਕੇ ’ਤੇ ਮੌਤ
ਫਤਿਆਬਾਦ, 10 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)–ਤਰਨ ਤਾਰਨ -ਗੋਇੰਦਵਾਲ ਸਾਹਿਬ ਰੋਡ ’ਤੇ ਪਿੰਡ ਵੇਈਂਪੂਈਂ ਦੇ ਕੋਲ ਤੇਜ਼ ਰਫ਼ਤਾਰ ਕਾਰ ਦੇ ਦਰੱਖ਼ਤ ਨਾਲ ਟਕਰਾਉਣ ਕਾਰਨ ਕਾਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸਦੀ ਮੌਕੇ ’ਤੇ ਪਹੁੰਚੀ ਪੁਲਿਸ ਵਲੋਂ ਉਸਦੇ ਕਾਗਜ਼ਾਂ ਪੱਤਰਾਂ ਦੀ ਕੀਤੀ ਗਈ ਪਛਾਣ ਤੋ ਵਿਸ਼ੂ ਕੁਮਾਰ (21) ਵਾਸੀ ਜਵਾਹਰ ਨਗਰ ਵਾਸੀ ਛੇਹਰਟਾ ਅੰਮ੍ਰਿਤਸਰ ਵਜੋਂ ਹੋਈ।
ਹਾਦਸਾਗ੍ਰਸਤ ਹੋਈ ਕਾਰ ਅਤੇ ਜਾਂਚ ਕਰਦੇ ਪੁਲਿਸ ਮੁਲਾਜ਼ਮ। ਤਸਵੀਰ–ਧੂੰਦਾ
11-10-2026