ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ 8 ਨੂੰ
ਜੰਡਿਆਲਾ ਗੁਰੂ, 6 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ)-ਖੇਤੀਬਾੜੀ ਵਿਭਾਗ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਆਤਮਾ ਸਕੀਮ ਤਹਿਤ ਹਾੜੀ ਦੀਆਂ ਫਸਲਾਂ ਅਤੇ ਹੋਰ ਸਹਾਇਕ ਕਿਤਿਆਂ ਬਾਰੇ ਨਵੀਨਤਮ ਜਾਣਕਾਰੀ ਦੇਣ ਲਈ ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ਡ. ਅਮਰਜੀਤ ਸਿੰਘ ਦੁਸਾਂਝ ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਅੰਮ੍ਰਿਤਸਰ ਦੀ ਅਗਵਾਈ ਹੇਠ 8 ਅਕਤੂਬਰ ਵੀਰਵਾਰ ਨੂੰ ਇੰਦਰ ਫਾਰਮ ਜੰਡਿਆਲਾ ਗੁਰੂ ਵਿਖੇ ਲਗਾਇਆ ਜਾ ਰਿਹਾ ਹੈ।
ਜੰਡਿਆਲਾ ਗੁਰੂ ਵਿਖੇ ਲਗਾਏ ਜਾ ਰਹੇ ਜ਼ਿਲ੍ਹਾ ਪੱਧਰ ਦੇ ਕਿਸਾਨ ਸਿਖਲਾਈ ਕੈਂਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਅਫ਼ਸਰ ਜੰਡਿਆਲਾ ਗੁਰੂ ਡਾ. ਨਵਤੇਜ ਸਿੰਘ ਜੋਸਨ । ਤਸਵੀਰ : ਪ੍ਰਮਿੰਦਰ ਸਿੰਘ ਜੋਸਨ
07-10-2026