30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

10 ਅਕਤੂਬਰ ਦੀ ਕਨਵੈਨਸ਼ਨ ਦੀਆਂ ਤਿਆਰੀਆਂ ਜ਼ੋਰਾਂ ’ਤੇ - ਕਾ. ਗੋਹਲਵੜ

ਤਰਨ ਤਾਰਨ, 29 ਸਤੰਬਰ (ਇਕਬਾਲ ਸਿੰਘ ਸੋਢੀ)-ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਸੀਟੂ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਕਾ. ਸੁਖਦੇਵ ਸਿੰਘ ਗੋਹਲਵੜ, ਜ਼ਿਲ੍ਹਾ ਸੀਨੀਅਰ ਆਗੂ ਕਾ.

ਅਜੀਤ ਡੈਸਕ 30-09-2026
ਤਰਨ ਤਾਰਨ, 29 ਸਤੰਬਰ (ਇਕਬਾਲ ਸਿੰਘ ਸੋਢੀ)-ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਸੀਟੂ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਕਾ. ਸੁਖਦੇਵ ਸਿੰਘ ਗੋਹਲਵੜ, ਜ਼ਿਲ੍ਹਾ ਸੀਨੀਅਰ ਆਗੂ ਕਾ. ਪਾਲ ਸਿੰਘ ਜਾਮਾਰਾਏ, ਕਾ. ਹੀਰਾ ਸਿੰਘ ਕੰਡਿਆਂ ਵਾਲੇ, ਕਾ. ਜਸਵਿੰਦਰ ਸਿੰਘ ਮਾਣੋਚਾਲ੍ਹ, ਕਾ. ਕਰਮ ਸਿੰਘ ਲਾਲਪੁਰਾ, ਕਾ. ਅਜਮੇਰ ਸਿੰਘ ਤਰਨ ਤਾਰਨ, ਕਾ. ਨਰਿੰਦਰ ਸਿੰਘ ਬਘਿਆੜੀ ਆਦਿ ਆਗੂਆਂ ਨੇ ਕਿਹਾ ਕਿ ਕਿਰਤੀਆਂ ਦੀਆਂ ਮੰਗਾਂ ਨੂੰ ਲੈ ਕੇ 10 ਅਕਤੂਬਰ ਨੂੰ ਰਾਮਗੜ੍ਹੀਆ ਬੁੰਗਾ ਨੇੜ੍ਹੇ ਐਸ.ਡੀ.ਐਮ. ਕੋਰਟ ਨੇੜੇ ਰੋਹੀ ਪੁਲ,ਸਰਹਾਲੀ ਰੋਡ ਬੁੰਗੇ ਵਿਚ ਕਨਵੈਨਸ਼ਨ ਕੀਤੀ ਜਾ ਰਹੀ ਹੈ। ਇਸ ਕਨਵੈਨਸ਼ਨ ਨੂੰ ਸੰਬੋਧਨ ਕਰਨ ਲਈ ਸੀਟੂ ਦੇ ਸੂਬਾ ਜਨਰਲ ਸਕੱਤਰ ਕਾਮਰੇਡ, ਮਹਾਂ ਸਿੰਘ ਰੋੜੀ, ਸੂਬਾ ਮੀਤ ਨੇ ਪ੍ਰਧਾਨ ਕਾਮਰੇਡ ਸੁੱਚਾ ਸਿੰਘ ਅਜਨਾਲਾ ਤੇ ਹੋਰ ਵੀ ਸੀਟੂ ਦੇ ਲੀਡਰ ਪਹੁੰਚ ਰਹੇ ਹਨ। ਉਕਤ ਆਗੂਆਂ ਕਿਹਾ ਕਿ ਮਜ਼ਦੂਰਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਘੱਟੋ -ਘੱਟ ਉਜਰਤ ਪ੍ਰਤੀ ਮਹੀਨਾ 42 ਹਜ਼ਾਰ ਰੁਪਏ ਦਿੱਤੀ ਜਾਵੇ, ਆਂਗਣਵਾੜੀ ਤੇ ਮਿਡ ਡੇ ਮੀਲ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ ਵੱਧ ਰਹੀ, ਮਹਿੰਗਾਈ ਨੂੰ ਨੱਥ ਪਾਈ ਜਾਵੇ, ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਕੇ ਗਰੀਬਾਂ ਨੂੰ ਰਸੋਈ ਦੇ ਵਰਤਣ ਵਾਲੀਆਂ 14 ਚੀਜਾ ਅੱਧੇ ਰੇਟ ’ਤੇ ਦਿੱਤੀਆਂ ਜਾਣ, ਪੁਰਾਣਾ ਮਨਰੇਗਾ ਕਾਨੂੰਨ ਬਹਾਲ ਕੀਤਾ ਜਾਵੇ, ਮਨਰੇਗਾ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇ, ਉਸਾਰੀ ਕਿਰਤੀਆਂ ਨੂੰ ਰਜਿਸਟਰਡ ਕਰਨ ਵਾਲਾ ਆਨਲਾਈਨ ਪੋਰਟਲ ਚਾਲੂ ਕਰੋ ਜੋ ਮਹੀਨਿਆਂ ਬੱਧੀ ਬੰਦ ਰਹਿੰਦਾ ਹੈ। ਉਨ੍ਹਾਂ ਕਿਰਤੀਆਂ ਨੂੰ ਬੇਨਤੀ ਕੀਤੀ ਕਿ ਰਾਮਗੜ੍ਹੀਆ ਹਾਲ ਸਰਹਾਲੀ ਰੋਡ ਤਰਨ ਤਾਰਨ ਸਵੇਰੇ 10 ਵਜੇ ਪਹੁੰਚੋ ਅਤੇ ਆਏ ਹੋਏ ਲੀਡਰਾ ਦੇ ਵਿਚਾਰ ਸੁਣੋ।
ਪਿਛਲੀ ਖ਼ਬਰ ਕਾਂਗਰਸ ਵਲੋਂ ਦਿੱਤੇ ਧਰਨੇ ਵਿਚ ਪਹੁੰਚੀ ਕਾਂਗਰਸ ਲੀਡਰਸ਼ਿਪ, ਆਗੂਆਂ ਅਤੇ ਵਰਕਰਾਂ ਦਾ ਰਾਜਬੀਰ ਸਿੰਘ ਭੁੱਲਰ ਵਲੋਂ ਧੰਨਵਾਦ ਅਗਲੀ ਖ਼ਬਰ ਬਾਬਾ ਦੀਪ ਸਿੰਘ ਪਬਲਿਕ ਸਕੂਲ ਦੇ ਅਥਲੀਟਾਂ ਦਾ ਜ਼ਿਲ੍ਹਾ ਪੱਧਰ ’ਤੇ ਰਿਹਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।