29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਫਤਿਆਬਾਦ ਦੀ ਦਾਣਾ ਮੰਡੀ ’ਚ ਝੋਨੇ ਦੇ ਅੰਬਾਰ ਲੱਗੇ ਪਰ ਖਰੀਦਣ ਵਾਲਾ ਕੋਈ ਨਹੀਂ

ਫਤਿਆਬਾਦ, 28 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਪੰਜਾਬ ਸਰਕਾਰ ਵਲੋਂ ਕੀਤੇ ਐਲਾਨ ਅਨੁਸਾਰ ਇਕ ਅਕਤੂਬਰ ਤੋਂ ਝੋਨੇ ਦੀ ਖਰੀਦ ਦੇ ਪ੍ਰਬੰਧ ਕਰਨ ਦੀ ਗੱਲ ਕੀਤੀ ਗਈ ਹੈ, ਪਰ ਅੱਜ 28 ਸਤੰਬਰ ਤੱਕ ਕੋਈ ਸਰਕਾਰੀ ਖ੍ਰੀਦ ਦਾ ਨਾਂਅ ਨਿਸ਼ਾਨ ਨਹੀਂ ਦਿਸ ਰਿਹਾ, ਜਦੋ ਕਿ ਮੰਡੀ ’ਚ ਝੋਨੇ ਦੇ ਅੰਬਾਰ ਲੱਗ ਰਹੇ ਹਨ। ਇਕ ਅਕਤੂਬਰ ਤੱਕ ਸ਼ਾਇਦ ਮੰਡੀ ਵਿਚ ਝੋਨੇ ਦੀ ਫਸਲ ਸੁੱਟਣ ਦੇ ਲਈ ਜਗ੍ਹਾ ਹੀ ਨਾ ਰਹੇ।

ਅਜੀਤ ਡੈਸਕ 29-09-2026
ਫਤਿਆਬਾਦ, 28 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਪੰਜਾਬ ਸਰਕਾਰ ਵਲੋਂ ਕੀਤੇ ਐਲਾਨ ਅਨੁਸਾਰ ਇਕ ਅਕਤੂਬਰ ਤੋਂ ਝੋਨੇ ਦੀ ਖਰੀਦ ਦੇ ਪ੍ਰਬੰਧ ਕਰਨ ਦੀ ਗੱਲ ਕੀਤੀ ਗਈ ਹੈ, ਪਰ ਅੱਜ 28 ਸਤੰਬਰ ਤੱਕ ਕੋਈ ਸਰਕਾਰੀ ਖ੍ਰੀਦ ਦਾ ਨਾਂਅ ਨਿਸ਼ਾਨ ਨਹੀਂ ਦਿਸ ਰਿਹਾ, ਜਦੋ ਕਿ ਮੰਡੀ ’ਚ ਝੋਨੇ ਦੇ ਅੰਬਾਰ ਲੱਗ ਰਹੇ ਹਨ। ਇਕ ਅਕਤੂਬਰ ਤੱਕ ਸ਼ਾਇਦ ਮੰਡੀ ਵਿਚ ਝੋਨੇ ਦੀ ਫਸਲ ਸੁੱਟਣ ਦੇ ਲਈ ਜਗ੍ਹਾ ਹੀ ਨਾ ਰਹੇ। ਇਸ ਬਾਰੇ ਚੋਣਵੇਂ ਆੜ੍ਹਤੀ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਵੀ ਢਿੱਲਾ ਜਿਹਾ ਜਵਾਬ ਦਿੱਤਾ। ਇਸ ਬਾਰੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਕਿਸਾਨਾਂ ਲਈ ਸਰਕਾਰ ਨੇ ਜੋ ਜੋ ਸਹੂਲਤਾ ਦਾ ਐਲਾਨ ਕਰ ਰੱਖਿਆ ਹੈ, ਉਸ ਵਿਚੋਂ ਇਕ ਵੀ ਸਹੂਲਤ ਦਾ ਪ੍ਰਬੰਧ ਨਹੀਂ ਕੀਤਾ ਗਿਆ। ਇਸ ਬਾਰੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਫੋਨ ’ਤੇ ਦੱਸਿਆ ਕਿ ਹਲਕਾ ਖਡੂਰ ਸਾਹਿਬ ਵਿਚ ਆਉਂਦੀਆਂ ਮੰਡੀਆਂ ਵਿਚ ਝੋਨੇ ਦੀ ਆਮਦ ਜ਼ੋਰਾਂ ’ਤੇ ਹੈ, ਜਦੋਂਕਿ ਖਰੀਦ ਦੇ ਪ੍ਰਬੰਧ ਢਿੱਲੇ ਹੀ ਜਾਪਦੇ ਹਨ। ਇਸ ਬਾਰੇ ਦਾਣਾ ਮੰਡੀ ਫਤਿਆਬਾਦ ਦੇ ਪ੍ਰਧਾਨ ਜਸਕਰਨ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਝੋਨੇ ਦੀ ਆਮਦ ਮੰਡੀ ’ਚ ਵੱਡੀ ਪੱਧਰ ’ਤੇ ਹੈ, ਪਰ ਸਰਕਾਰ ਦੇ ਇਕ ਅਕਤੂਬਰ ਦੇ ਖ੍ਰੀਦ ਕਰਨ ਦੇ ਕੀਤੇ ਐਲਾਨ ਅਨੁਸਾਰ ਮੰਡੀਆਂ ਵਿਚ ਆੜ੍ਹਤੀਏ, ਕਿਸਾਨ ਅਤੇ ਪੱਲੇਦਾਰ ਖ਼ਰੀਦ ਦੀ ਉਡੀਕ ਕਰ ਰਹੇ ਹਨ ਹੁਣ ਵੇਖੋ ਇਕ ਅਕਤੂਬਰ ਨੂੰ ਖ੍ਰੀਦ ਸ਼ੁਰੂ ਹੁੰਦੀ ਹੈ ਕਿ ਨਹੀ।
ਪਿਛਲੀ ਖ਼ਬਰ ਪਿਸਟਲ ਅਤੇ ਹੈਰੋਇਨ ਸਮੇਤ 6 ਵਿਅਕਤੀ ਗ੍ਰਿਫ਼ਤਾਰ - ਐੱਸ.ਐੱਸ.ਪੀ. ਲਾਂਬਾ ਅਗਲੀ ਖ਼ਬਰ ਗੁਰਦੁਆਰਾ ਅੰਗੀਠਾ ਸਾਹਿਬ ਖਡੂਰ ਸਾਹਿਬ ਵਿਖੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।