27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਪਿੰਡ ਕਾਜੀਕੋਟ ਵਿਖੇ ਨਸ਼ਿਆਂ ਖ਼ਿਲਾਫ਼ ਨੁੱਕੜ ਨਾਟਕ ਕਰਵਾਇਆ

ਤਰਨ ਤਾਰਨ, 26 ਸਤੰਬਰ (ਇਕਬਾਲ ਸਿੰਘ ਸੋਢੀ)-ਪਿੰਡ ਕਾਜੀਕੋਟ ਵਿਖੇ ਸਵਾਮੀ ਵਿਵੇਕਾਨੰਦ ਮੈਡੀਕਲ ਮਿਸ਼ਨ ਤਰਨ ਤਾਰਨ ਵਲੋਂ ਨਸ਼ਿਆਂ ਖਿਲਾਫ਼ ਨੁਕੜ ਨਾਟਕ ਕਰਵਾਇਆ ਗਿਆ। ਜਿਸ ਵਿਚ ਨੁਕੜ ਨਾਟਕ ਟੀਮ ਵਲੋਂ ਜਾਗਰੂਕ ਕੀਤਾ ਗਿਆ ਅਤੇ ਇਸ ਨਾਟਕ ਵਿਚ ਤਕਰੀਬਨ 60 ਤੋਂ 70 ਲੋਕਾਂ ਵਲੋਂ ਬੈਠ ਕੇ ਨਾਟਕ ਵੇਖਿਆ ਅਤੇ ਉਨ੍ਹਾਂ ਨੂੰ ਇਸ ਨੁਕੜ ਨਾਟਕ ਦੇ ਉਦੇਸ਼ ਸੰਬੰਧੀ ਸਮਝਾਇਆ ਗਿਆ।

ਪਿੰਡ ਕਾਜੀਕੋਟ ਵਿਖੇ ਨੁਕੜ ਨਾਟਕ ਕਰਵਾਉਣ ਉਪਰੰਤ ਸਵਾਮੀ ਵਿਵੇਕਾਨੰਦ ਮੈਡੀਕਲ ਮਿਸ਼ਨ ਟੀਮ ਦਾ ਸਨਮਾਨ ਕਰਦੇ ਹੋਏ ਮੁਹਤਬਰ। ਤਸਵੀਰ–ਲਵਲੀ 27-09-2026
ਤਰਨ ਤਾਰਨ, 26 ਸਤੰਬਰ (ਇਕਬਾਲ ਸਿੰਘ ਸੋਢੀ)-ਪਿੰਡ ਕਾਜੀਕੋਟ ਵਿਖੇ ਸਵਾਮੀ ਵਿਵੇਕਾਨੰਦ ਮੈਡੀਕਲ ਮਿਸ਼ਨ ਤਰਨ ਤਾਰਨ ਵਲੋਂ ਨਸ਼ਿਆਂ ਖਿਲਾਫ਼ ਨੁਕੜ ਨਾਟਕ ਕਰਵਾਇਆ ਗਿਆ। ਜਿਸ ਵਿਚ ਨੁਕੜ ਨਾਟਕ ਟੀਮ ਵਲੋਂ ਜਾਗਰੂਕ ਕੀਤਾ ਗਿਆ ਅਤੇ ਇਸ ਨਾਟਕ ਵਿਚ ਤਕਰੀਬਨ 60 ਤੋਂ 70 ਲੋਕਾਂ ਵਲੋਂ ਬੈਠ ਕੇ ਨਾਟਕ ਵੇਖਿਆ ਅਤੇ ਉਨ੍ਹਾਂ ਨੂੰ ਇਸ ਨੁਕੜ ਨਾਟਕ ਦੇ ਉਦੇਸ਼ ਸੰਬੰਧੀ ਸਮਝਾਇਆ ਗਿਆ। ਨਾਟਕ ਦੌਰਾਨ ਪਿੰਡ ਦੇ ਨੌਜਵਾਨਾਂ ਨੂੰ ਨਸ਼ੇ ਵਰਗੀ ਅਲਾਮਤ ਤੋਂ ਦੂਰ ਰਹਿਣ ਨੂੰ ਕਿਹਾ ਗਿਆ ਤਾਂ ਜੋ ਨਵੇਂ ਸਮਾਜ ਦੀ ਸਿਰਜਣਾ ਹੋ ਸਕੇ। ਨਾਟਕ ਤੋਂ ਬਾਅਦ ਪ੍ਰਾਜੈਕਟ ਮੈਨੇਜਰ ਦਿਵਿਆ ਕਾਲੀਆ ਅਤੇ ਕੌਸਲਰ ਸੁਖਦੇਵ ਸਿੰਘ ਨੇ ਨਸ਼ੇ ਪ੍ਰਤੀ ਆਪਣੇ ਵਿਚਾਰ ਰੱਖੇ। ਨਾਟਕ ਕਰਵਾਉਣ ਦਾ ਬਲਾਕ ਸੰਮਤੀ ਮੈਂਬਰ ਕੁਲਵੰਤ ਕੌਰ ਨੇ ਨਾਟਕ ਟੀਮ ਅਤੇ ਐੱਨ.ਜੀ.ਓ. ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਟਾਫ ਮੈਂਬਰ ਦਲਜੀਤ ਸਿੰਘ, ਚਮਕੌਰ ਸਿੰਘ, ਅਨਿਲ ਯਾਦਵ, ਹਰਿੰਦਰ ਸਿੰਘ, ਰਵਿੰਦਰ ਕੌਰ, ਭਿੰਦਰ ਕੌਰ ਆਦਿ ਵੀ ਮੌਜੂਦ ਸਨ।
ਪਿਛਲੀ ਖ਼ਬਰ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਸਾਲਾਨਾ ਜੋੜ ਮੇਲਾ ਅਗਲੀ ਖ਼ਬਰ ਏਸ਼ੀਆ ਰੋਇੰਗ ਕੱਪ ’ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਲਜੋਤ ਕੌਰ ਦਾ ਪਿੰਡ ਪਰਤਣ ’ਤੇ ਸ਼ਾਨਦਾਰ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।