28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਮਾਈ ਭਾਗੋ ਕਾਲਜ ਆਫ਼ ਫਾਰਮੇਸੀ ਵਿਖੇ ਵਿਸ਼ਵ ਫਾਰਮੇਸੀ ਦਿਵਸ ਮਨਾਇਆ

ਤਰਨ ਤਾਰਨ, 26 ਸਤੰਬਰ (ਹਰਿੰਦਰ ਸਿੰਘ)-ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਸਾਈ ਨਗਰੀ ਤਰਨ ਤਾਰਨ ਵਿਖੇ ਪਿਛਲੇ ਸਾਲ ਸ਼ੁਰੂ ਕੀਤੇ ਗਏ ਨਵੇੇਂ ਫਾਰਮੇਸੀ ਕਾਲਜ ਵਿਖੇ ਇਸ ਸਾਲ ਵਿਸ਼ਵ ਫਾਰਮੇਸੀ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਸੰਸਥਾ ਦੇ ਚੇਅਰਮੈਨ ਇੰਦਰਪਾਲ ਸਿੰਘ ਵਾਲੀਆ, ਡਾਇਰੈਕਟਰ ਜਸਮੀਤ ਸਿੰਘ ਵਾਲੀਆ ਅਤੇ ਪ੍ਰਿੰਸੀਪਲ ਸਾਹਿਬ ਨੇ ਵਿਦਿਆਰਥਣਾਂ ਨੂੰ ਪਬਲਿਕ ਦੇ ਇਲਾਜ ਲਈ ਫਾਰਮਾਸਿਸਟਾਂ ਦੇ ਪਾਏ ਜਾ ਰਹੇ ਮਹੱਤਵਪੂਰਨ ਯੋਗਦਾਨ ਬਾਰੇ ਦੱਸਿਆ।

ਅਜੀਤ ਡੈਸਕ 27-09-2026

ਤਰਨ ਤਾਰਨ, 26 ਸਤੰਬਰ (ਹਰਿੰਦਰ ਸਿੰਘ)-ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਸਾਈ ਨਗਰੀ ਤਰਨ ਤਾਰਨ ਵਿਖੇ ਪਿਛਲੇ ਸਾਲ ਸ਼ੁਰੂ ਕੀਤੇ ਗਏ ਨਵੇੇਂ ਫਾਰਮੇਸੀ ਕਾਲਜ ਵਿਖੇ ਇਸ ਸਾਲ ਵਿਸ਼ਵ ਫਾਰਮੇਸੀ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਸੰਸਥਾ ਦੇ ਚੇਅਰਮੈਨ ਇੰਦਰਪਾਲ ਸਿੰਘ ਵਾਲੀਆ, ਡਾਇਰੈਕਟਰ ਜਸਮੀਤ ਸਿੰਘ ਵਾਲੀਆ ਅਤੇ ਪ੍ਰਿੰਸੀਪਲ ਸਾਹਿਬ ਨੇ ਵਿਦਿਆਰਥਣਾਂ ਨੂੰ ਪਬਲਿਕ ਦੇ ਇਲਾਜ ਲਈ ਫਾਰਮਾਸਿਸਟਾਂ ਦੇ ਪਾਏ ਜਾ ਰਹੇ ਮਹੱਤਵਪੂਰਨ ਯੋਗਦਾਨ ਬਾਰੇ ਦੱਸਿਆ। ਪ੍ਰਿੰਸੀਪਲ ਵਿਪਨ ਕੂਕਰ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਡਾਕਟਰੀ ਇਲਾਜ ਫਾਰਮਾਸਿਸਟ ਤੋਂ ਬਿਨਾਂ ਅਧੂਰਾ ਹੈ। ਇਸ ਤੰ ਇਲਾਵਾ ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਦਵਾਈਆਂ ਦੀ ਮਹੱਤਤਾ ਅਤੇ ਕਿਸ ਤਰ੍ਹਾਂ ਦਵਾਈ ਵਰਤਣੀ ਹੈ, ਇਸਦੇ ਬਾਰੇ ਦੱਸਿਆ ਹੈ। ਇਕ ਰੈਲੀ ਪਿੰਡ ਪੱਧਰ ’ਤੇ ਜਾ ਕੇ ਕੀਤੀ ਗਈ ਅਤੇ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਤੋੋਂ ਇਲਾਵਾ ਕਾਲਜ ਦੇ ਡਾਇਰੈਕਟਰ ਇੰਦਰਪਾਲ ਸਿੰਘ, ਜਸਮੀਤ ਸਿੰਘ, ਹਰਜਿੰਦਰ ਕੌਰ, ਪ੍ਰਿੰਸੀਪਲ ਵਿਪਨ ਕੂਕਰ, ਅਲਤਾਫ ਹੂਸੈਨ ਅਤੇ ਸਾਰੇ ਅਧਿਆਪਕਾਂ ਅਤੇ ਵਿਦਿਆਰਥਣਾਂ ਨੇ ਕੇਕ ਕੱਟ ਕੇ ਖੁਸ਼ੀ ਮਨਾਈ। ਡਾਇਰੈਕਟਰ ਸਾਹਿਬਾਨ, ਪ੍ਰਿੰਸੀਪਲ ਅਤੇ ਸਮੂਹ ਅਧਿਆਪਕਾਂ ਨੇ ਆਡੀਟੋਰੀਅਮ ਵਿਚ ਲੈਂਪ ਲਾਈਟਿੰਗ ਕੀਤੀ ਅਤੇ ਵਿਦਿਆਰਥਣਾਂ ਨੇ ਭਾਸ਼ਣ ਕੀਤੇ ਅਤੇ ਪੋਸਟਰਾਂ ਮੁਕਾਬਲੇ ਵਿਚ ਭਾਗ ਲਿਆ। ਇਸ ਮੌਕੇ ਡਾਇਰੈਕਟਰ ਜਸਮੀਤ ਸਿੰਘ ਵਾਲੀਆ, ਚੇਅਰਮੈਨ ਇੰਦਰਪਾਲ ਸਿੰਘ ਵਾਲੀਆ ਅਤੇ ਪ੍ਰਿੰਸੀਪਲ ਸਾਹਿਬ ਨੇ ਫਾਰਮਾਸਿਸਟ ਦਿਵਸ ਦੀਆਂ ਵਧਾਈਆਂ ਦਿੰਦਿਆਂ ਫਾਰਮੇਸੀ ਵਿਦਿਆਰਥਣਾਂ ਨੂੰ ਮਿਹਨਤ ਕਰਕੇ ਲੋਕਾਂ ਦੀ ਸੇਵਾ ਲਈ ਸਮਰਪਿਤ ਹੋਣ ਲਈ ਪ੍ਰੇਰਿਤ ਕੀਤਾ। ਸੰਸਥਾ ਦੇ ਚੇਅਰਮੈਨ ਇੰਦਰਪਾਲ ਸਿੰਘ ਵਾਲੀਆ ਨੇ ਗੱਲਬਾਤ ਦੌਰਾਨ ਦੱਸਿਆ ਕਿ ਮਾਈ ਭਾਗੋ ਕਾਲਜ ਆਫ ਫਾਰਮੇਸੀ ਸਿਰਫ ਲੜਕੀਆਂ ਲਈ ਖੋਲਿਆ ਗਿਆ ਹੈ ਅਤੇ ਇਹ ਸਿਰਫ ਲੜਕੀਆਂ ਲਈ ਪੰਜਾਬ ਦਾ ਪਹਿਲਾ ਕਾਲਜ ਹੈ। ਇਸ ਸਾਲ ਐਲਾਨੇ ਗਏ ਨਤੀਜੇ ਵੀ ਸਾਨਦਾਰ ਰਹੇ ਕੁਝ ਵਿਦਿਆਰਥਣ ਨੇ 9.5 ਅਤੇ 9 ਸੀ.ਜੀ.ਪੀ.ਏ ਹਾਸਲ ਕੀਤੀ। 

ਪਿਛਲੀ ਖ਼ਬਰ 3 ਮਹੀਨਿਆਂ ਦੇ ਵਾਅਦੇ ਤੋਂ ਬਾਅਦ ਉਡੀਕੇ ਸਾਢੇ ਚਾਰ ਸਾਲ ਪਰ ਫਿਰ ਵੀ ਨਸ਼ਾ ਮੁਕਤ ਨਹੀਂ ਹੋਇਆ ਪੰਜਾਬ - ਬਲਦੇਵ ਸਿੰਘ ਔਲਖ ਅਗਲੀ ਖ਼ਬਰ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।