25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਟਰੈਕਟਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਜ਼ਖ਼ਮੀ

ਤਰਨ ਤਾਰਨ, 24 ਸਤੰਬਰ (ਹਰਿੰਦਰ ਸਿੰਘ)— ਤੇਜ ਰਫਤਾਰ ਗੱਡੀ ਚਾਲਕ ਵਲੋਂ ਰਸਤੇ ਵਿਚ ਜਾ ਰਹੇ ਨੌਜਵਾਨ ਉਪਰ ਗੱਡੀ ਚ਼ੜਾ ਦਿੱਤੀ ਗਈ, ਜਿਸ ਕਾਰਨ ਨੌਜਵਾਨ ਗੰਭੀਰ ਰੂਪ ਵਿਚ ਜਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਨੌਜਵਾਨ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਝਬਾਲ ਦੀ ਪੁਲਿਸ ਨੇ ਅਣਪਛਾਤੇ ਗੱਡੀ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਅਜੀਤ ਡੈਸਕ 25-09-2026
ਤਰਨ ਤਾਰਨ, 24 ਸਤੰਬਰ (ਹਰਿੰਦਰ ਸਿੰਘ)— ਤੇਜ ਰਫਤਾਰ ਗੱਡੀ ਚਾਲਕ ਵਲੋਂ ਰਸਤੇ ਵਿਚ ਜਾ ਰਹੇ ਨੌਜਵਾਨ ਉਪਰ ਗੱਡੀ ਚ਼ੜਾ ਦਿੱਤੀ ਗਈ, ਜਿਸ ਕਾਰਨ ਨੌਜਵਾਨ ਗੰਭੀਰ ਰੂਪ ਵਿਚ ਜਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਨੌਜਵਾਨ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਝਬਾਲ ਦੀ ਪੁਲਿਸ ਨੇ ਅਣਪਛਾਤੇ ਗੱਡੀ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਝਬਾਲ ਵਿਖੇ ਸੰਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਅਲਗੋ ਕੋਠੀ ਨੇ ਸ਼ਿਕਾਇਤ ਦਰਜ ਕਰਵਾਈ ਕਿ 23 ਸਤੰਬਰ ਦੀ ਰਾਤ ਨੂੰ ਮੈਂ ਆਪਣੇ ਭਰਾ ਕਰਨ ਸਿੰਘ ਅਤੇ ਚਾਚੇ ਦਾ ਲੜਕਾ ਜਸਕਰਨ ਸਿੰਘ ਪੁੱਤਰ ਕਾਬਲ ਸਿੰਘ ਗੁਰਦੁਆਰਾ ਬਾਬਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਮੱਥਾ ਟੇਕਣ ਲਈ ਪੈਦਲ ਜਾ ਰਹੇ ਸੀ ਤਾਂ ਜਦੋਂ ਅਸੀਂ ਪੋਲਟਰੀ ਫਾਰਮ ਗੱਗੋਬੂਹਾ ਪੁੱਜੇ ਤਾਂ ਉਸ ਸਮੇਂ ਪਿੱਛੋਂ ਤੇਜ਼ ਰਫਤਾਰ ਆ ਰਹੀ ਗੱਡੀ ਚਾਲਕ ਨੇ ਲਾਪ੍ਰਵਾਹੀ ਨਾਲ ਗੱਡੀ ਨੂੰ ਚਲਾਉਂਦਿਆਂ ਗੱਡੀ ਉਸਦੇ ਭਰਾ ਉਪਰ ਚੜਾ ਦਿੱਤੀ ਅਤੇ ਗੱਡੀ ਭਜਾ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਗੱਡੀ ਦੀ ਟੱਕਰ ਨਾਲ ਮੇਰਾ ਭਰਾ ਕਰਨ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਭਿੱਖੀਵਿੰਡ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿਥੇ ਉਸਦੇ ਭਰਾ ਦੀ ਮੌਤ ਹੋ ਗਈ। ਥਾਣਾ ਝਬਾਲ ਦੀ ਪੁਲਿਸ ਨੇ ਅਣਪਛਾਤੇ ਗੱਡੀ ਚਾਲਕ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਵਲੋਂ ਪੱਟੀ ਖ਼ੇਤਰ ਅਧੀਨ ਆਉਂਦੀਆਂ ਮਠਿਆਈਆਂ ਦੀਆਂ ਦੁਕਾਨਾਂ ਦੀ ਕੀਤੀ ਚੈਕਿੰਗ ਅਗਲੀ ਖ਼ਬਰ ਗੋਇੰਦਵਾਲ ਜੇਲ੍ਹ ’ਚ ਮੋਬਾਈਲ ਫੋਨ ਤੇ ਪਾਬੰਦੀਸ਼ੁਦਾ ਸਾਮਾਨ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।