23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਬੌਹੜੀ ਚੌਕ ਨਜ਼ਦੀਕ ਸੜਕ ਦੀ ਖਸਤਾ ਹਾਲਤ ਤੋਂ ਰਾਹਗੀਰ ਪ੍ਰੇਸ਼ਾਨ

ਤਰਨ ਤਾਰਨ, 22 ਸਤੰਬਰ (ਪਰਮਜੀਤ ਜੋਸ਼ੀ)— ਤਰਨ ਤਾਰਨ ਸ਼ਹਿਰ ਦੇ ਮੁੱਖ ਚੌਂਕ ਵਜੋਂ ਜਾਣੇ ਜਾਂਦੇ ਬੌਹੜੀ ਚੌਂਕ ਵਿਖੇ ਸੜਕ ਦੀ ਹਾਲਤ ਬਹੁਤ ਜਿਆਦਾ ਖਸਤਾ ਹੋਈ ਪਈ ਹੈ, ਜਿਸ ਕਾਰਨ ਇਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰੰਤੂ ਸੰਬੰਧਿਤ ਪ੍ਰਸ਼ਾਸਨ ਇਸ ਤਰਫ ਕੋਈ ਧਿਆਨ ਨਹੀਂ ਦੇ ਰਿਹਾ। ਬੌਹੜੀ ਚੌਂਕ ਤੋਂ ਜੰਡਿਆਲਾ ਬਾਈਪਾਸ ਨੂੰ ਜਾਣ ਸਮੇਂ ਸੜਕ ਵਿਚ ਟੋਏ ਪਏ ਹੋਏ ਹਨ ਅਤੇ ਇਨ੍ਹਾਂ ਟੋਇਆਂ ਵਿਚ ਵਾਹਨ ਵੱਜਣ ਕਾਰਨ ਐਕਸੀਡੈਂਟ ਹੋ ਰਹੇ ਹਨ ਅਤੇ ਲੋਕਾਂ ਦੇ ਸੱਟਾਂ ਲੱਗ ਰਹੀਆਂ ਹਨ, ਉਥੇ ਵਾਹਨਾਂ ਦਾ ਵੀ ਭਾਰੀ ਨੁਕਸਾਨ ਹੁੰਦਾ ਹੈ।

ਅਜੀਤ ਡੈਸਕ 23-09-2026
ਤਰਨ ਤਾਰਨ, 22 ਸਤੰਬਰ (ਪਰਮਜੀਤ ਜੋਸ਼ੀ)— ਤਰਨ ਤਾਰਨ ਸ਼ਹਿਰ ਦੇ ਮੁੱਖ ਚੌਂਕ ਵਜੋਂ ਜਾਣੇ ਜਾਂਦੇ ਬੌਹੜੀ ਚੌਂਕ ਵਿਖੇ ਸੜਕ ਦੀ ਹਾਲਤ ਬਹੁਤ ਜਿਆਦਾ ਖਸਤਾ ਹੋਈ ਪਈ ਹੈ, ਜਿਸ ਕਾਰਨ ਇਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰੰਤੂ ਸੰਬੰਧਿਤ ਪ੍ਰਸ਼ਾਸਨ ਇਸ ਤਰਫ ਕੋਈ ਧਿਆਨ ਨਹੀਂ ਦੇ ਰਿਹਾ। ਬੌਹੜੀ ਚੌਂਕ ਤੋਂ ਜੰਡਿਆਲਾ ਬਾਈਪਾਸ ਨੂੰ ਜਾਣ ਸਮੇਂ ਸੜਕ ਵਿਚ ਟੋਏ ਪਏ ਹੋਏ ਹਨ ਅਤੇ ਇਨ੍ਹਾਂ ਟੋਇਆਂ ਵਿਚ ਵਾਹਨ ਵੱਜਣ ਕਾਰਨ ਐਕਸੀਡੈਂਟ ਹੋ ਰਹੇ ਹਨ ਅਤੇ ਲੋਕਾਂ ਦੇ ਸੱਟਾਂ ਲੱਗ ਰਹੀਆਂ ਹਨ, ਉਥੇ ਵਾਹਨਾਂ ਦਾ ਵੀ ਭਾਰੀ ਨੁਕਸਾਨ ਹੁੰਦਾ ਹੈ। ਆਏ ਦਿਨ ਕੋਈ ਨਾ ਕੋਈ ਵਾਹਨ ਇਨ੍ਹਾਂ ਟੋਇਆਂ ਵਿਚ ਵੱਜ ਜਾਂਦਾ ਹੈ। ਸ਼ਹਿਰ ਨਿਵਾਸੀਆਂ ਦੱਸਿਆ ਕਿ ਤਰਨ ਤਾਰਨ ਸ਼ਹਿਰ ਦੇ ਬੌਹੜੀ ਚੌਂਕ ਵਿਖੇ ਸੜਕ ਬੁਰੀ ਤਰ੍ਹਾਂ ਟੁੱਟੀ ਹੋਈ ਹੈ, ਜਿਸ ਵਿਚ ਸੰਬੰਧਿਤ ਵਿਭਾਗ ਵਲੋਂ ਮੋਟਾ ਪੱਥਰ ਪਾ ਕੇ ਡੰਗ ਸਾਰਿਆ ਜਾ ਰਿਹਾ ਹੈ ਪ੍ਰੰਤੂ ਇਸ ਨੂੰ ਨਵਾਂ ਨਹੀਂ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਮੋਟਾ ਪੱਥਰ ਉਪਰੋਂ ਲੰਘਣ ਵਾਲੇ ਵਾਹਨ ਚਾਲਕ ਹਾਦਸਾ ਗ੍ਰਸਤ ਹੋ ਰਹੇ ਹਨ ਅਤੇ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਦੱਸਣਾ ਬਣਦਾ ਹੈ ਕਿ ਬੌਹੜੀ ਚੌਂਕ ਤੋਂ ਜੰਡਿਆਲਾ ਬਾਈਪਾਸ ਨੂੰ ਜਾਣ ਵਾਲੀ ਸੜਕ ਉਪਰ ਭਾਰੀ ਆਵਾਜਾਈ ਰਹਿੰਦੀ ਹੈ ਕਿਉਂਕਿ ਇਸ ਸੜਕ ਉਪਰ ਉਥੇ ਬੱਸ ਅੱਡਾ, ਦਾਣਾ ਮੰਡੀ ਤੋਂ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਅਤੇ ਹਸਪਤਾਲ ਹਨ। ਲੋਕਾਂ ਦਾ ਕਹਿਣਾ ਹੈ ਕਿ ਰੋਜਾਨਾਂ ਇਸ ਸੜਕ ਤੋਂ ਸੱਤਾਧਾਰੀ ਪਾਰਟੀ ਦੇ ਨੇਤਾ ਅਤੇ ਪ੍ਰਸ਼ਾਸਨ ਅਧਿਕਾਰੀ ਵੀ ਗੁਜਰਦੇ ਹਨ ਪ੍ਰੰਤੂ ਪਤਾ ਨਹੀਂ ਕਿਉ ਉਨ੍ਹਾਂ ਨੂੰ ਟੁੱਟੀ ਹੋਈ ਸੜਕ ਨਜ਼ਰ ਨਹੀਂ ਆਉਂਦੀ ਅਤੇ ਉਹ ਇਸ ਨੂੰ ਅੱਖੋ ਪਰੋਖੇ ਕਰਕੇ ਗੱਡੀਆਂ ਵਿਚ ਬੈਠ ਕੇ ਲੰਘ ਜਾਂਦੇ ਹਨ। ਸ਼ਹਿਰ ਨਿਵਾਸੀਆਂ ਨੇ ਸੰਬੰਧਿਤ ਵਿਭਾਗ ਪਾਸੋਂ ਮੰਗ ਕੀਤੀ ਕਿ ਸ਼ਹਿਰ ਦੇ ਬੌਹੜੀ ਚੌਂਕ ਨਜ਼ਦੀਕ ਟੁੱਟੀ ਹੋਈ ਸੜਕ ਨੂੰ ਨਵਾਂ ਬਣਾਇਆ ਜਾਵੇ ਤਾਂ ਜੋ ਰਾਹਗੀਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ।
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਪਿੰਡ ਕਾਲੇ ਵਿਖੇ ਹੋਈ ਅਗਲੀ ਖ਼ਬਰ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਤਰਨ ਤਾਰਨ ਵਿਖੇ ਅੱਜ ਕਰਨਗੇ ‘ਮਹਿਲਾ ਜਨ-ਸੁਣਵਾਈ’ ਪੇਂਡੂ ਵਿਕਾਸ ਭਵਨ ਵਿਖੇ ਜਨ-...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।