23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸੜਕ ਕਿਨਾਰੇ ਉੱਗੀਆਂ ਝਾੜੀਆਂ ਨੂੰ ਕੱਟਣ ਦੀ ਲੋੜ

ਸਰਹਾਲੀ ਕਲਾਂ, 22 ਸਤੰਬਰ (ਅਜੇ ਸਿੰਘ ਹੁੰਦਲ)–ਸਰਹਾਲੀ ਤੋਂ ਪੱਟੀ ਨੂੰ ਜਾਂਦੀ ਸੜਕ ਦੇ ਦੋਵੇਂ ਪਾਸੇ ਉੱਗੀਆਂ ਝਾੜੀਆਂ ਬਰਸਾਤੀ ਮੌਸਮ ਦੌਰਾਨ ਵਧ ਕੇ ਪੱਕੀ ਸੜਕ ਤਾਈਂ ਫੈਲ ਗਈਆਂ ਹਨ । ਝਾੜੀਆਂ ਦੇ ਫੈਲਾਅ ਕਾਰਨ ਘੱਟ ਹੋਈ ਸੜਕ ਦੀ ਚੌੜਾਈ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ।

ਅਜੀਤ ਡੈਸਕ 23-09-2026
ਸਰਹਾਲੀ ਕਲਾਂ, 22 ਸਤੰਬਰ (ਅਜੇ ਸਿੰਘ ਹੁੰਦਲ)–ਸਰਹਾਲੀ ਤੋਂ ਪੱਟੀ ਨੂੰ ਜਾਂਦੀ ਸੜਕ ਦੇ ਦੋਵੇਂ ਪਾਸੇ ਉੱਗੀਆਂ ਝਾੜੀਆਂ ਬਰਸਾਤੀ ਮੌਸਮ ਦੌਰਾਨ ਵਧ ਕੇ ਪੱਕੀ ਸੜਕ ਤਾਈਂ ਫੈਲ ਗਈਆਂ ਹਨ । ਝਾੜੀਆਂ ਦੇ ਫੈਲਾਅ ਕਾਰਨ ਘੱਟ ਹੋਈ ਸੜਕ ਦੀ ਚੌੜਾਈ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਦੋ ਪਹੀਆ ਵਾਹਨ ਜੋ ਸੜਕ ਦੇ ਕਿਨਾਰੇ ਜਾਂਦੇ ਸਨ ਹੁਣ ਝਾੜੀਆਂ ਤੋਂ ਬਚਦਿਆਂ ਸੜਕ ਵਿਚਾਲਿਓਂ ਲੰਘਣ ਲਈ ਮਜ਼ਬੂਰ ਹਨ। ਵਲ- ਵਲੇਵਿਆਂ ਵਾਲੀ ਇਸ ਸੜਕ ’ਤੇ ਪਹਿਲਾਂ ਹੀ ਬੇਹੱਦ ਚੌਕੰਨੇ ਹੋ ਕੇ ਡਰਾਈਵਿੰਗ ਕਰਨੀ ਪੈਂਦੀ ਹੈ ਪਰ ਹੁਣ ਝਾੜੀਆਂ ਦੇ ਫੈਲਾਅ ਨੇ ਸਥਿਤੀ ਹੋਰ ਖਤਰਨਾਕ ਬਣਾ ਦਿੱਤੀ ਹੈ। ਇਸ ਘੁਮਾਵਦਾਰ ਸੜਕ ਦੇ ਕਿਨਾਰੇ ਲੱਗੇ ਦਰੱਖਤ ਬਿਲਕੁਲ ਛਾਂਗ ਕੇ ਰੱਖਿਆਂ ਹੀ ਸਾਹਮਣੇ ਦਾ ਦ੍ਰਿਸ਼ ਸਪੱਸ਼ਟ ਹੋ ਸਕਦਾ ਹੈ ਪਰ ਹੁਣ ਕਿਨਾਰਿਆਂ ਤੇ ਝਾੜੀਆਂ ਦੀ ਭਰਮਾਰ ਨਾਲ ਸਿਰੇ ਤੇ ਆ ਕੇ ਸਾਹਮਣੇ ਆਉਂਦੇ ਵਾਹਨ ਬਾਰੇ ਜਾਣਕਾਰੀ ਮਿਲਦੀ ਹੈ। ਸੜਕਾਂ ਦੀ ਸਾਂਭ ਲਈ ਕਿਸੇ ਸਮੇਂ ਬੇਲਦਾਰ ਸਦਾ ਯਤਨਸ਼ੀਲ ਰਹਿੰਦੇ ਸਨ ਪਰ ਹੁਣ ਇਸ ਵਿਭਾਗ ਵਿਚ ਨਾਮਾਤਰ ਕਰਮਚਾਰੀ ਹੋਣ ਕਾਰਨ ਸੜਕਾਂ ਦੇ ਕਿਨਾਰੇ ਲੱਗੇ ਰੁੱਖ ਆਦਿ ਬੇਲਗਾਮ ਹਨ। ਇਸ ਪ੍ਰਤੀ ਸੜਕ ਕਿਨਾਰੇ ਵਾਲੇ ਖੇਤ ਦੇ ਕਿਸਾਨ ਨੂੰ ਵੀ ਜਿੰਮੇਵਾਰ ਬਣਨਾ ਚਾਹੀਦਾ ਹੈ ਕਿ ਆਪਣੇ ਖੇਤ ਦੇ ਨਾਲ ਲੱਗਦੀ ਸੜਕ ਦੇ ਮੱਥੇ ਨੂੰ ਵੀ ਸਾਂਭ ਕੇ ਰੱਖੇ। ਹਾਦਸੇ ਹੋਣ ਤੋਂ ਬਾਅਦ ਜਾਗਣ ਨਾਲੋਂ ਸਮਾਂ ਹੁੰਦਿਆਂ ਹੀ ਸੁਚੱਜੀ ਵਿਉਂਤਬੰਦੀ ਕਰਨਾ ਵਿਭਾਗ ਦਾ ਫਰਜ਼ ਹੈ। ਰਾਹਗੀਰਾਂ ਦੀ ਇਸ ਸਮੱਸਿਆ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ।
ਪਿਛਲੀ ਖ਼ਬਰ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਤਰਨ ਤਾਰਨ ਵਿਖੇ ਅੱਜ ਕਰਨਗੇ ‘ਮਹਿਲਾ ਜਨ-ਸੁਣਵਾਈ’ ਪੇਂਡੂ ਵਿਕਾਸ ਭਵਨ ਵਿਖੇ ਜਨ-... ਅਗਲੀ ਖ਼ਬਰ ਜ਼ਮੀਨੀ ਝਗ਼ੜੇ ਦੌਰਾਨ ਪਿਓ-ਪੁੱਤ ਦੀ ਕੁੱਟਮਾਰ, ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।