22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਨਕਲੀ ਜ਼ਮਾਨਤਾਂ ਕਰਵਾਉਣ ਵਾਲਾ ਵਿਅਕਤੀ ਗ੍ਰਿਫ਼ਤਾਰ

ਤਰਨ ਤਾਰਨ, 21 ਸਤੰਬਰ (ਪਰਮਜੀਤ ਜੋਸ਼ੀ)—ਥਾਣਾ ਸਦਰ ਤਰਨ ਤਾਰਨ ਦੀ ਪੁਲਿਸਸ ਨੇ ਅਦਾਲਤ ਵਿਚ ਨਕਲੀ ਕਾਗਜ ਪੱਤਰ ਤਿਆਰ ਕਰਕੇ ਮੁਲਜਮਾਂ ਦੀਆਂ ਜਮਾਨਤਾਂ ਕਰਵਾਉਣ ਵਾਲੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਸਦਰ ਤਰਨ ਤਾਰਨ ਵਿਖੇ ਅਦਾਲਤ ਇੰਦੂ ਬਾਲਾ ਸੀ.

ਅਜੀਤ ਡੈਸਕ 22-09-2026
ਤਰਨ ਤਾਰਨ, 21 ਸਤੰਬਰ (ਪਰਮਜੀਤ ਜੋਸ਼ੀ)—ਥਾਣਾ ਸਦਰ ਤਰਨ ਤਾਰਨ ਦੀ ਪੁਲਿਸਸ ਨੇ ਅਦਾਲਤ ਵਿਚ ਨਕਲੀ ਕਾਗਜ ਪੱਤਰ ਤਿਆਰ ਕਰਕੇ ਮੁਲਜਮਾਂ ਦੀਆਂ ਜਮਾਨਤਾਂ ਕਰਵਾਉਣ ਵਾਲੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਸਦਰ ਤਰਨ ਤਾਰਨ ਵਿਖੇ ਅਦਾਲਤ ਇੰਦੂ ਬਾਲਾ ਸੀ.ਜੀ.ਐੱਮ. ਤਰਨ ਤਾਰਨ ਦੀ ਅਦਾਲਤ ਦੇ ਰੀਡਰ ਗਰੇਡ-1 ਅੰਮ੍ਰਿਤਪਾਲ ਸਿੰਘ ਨੇ ਸ਼ਿਕਾਇਤ ਕੀਤੀ ਕਿ ਮਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਨੱਥੂਚੱਕ ਜੋ ਕਿ ਕੰਟੀਨ ਵਿਚ ਬੈਠਦਾ ਹੈ ਅਤੇ ਆਪਣੇ ਆਪ ਨੂੰ ਨਕਲੀ ਨਾਮ ਦੇ ਕਾਗਜ ਪੱਤਰ ਤਿਆਰ ਕਰਕੇ ਮੁਲਜਮਾਂ ਦੀਆਂ ਜਮਾਨਤਾਂ ਕਰਵਾਉਂਦਾ ਹੈ। ਜਿਸ ਨੇ 19 ਸਤੰਬਰ ਨੂੰ ਆਪਣੇ ਆਪ ਨੂੰ ਦਰਸ਼ਨ ਸਿੰਘ ਦੱਸ ਕੇ ਜਾਅਲੀ ਦਸਤਾਵੇਜ ਅਦਾਲਤ ਵਿਚ ਪੇਸ਼ ਕੀਤੇ ਹਨ। ਜਾਂਚ ਅਧਿਕਾਰੀ ਏ.ਐੱਸ.ਆਈ. ਹੀਰਾ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ।
ਪਿਛਲੀ ਖ਼ਬਰ ਗੋਇੰਦਵਾਲ ਸਾਹਿਬ ਦਾ ਸਾਲਾਨਾ ਜੋੜ ਮੇਲੇ ਜੱਗ ਨੂੰ ਮਨਾਉਣ ਸੰਬੰਧੀ ਗੁਰਦੁਆਰਾ ਬਾਉਲੀ ਮਨਮੋਹਕ ਸਜਾਵਟ ਕੀਤੀ ਅਗਲੀ ਖ਼ਬਰ ਖਾਲੜਾ ਪੁਲਿਸ ਵਲੋਂ 2 ਪਿਸਟਲ ਸਮੇਤ 50 ਕਾਰਤੂਸ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।