ਜ਼ੋਨ ਬਾਬਾ ਦੀਪ ਸਿੰਘ ਜੀ ਦੀ ਕੱਲ੍ਹ ਹੋਣ ਵਾਲੀ ਮੀਟਿੰਗ ਲਈ ਪਿੰਡ ਐਮਾਂ ਕਲਾਂ ਵਿਚ ਕੀਤੇ ਵਿਚਾਰ ਵਟਾਂਦਰੇ
ਤਰਨ ਤਾਰਨ, 18 ਸਤੰਬਰ (ਹਰਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੇ ਜ਼ੋਨ ਬਾਬਾ ਦੀਪ ਸਿੰਘ ਜੀ ਦੇ ਪ੍ਰਧਾਨ ਮਨਜਿੰਦਰ ਸਿੰਘ ਗੋਹਲਵੜ, ਜ਼ੋਨ ਸਕੱਤਰ ਹਰਦੀਪ ਸਿੰਘ ਜੌਹਲ, ਜ਼ੋਨ ਖਜਾਨਚੀ ਜਸਮੇਰ ਸਿੰਘ ਜੌਹਲ, ਜ਼ੋਨ ਆਗੂ ਬਲਜੀਤ ਸਿੰਘ ਰਟੌਲ, ਜ਼ੋਨ ਆਗੂ ਨਵਜੀਤ ਸਿੰਘ ਗੋਹਲਵੜ, ਜ਼ੋਨ ਵਲੰਟੀਅਰ ਸੁਪਰਵਾਈਜ਼ਰ ਦਰਬਾਰਾ ਸਿੰਘ ਗੋਹਲਵੜ, ਪਿੰਡ ਐਮਾਂ ਕਲਾਂ ਇਕਾਈ ਨਾਲ ਵਿਚਾਰ ਵਟਾਂਦਰਾ ਕਰਕੇ ਕੱਲ ਹੋਣ ਜਾ ਰਹੀ ਗੁਰਦੁਆਰਾ ਬਾਬਾ ਦਰਵੇਸ਼ ਜੀ ਦੇ ਅਸਥਾਨ ’ਤੇ ਜ਼ੋਨ ਬਾਬਾ ਦੀਪ ਸਿੰਘ ਦੀ ਮੀਟਿੰਗ ਦੀਆਂ ਤਿਆਰੀਆਂ ਕਰਵਾਈਆਂ। ਕਿਸਾਨ ਆਗੂਆਂ ਨੇ ਕਿਹਾ ਕਿ ਮੀਟਿੰਗ ਵਿਚ ਵੱਧ ਤੋਂ ਵੱਧ ਗਿਣਤੀ ਲੈ ਕੇ ਪਹੁੰਚਿਆ ਜਾਵੇ ਅਤੇ ਆਪਣੀਆਂ ਘਾਟਾਂ ਕਮਜ਼ੋਰੀਆਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ ਵਿਚ ਧਰਨਿਆਂ ਲਈ ਕਿਸੇ ਵੇਲੇ ਵੀ ਸੂਬੇ ਦੀ ਕਾਲ ਅਨੁਸਾਰ ਸਦਾ ਤਿਆਰ ਰਹਿਣਾ ਹੈ, ਜਿੰਨਾ ਚਿਰ ਕਿਸਾਨੀ ਮਸਲੇ ਹੱਲ ਨਹੀਂ ਹੋ ਜਾਂਦੇ, ਉਨ੍ਹਾਂ ਚਿਰ ਆਉਣ ਵਾਲੇ ਸਮੇਂ ਵਿਚ ਪਿੰਡਾਂ ਵਿਚ ਲੀਡਰਾਂ ਨੂੰ ਸਵਾਲ ਜਵਾਬ ਕਰਦੇ ਰਹਿਣਾ ਹੈ ਅਤੇ ਪਿੰਡਾਂ ਵਿਚ ਉਨ੍ਹਾਂ ਦਾ ਵਿਰੋਧ ਨਿਰੰਤਰ ਜਾਰੀ ਰੱਖਣਾ ਹੈ, ਪਿੰਡਾਂ ’ਚ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨਾ ਹੈ, ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਤੇ ਬੀਬੀਆਂ ਨੂੰ ਉਤਸਾਹਿਤ ਕਰਨਾ ਹੈ ਅਤੇ ਉਨ੍ਹਾਂ ਦਾ ਸਾਥ ਹਰੇਕ ਧਰਨੇ ਮੁਜਾਹਰੇ ਵਿਚ ਜ਼ਰੂਰੀ ਹੈ।
ਤਰਨ ਤਾਰਨ, 18 ਸਤੰਬਰ (ਹਰਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੇ ਜ਼ੋਨ ਬਾਬਾ ਦੀਪ ਸਿੰਘ ਜੀ ਦੇ ਪ੍ਰਧਾਨ ਮਨਜਿੰਦਰ ਸਿੰਘ ਗੋਹਲਵੜ, ਜ਼ੋਨ ਸਕੱਤਰ ਹਰਦੀਪ ਸਿੰਘ ਜੌਹਲ, ਜ਼ੋਨ ਖਜਾਨਚੀ ਜਸਮੇਰ ਸਿੰਘ ਜੌਹਲ, ਜ਼ੋਨ ਆਗੂ ਬਲਜੀਤ ਸਿੰਘ ਰਟੌਲ, ਜ਼ੋਨ ਆਗੂ ਨਵਜੀਤ ਸਿੰਘ ਗੋਹਲਵੜ, ਜ਼ੋਨ ਵਲੰਟੀਅਰ ਸੁਪਰਵਾਈਜ਼ਰ ਦਰਬਾਰਾ ਸਿੰਘ ਗੋਹਲਵੜ, ਪਿੰਡ ਐਮਾਂ ਕਲਾਂ ਇਕਾਈ ਨਾਲ ਵਿਚਾਰ ਵਟਾਂਦਰਾ ਕਰਕੇ ਕੱਲ ਹੋਣ ਜਾ ਰਹੀ ਗੁਰਦੁਆਰਾ ਬਾਬਾ ਦਰਵੇਸ਼ ਜੀ ਦੇ ਅਸਥਾਨ ’ਤੇ ਜ਼ੋਨ ਬਾਬਾ ਦੀਪ ਸਿੰਘ ਦੀ ਮੀਟਿੰਗ ਦੀਆਂ ਤਿਆਰੀਆਂ ਕਰਵਾਈਆਂ। ਕਿਸਾਨ ਆਗੂਆਂ ਨੇ ਕਿਹਾ ਕਿ ਮੀਟਿੰਗ ਵਿਚ ਵੱਧ ਤੋਂ ਵੱਧ ਗਿਣਤੀ ਲੈ ਕੇ ਪਹੁੰਚਿਆ ਜਾਵੇ ਅਤੇ ਆਪਣੀਆਂ ਘਾਟਾਂ ਕਮਜ਼ੋਰੀਆਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ ਵਿਚ ਧਰਨਿਆਂ ਲਈ ਕਿਸੇ ਵੇਲੇ ਵੀ ਸੂਬੇ ਦੀ ਕਾਲ ਅਨੁਸਾਰ ਸਦਾ ਤਿਆਰ ਰਹਿਣਾ ਹੈ, ਜਿੰਨਾ ਚਿਰ ਕਿਸਾਨੀ ਮਸਲੇ ਹੱਲ ਨਹੀਂ ਹੋ ਜਾਂਦੇ, ਉਨ੍ਹਾਂ ਚਿਰ ਆਉਣ ਵਾਲੇ ਸਮੇਂ ਵਿਚ ਪਿੰਡਾਂ ਵਿਚ ਲੀਡਰਾਂ ਨੂੰ ਸਵਾਲ ਜਵਾਬ ਕਰਦੇ ਰਹਿਣਾ ਹੈ ਅਤੇ ਪਿੰਡਾਂ ਵਿਚ ਉਨ੍ਹਾਂ ਦਾ ਵਿਰੋਧ ਨਿਰੰਤਰ ਜਾਰੀ ਰੱਖਣਾ ਹੈ, ਪਿੰਡਾਂ ’ਚ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨਾ ਹੈ, ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਤੇ ਬੀਬੀਆਂ ਨੂੰ ਉਤਸਾਹਿਤ ਕਰਨਾ ਹੈ ਅਤੇ ਉਨ੍ਹਾਂ ਦਾ ਸਾਥ ਹਰੇਕ ਧਰਨੇ ਮੁਜਾਹਰੇ ਵਿਚ ਜ਼ਰੂਰੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਾਡੀਆਂ ਮੰਗਾਂ ਹਰੇਕ ਵਰਗ ਦੇ ਹੱਕੀ ਮੰਗਾਂ ਦੀ ਆਵਾਜ਼ ਉਠਾਉਂਦੀਆਂ ਹਨ, ਜੋ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਖ਼ਿਲਾਫ਼ ਸਾਨੂੰ ਇਕਜੁੱਟ ਹੋ ਕੇ ਲੜਨ ਦੀ ਲੋੜ ਹੈ। ਇਸ ਮੌਕੇ ਪਿੰਡ ਐਮਾ ਕਲਾਂ ਇਕਾਈ ਪ੍ਰਧਾਨ ਮੰਗਲ ਸਿੰਘ ਐਮਾਂ ਕਲਾਂ, ਮੀਤ ਪ੍ਰਧਾਨ ਰਣਜੀਤ ਸਿੰਘ ਐਮਾਂ ਕਲਾਂ, ਫੌਜੀ ਤਲਵਿੰਦਰ ਸਿੰਘ ਐਮਾਂ ਕਲਾਂ, ਕੁਲਬੀਰ ਸਿੰਘ ਐਮਾਂ ਕਲਾਂ, ਜੱਸਾ ਸਿੰਘ ਐਮਾਂ ਕਲਾਂ, ਗੁਰਬਖਸ਼ ਸਿੰਘ ਐਮਾਂ ਕਲਾਂ, ਰਮਨਜੀਤ ਸਿੰਘ ਐਮਾਂ ਕਲਾਂ ਆਦਿ ਹਾਜ਼ਰ ਸਨ।