ਬਾਬਾ ਬਿਧੀ ਚੰਦ ਜੀ ਦੇ ਸੱਚਖੰਡ ਪਿਆਨਾ ਕਰਨ ਦੇ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਜੋੜ ਮੇਲਾ ਸ਼ੁਰੂ
ਤਰਨ ਤਾਰਨ, 17 ਸਤੰਬਰ (ਹਰਿੰਦਰ ਸਿੰਘ)-ਇਤਿਹਾਸਕ ਨਗਰ ਸੁਰ ਸਿੰਘ ਵਿਖੇ ਸੰਪਰਦਾਏ ਦਲ ਬਾਬਾ ਬਿਧੀ ਚੰਦ ਜੀ ਦੇ 12ਵੇਂ ਮੁਖੀ ਸੰਤ ਬਾਬਾ ਅਵਤਾਰ ਸਿੰਘ ਦੀ ਰਹਿਨੁਮਾਈ ਹੇਠ ਬਹਾਦਰ ਬਾਬਾ ਬਿਧੀ ਚੰਦ ਦੇ ਸੱਚਖੰਡ ਪਿਆਨਾ ਕਰਨ ਦੇ ਦਿਹਾੜੇ ਨੂੰ ਸਮਰਪਿਤ ਤਿੰਨ ਰੋਜਾ ਜੋੜ ਮੇਲਾ ਸ਼ੁਰੂ ਹੋ ਗਿਆ ਹੈ। ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਜੋੜ ਮੇਲੇ ਸੰਬੰਧੀ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਨਗਰ ਕੀਰਤਨ 18 ਸਤੰਬਰ ਨੂੰ ਸਜਾਇਆ ਜਾਵੇਗਾ, ਜੋ ਨਗਰ ਦੇ ਵੱਖ-ਵੱਖ ਗੁਰਦੁਆਰਿਆਂ ਤੋਂ ਹੁੰਦਾ ਹੋਇਆ ਨਗਰ ਦੀ ਪ੍ਰਕਰਮਾ ਕਰਕੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਹੋਵੇਗੀ।
ਤਰਨ ਤਾਰਨ, 17 ਸਤੰਬਰ (ਹਰਿੰਦਰ ਸਿੰਘ)-ਇਤਿਹਾਸਕ ਨਗਰ ਸੁਰ ਸਿੰਘ ਵਿਖੇ ਸੰਪਰਦਾਏ ਦਲ ਬਾਬਾ ਬਿਧੀ ਚੰਦ ਜੀ ਦੇ 12ਵੇਂ ਮੁਖੀ ਸੰਤ ਬਾਬਾ ਅਵਤਾਰ ਸਿੰਘ ਦੀ ਰਹਿਨੁਮਾਈ ਹੇਠ ਬਹਾਦਰ ਬਾਬਾ ਬਿਧੀ ਚੰਦ ਦੇ ਸੱਚਖੰਡ ਪਿਆਨਾ ਕਰਨ ਦੇ ਦਿਹਾੜੇ ਨੂੰ ਸਮਰਪਿਤ ਤਿੰਨ ਰੋਜਾ ਜੋੜ ਮੇਲਾ ਸ਼ੁਰੂ ਹੋ ਗਿਆ ਹੈ। ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਜੋੜ ਮੇਲੇ ਸੰਬੰਧੀ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਨਗਰ ਕੀਰਤਨ 18 ਸਤੰਬਰ ਨੂੰ ਸਜਾਇਆ ਜਾਵੇਗਾ, ਜੋ ਨਗਰ ਦੇ ਵੱਖ-ਵੱਖ ਗੁਰਦੁਆਰਿਆਂ ਤੋਂ ਹੁੰਦਾ ਹੋਇਆ ਨਗਰ ਦੀ ਪ੍ਰਕਰਮਾ ਕਰਕੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਹੋਵੇਗੀ। ਨਗਰ ਕੀਰਤਨ ’ਚ ਸ਼ਾਮਿਲ ਹੋਣ ਵਾਲੀਆਂ ਸੰਗਤਾਂ ਵਾਸਤੇ ਗੁਰੂ ਘਰ ਦੇ ਸਰਧਾਲੂਆਂ ਵਲੋਂ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਚਾਹ-ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਨਗਰ ਕੀਰਤਨ ਵਿਚ ਕਵੀਸ਼ਰ ਸਿੰਘ ਸੂਰਬੀਰ ਯੋਧਿਆਂ ਦੀਆਂ ਵਾਰਾਂ ਅਤੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਗੁਰੂ ਘਰ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਹਨ। ਅਗਲੇ ਦਿਨ 19 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਪੂਰਾ ਦਿਨ ਢਾਡੀ ਦਰਬਾਰ ਸੱਜੇਗਾ, ਜਿਸ ਵਿਚ ਪੰਥ ਦੇ ਨਾਮਵਰ ਢਾਡੀ ਜਥੇ ਹਾਜ਼ਰੀ ਭਰਨਗੇ। 20 ਸਤੰਬਰ ਨੂੰ ਪੂਰਾ ਦਿਨ ਕਵੀਸ਼ਰ ਦਰਬਾਰ ਸਜੇਗਾ। ਸ਼ਾਮ ਨੂੰ ਸਾਡੇ ਚਾਰ ਵਜੇ ਕਵੀਸ਼ਰ ਦਰਬਾਰ ਦੀ ਸਮਾਪਤੀ ਦੀ ਅਰਦਾਸ ਕਰਨ ਤੋਂ ਬਾਅਦ ਮਹਾਪੁਰਖਾਂ ਦੀ ਨਿਗਰਾਨੀ ਹੇਠ ਘੋਲ ਕਬੱਡੀ ਕਰਵਾਈ ਜਾਵੇਗੀ, ਜਿਸ ਮਸ਼ਹੂਰ ਕਬੱਡੀ ਟੀਮਾਂ ਦੇ ਖਿਡਾਰੀ ਤੇ ਕੁਸ਼ਤੀ ਦੇ ਮੱਲ ਆਪਣੇ ਆਪਣੇ ਜਾਹੌਰ ਦਿਖਾਉਣਗੇ। ਦਲ ਪੰਥ ਦੇ ਗਤਕਾ ਬਾਜ ਗਤਕੇ ਨਾਲ ਅਤੇ ਦਲ ਪੰਥ ਦੇ ਘੋੜ ਸਵਾਰ ਨੇਜਾਬਾਜੀ ਕਰਨ ਉਪਰੰਤ 3 ਰੋਜ਼ਾ ਜੋੜ ਮੇਲੇ ਦੀ ਸਮਾਪਤੀ ਹੋਵੇਗੀ। ਮਹਾਪੁਰਖਾਂ ਵਲੋਂ ਸੰਗਤਾਂ ਨੂੰ ਪਰਿਵਾਰਾਂ ਸਮੇਤ ਪਹੁੰਚਣ ਦਾ ਸੱਦਾ ਦਿੱਤਾ।