ਹੜ੍ਹਾਂ ਦੇ ਮੁਆਵਜ਼ੇ ਨੂੰ ਲੈ ਕੇ ਮੁੱਖ ਮੰਤਰੀ ਦੇ ਸਹਿੰਸਰਾ ਕਲਾਂ ਪਹੁੰਚਣ ’ਤੇ ਬੀ.ਕੇ.ਯੂ. ਏਕਤਾ ਸੰਘਰਸ਼ ਵਲੋਂ ਸਵਾਲ ਪੁੱਛਣ ਦਾ ਐਲਾਨ
ਗੱਗੋਮਾਹਲ, 16 ਸਤੰਬਰ (ਬਲਵਿੰਦਰ ਸਿੰਘ ਸੰਧੂ) ਪਿੱਛਲੇ ਸਾਲ ਅਗਸਤ ਵਿਚ ਤਹਿਸੀਲ ਅਜਨਾਲਾ ਦੇ ਕਾਫੀ ਪਿੰਡਾਂ ਵਿਚ ਹੜ੍ਹਾਂ ਕਾਰਨ ਕਿਸਾਨਾਂ ਮਜਦੂਰਾਂ ਤੇ ਆਮ ਲੋਕਾਂ ਦਾ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ। ਲੋਕਾਂ ਨੂੰ ਅਜੇ ਤੱਕ ਪੂਰਨ ਤੌਰ ’ਤੇ ਮੁਆਵਜਾ ਨਾ ਮਿਲਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਸਹਿੰਸਰਾ ਕਲਾਂ ਪਹੁੰਚਣ ਮੌਕੇ ਉਨ੍ਹਾਂ ਤੋਂ ਸਵਾਲ ਪੁੱਛੇ ਜਾਣਗੇ।
ਅਜੀਤ ਡੈਸਕ
17-09-2026