ਬੱਚਿਆਂ ਨੂੰ ਪੇਟ ’ਚ ਦਰਦ 24 ਘੰਟੇ ਰਹਿਣਾ, ਅਪੈਂਡਿਕਸ ਹੋ ਸਕਦੀ ਹੈ – ਡਾ. ਸੁਪ੍ਰਿਯਾ
ਮਾਨਾਂਵਾਲਾ, 16 ਸਤੰਬਰ (ਗੁਰਦੀਪ ਸਿੰਘ ਨਾਗੀ)-ਬੱਚਿਆਂ ਵਿਚ ਪੇਟ ਦੀ ਦਰਦ ਇਕ ਆਮ ਬਿਮਾਰੀ ਹੈ ਲੇਕਿਨ ਅਗਰ ਦਰਦ 24 ਘੰਟੇ ਤੋਂ ਜਿਆਦਾ ਰਹਿੰਦਾ ਹੈ ਤਾਂ ਇਹ ਚਿੰਤਾ ਦੀ ਗੱਲ ਹੋ ਸਕਦੀ ਹੈ ਕਿਉਂਕਿ ਇਹ ਅਪੈਂਡਿਕਸ ਦੀ ਦਰਦ ਵੀ ਹੋ ਸਕਦੀ ਹੈ, ਇਸ ਲਈ ਬੱਚੇ ਦਾ ਸਮੇਂ ਸਿਰ ਚੈੱਕਅੱਪ ਕਰਵਾਉਣਾ ਜਰੂਰੀ ਹੈ। ਇਹ ਜਾਣਕਾਰੀ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਸੁਪ੍ਰਿਯਾ ਰੰਧਾਵਾ ਨੇ ਗੁਰਸ਼ੇਰ ਹਸਪਤਾਲ, ਨਜਦੀਕ ਬ੍ਰੈਸਟਪ੍ਰਾਈਜ, ਮਾਨਾਂਵਾਲਾ ਵਿਖੇ ਗੱਲਬਾਤ ਦੌਰਾਨ ਦਿੱਤੀ।
ਮਾਨਾਂਵਾਲਾ, 16 ਸਤੰਬਰ (ਗੁਰਦੀਪ ਸਿੰਘ ਨਾਗੀ)-ਬੱਚਿਆਂ ਵਿਚ ਪੇਟ ਦੀ ਦਰਦ ਇਕ ਆਮ ਬਿਮਾਰੀ ਹੈ ਲੇਕਿਨ ਅਗਰ ਦਰਦ 24 ਘੰਟੇ ਤੋਂ ਜਿਆਦਾ ਰਹਿੰਦਾ ਹੈ ਤਾਂ ਇਹ ਚਿੰਤਾ ਦੀ ਗੱਲ ਹੋ ਸਕਦੀ ਹੈ ਕਿਉਂਕਿ ਇਹ ਅਪੈਂਡਿਕਸ ਦੀ ਦਰਦ ਵੀ ਹੋ ਸਕਦੀ ਹੈ, ਇਸ ਲਈ ਬੱਚੇ ਦਾ ਸਮੇਂ ਸਿਰ ਚੈੱਕਅੱਪ ਕਰਵਾਉਣਾ ਜਰੂਰੀ ਹੈ। ਇਹ ਜਾਣਕਾਰੀ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਸੁਪ੍ਰਿਯਾ ਰੰਧਾਵਾ ਨੇ ਗੁਰਸ਼ੇਰ ਹਸਪਤਾਲ, ਨਜਦੀਕ ਬ੍ਰੈਸਟਪ੍ਰਾਈਜ, ਮਾਨਾਂਵਾਲਾ ਵਿਖੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਬੱਚਿਆਂ ਵਿਚ ਅਪੈਡਿਕਸ ਦੇ ਲੱਛਣ ਜਿਵੇਂ ਪੇਟ ਦਰਦ ਦੇ ਨਾਲ 102 ਡਿਗਰੀ ਤੋਂ ਜਿਆਦਾ ਬੁਖਾਰ, ਭੁੱਖ ਘੱਟ ਲੱਗਣਾ, ਵਾਰ-ਵਾਰ ਉਲਟੀ ਆਉਣਾ, ਪੇਸ਼ਾਬ ਕਰਨ ਵਿਚ ਪਰੇਸ਼ਾਨੀ, ਲਗਾਤਾਰ ਪੇਟ ਦੇ ਥੱਲ ਵਾਲੇ ਹਿੱਸੇ ਵਿਚ ਦਰਦ, ਪੇਟ ਵਿਚ ਸੋਜ, ਪਿੱਠ ਵਿਚ ਦਰਦ ਜਾਣਾ ਆਦਿ ਹੋ ਸਕਦੇ ਹਨ। 16 ਏਐਸਆਰ45 ਜਾਣਕਾਰੀ ਦਿੰਦੇ ਹੋਏ ਡਾ. ਸੁਪ੍ਰਿਯਾ ਰੰਧਾਵਾ।