ਨੈਸ਼ਨਲ ਹਾਈਵੇ ਦੀਆਂ ਲਾਈਟਾਂ ਦੀ ਬੱਤੀ ਗੁੱਲ
ਸਰਹਾਲੀ ਕਲਾਂ, 16 ਸਤੰਬਰ (ਅਜੇ ਸਿੰਘ ਹੁੰਦਲ)-ਸਰਹਾਲੀ ਪਿੰਡ ’ਚੋਂ ਲੰਘਦੇ ਨੈਸ਼ਨਲ ਹਾਈਵੇ ’ਤੇ ਲੱਗੀਆਂ ਲਾਈਟਾਂ ਲੰਮੇ ਸਮੇਂ ਤੋਂ ਅਕਸਰ ਬੰਦ ਹੀ ਰਹਿੰਦੀਆਂ ਹਨ। ਮਹਿੰਗੇ ਉਪਕਰਨਾਂ ਨਾਲ ਲਗਾਈਆਂ ਇਹ ਬੱਤੀਆਂ ਰੱਖ ਰਖਾਅ ਨਾ ਹੋਣ ਕਾਰਨ ਸਿਰਫ ਦਿਨ ਵੇਲੇ ਹੀ ਦਿਖਾਈ ਦਿੰਦੀਆਂ ਹਨ।
ਅਜੀਤ ਡੈਸਕ
17-09-2026