16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਖਾਲੜਾ ਦੇ ਸ਼ਮਸ਼ਾਨਘਾਟ ’ਚੋਂ ਮੱਛੀ ਮੋਟਰ ਚੋਰੀ

ਖਾਲੜਾ, 14 ਸਤੰਬਰ (ਜੱਜਪਾਲ ਸਿੰਘ ਜੱਜ)– ਪਿੰਡ ਖਾਲੜਾ ਦੇ ਸ਼ਮਸ਼ਾਨ ਘਾਟ ਵਿਚੋਂ ਚੋਰਾਂ ਵਲੋਂ ਮੱਛੀ ਮੋਟਰ ਚੋਰੀ ਕਰ ਲੈਣ ਦੀ ਖਬਰ ਹੈ। ਹਰਜੀਤ ਸਿੰਘ ਬੱਬੂ, ਫੌਜੀ ਅੱਬਾ ਸਿੰਘ, ਹਲਵਾਈ ਜਗਤਾਰ ਸਿੰਘ, ਅਮਰ ਸਿੰਘ, ਕਾਲਾ ਸਿੰਘ, ਸੇਵਕ ਸਿੰਘ, ਸਾਹਿਬ ਸਿੰਘ, ਬਾਬਾ ਗੱਡਾ ਸਿੰਘ, ਤਰਸੇਮ ਸਿੰਘ, ਮਿੱਠੂ ਸਿੰਘ ਆਦਿ ਨੇ ਚੋਰੀ ਹੋਈ ਮੋਟਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਪਿੰਡ ਖਾਲੜਾ ਦੇ ਸਮੁੱਚੇ ਮਜਬੀ ਸਿੱਖ ਭਾਈਚਾਰੇ ਵਲੋਂ ਇਕੱਠੇ ਹੋ ਕੇ ਮਜਬੀ ਸਿੱਖਾਂ ਦੇ ਸ਼ਮਸ਼ਾਨਘਾਟ ਵਿੱਚ ਮੱਛੀ ਮੋਟਰ ਪਵਾਏ ਗਈ ਸੀ ਤਾਂ ਜੋ ਕਿਸੇ ਪ੍ਰਾਣੀ ਦਾ ਸਸਕਾਰ ਕਰਨ ਪਹੁੰਚੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪਾਣੀ ਪੀਣ ਵਿਚ ਕੋਈ ਮੁਸ਼ਕਿਲ ਨਾ ਆਵੇ ਪ੍ਰੰਤੂ ਚੋਰ ਇਸ ਕਦਰ ਗਿਰ ਚੁੱਕੇ ਹਨ ਕਿ ਇਹ ਸ਼ਮਸ਼ਾਨਘਾਟਾਂ ਨੂੰ ਵੀ ਨਹੀਂ ਬਖਸ਼ ਰਹੇ ਅਤੇ ਬੀਤੀ ਰਾਤ ਸ਼ਮਸ਼ਾਨ ਘਾਟ ਵਿਚ ਲੱਗੀ ਮੱਛੀ ਮੋਟਰ ਚੋਰੀ ਕਰਕੇ ਲੈ ਗਏ।

ਅਜੀਤ ਡੈਸਕ 15-09-2026
ਖਾਲੜਾ, 14 ਸਤੰਬਰ (ਜੱਜਪਾਲ ਸਿੰਘ ਜੱਜ)– ਪਿੰਡ ਖਾਲੜਾ ਦੇ ਸ਼ਮਸ਼ਾਨ ਘਾਟ ਵਿਚੋਂ ਚੋਰਾਂ ਵਲੋਂ ਮੱਛੀ ਮੋਟਰ ਚੋਰੀ ਕਰ ਲੈਣ ਦੀ ਖਬਰ ਹੈ। ਹਰਜੀਤ ਸਿੰਘ ਬੱਬੂ, ਫੌਜੀ ਅੱਬਾ ਸਿੰਘ, ਹਲਵਾਈ ਜਗਤਾਰ ਸਿੰਘ, ਅਮਰ ਸਿੰਘ, ਕਾਲਾ ਸਿੰਘ, ਸੇਵਕ ਸਿੰਘ, ਸਾਹਿਬ ਸਿੰਘ, ਬਾਬਾ ਗੱਡਾ ਸਿੰਘ, ਤਰਸੇਮ ਸਿੰਘ, ਮਿੱਠੂ ਸਿੰਘ ਆਦਿ ਨੇ ਚੋਰੀ ਹੋਈ ਮੋਟਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਪਿੰਡ ਖਾਲੜਾ ਦੇ ਸਮੁੱਚੇ ਮਜਬੀ ਸਿੱਖ ਭਾਈਚਾਰੇ ਵਲੋਂ ਇਕੱਠੇ ਹੋ ਕੇ ਮਜਬੀ ਸਿੱਖਾਂ ਦੇ ਸ਼ਮਸ਼ਾਨਘਾਟ ਵਿੱਚ ਮੱਛੀ ਮੋਟਰ ਪਵਾਏ ਗਈ ਸੀ ਤਾਂ ਜੋ ਕਿਸੇ ਪ੍ਰਾਣੀ ਦਾ ਸਸਕਾਰ ਕਰਨ ਪਹੁੰਚੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪਾਣੀ ਪੀਣ ਵਿਚ ਕੋਈ ਮੁਸ਼ਕਿਲ ਨਾ ਆਵੇ ਪ੍ਰੰਤੂ ਚੋਰ ਇਸ ਕਦਰ ਗਿਰ ਚੁੱਕੇ ਹਨ ਕਿ ਇਹ ਸ਼ਮਸ਼ਾਨਘਾਟਾਂ ਨੂੰ ਵੀ ਨਹੀਂ ਬਖਸ਼ ਰਹੇ ਅਤੇ ਬੀਤੀ ਰਾਤ ਸ਼ਮਸ਼ਾਨ ਘਾਟ ਵਿਚ ਲੱਗੀ ਮੱਛੀ ਮੋਟਰ ਚੋਰੀ ਕਰਕੇ ਲੈ ਗਏ। ਉਕਤ ਵਿਅਕਤੀਆਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਚੋਰਾਂ ਵਿਰੁੱਧ ਠੋਸ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਚੋਰਾਂ ਨੇ ਵੀ ਆਖਰ ਮਰ ਕੇ ਸ਼ਮਸ਼ਾਨਘਾਟ ਵਿਚ ਹੀ ਆਉਣਾ ਹੈ ਪ੍ਰੰਤੂ ਇਹ ਲੋਕ ਇੰਨੇ ਗਿਰ ਚੁੱਕੇ ਹਨ ਕਿ ਆਪਣੇ ਨਸ਼ੇ ਦੀ ਪੂਰਤੀ ਲਈ ਕਿਤਿਓਂ ਵੀ ਚੋਰੀ ਕਰ ਸਕਦੇ ਹਨ।
ਪਿਛਲੀ ਖ਼ਬਰ ਸੜਕ ਹਾਦਸੇ ’ਚ ਜ਼ਖ਼ਮੀ ਹੋਏ ਕਸਬਾ ਖਾਲੜਾ ਨਿਵਾਸੀ ਦੀ ਮੌਤ ਅਗਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੇ ਖੇਮਕਰਨ ਬਿਜਲੀ ਘਰ ਅੱਗੇ ਦਿੱਤਾ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।