14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਹਵਾਈ ਫਾਇਰ ਅਤੇ ਹਮਲਾ ਕਰਨ ’ਤੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਤਰਨ ਤਾਰਨ, 13 ਸਤੰਬਰ (ਇਕਬਾਲ ਸਿੰਘ ਸੋਢੀ)–ਥਾਣਾ ਹਰੀਕੇ ਦੀ ਪੁਲਿਸ ਨੇ ਹਵਾਈ ਫਾਇਰ ਕਰਨ ਇਕ ਵਿਅਕਤੀ ਨੂੰ ਡਰਾਉਣ ਧਮਕਾਉਣ ਦੇ ਦੋਸ਼ ਹੇਠ ਦੋ ਵਿਅਕਤੀਆਂ ਤੋਂ ਇਲਾਵਾ 3–4 ਹੋਣ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਥਾਣਾ ਹਰੀਕੇ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਹਰਭੇਜ ਸਿੰਘ ਉਰਫ਼ ਪਿੰਕਾ ਪੁੱਤਰ ਬਿੱਲਾ ਸਿੰਘ ਵਾਸੀ ਤੁੰਗ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੇ ਪਿੰਡ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਜਾ ਰਿਹਾ ਸੀ ਤਾਂ ਨਜ਼ਦੀਕ ਇਕ ਮਕਾਨ ਦੀ ਛੱਤ ਉਪਰ ਜਾ ਕੇ ਧਰਮਬੀਰ ਸਿੰਘ ਉਰਫ ਬਾਸੀ, ਹੈਪੀ ਅਤੇ 2–3 ਅਣਪਛਾਤੇ ਵਿਅਕਤੀ ਮੈਨੂੰ ਗਾਲੀ–ਗਲੋਚ ਕਰਨ ਲੱਗ ਪਏ।

ਅਜੀਤ ਡੈਸਕ 14-09-2026
ਤਰਨ ਤਾਰਨ, 13 ਸਤੰਬਰ (ਇਕਬਾਲ ਸਿੰਘ ਸੋਢੀ)–ਥਾਣਾ ਹਰੀਕੇ ਦੀ ਪੁਲਿਸ ਨੇ ਹਵਾਈ ਫਾਇਰ ਕਰਨ ਇਕ ਵਿਅਕਤੀ ਨੂੰ ਡਰਾਉਣ ਧਮਕਾਉਣ ਦੇ ਦੋਸ਼ ਹੇਠ ਦੋ ਵਿਅਕਤੀਆਂ ਤੋਂ ਇਲਾਵਾ 3–4 ਹੋਣ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਥਾਣਾ ਹਰੀਕੇ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਹਰਭੇਜ ਸਿੰਘ ਉਰਫ਼ ਪਿੰਕਾ ਪੁੱਤਰ ਬਿੱਲਾ ਸਿੰਘ ਵਾਸੀ ਤੁੰਗ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੇ ਪਿੰਡ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਜਾ ਰਿਹਾ ਸੀ ਤਾਂ ਨਜ਼ਦੀਕ ਇਕ ਮਕਾਨ ਦੀ ਛੱਤ ਉਪਰ ਜਾ ਕੇ ਧਰਮਬੀਰ ਸਿੰਘ ਉਰਫ ਬਾਸੀ, ਹੈਪੀ ਅਤੇ 2–3 ਅਣਪਛਾਤੇ ਵਿਅਕਤੀ ਮੈਨੂੰ ਗਾਲੀ–ਗਲੋਚ ਕਰਨ ਲੱਗ ਪਏ। ਏਨੇ ਧਰਮਬੀਰ ਸਿੰਘ ਉਰਫ ਬਾਸੀ ਨੇ ਲਲਕਾਰਾ ਮਾਰਦੇ ਹੋਏ ਕਿਹਾ ਕਿ ਅੱਜ ਇਸਨੂੰ ਛੱਡਣਾ ਨਹੀ ਅਤੇ ਇਸਨੂੰ ਸਾਡੇ ਨਾਲ ਪੰਗਾ ਲੈਣ ਦਾ ਮਜਾ ਚਖਾ ਦਿਓ ਤਾਂ ਧਰਮਬੀਰ ਸਿੰਘ ਉਰਫ ਬਾਸੀ ਅਤੇ ਇਕ ਅਣਪਛਾਤੇ ਵਿਅਕਤੀ ਨੇ ਆਪਣੇ-ਆਪਣੇ ਪਿਸਤੌਲਾਂ ਨਾਲ ਹਵਾਈ ਫਾਇਰ ਕੀਤੇ ਤਾਂ ਮੈਂ ਇਕਦਮ ਘਬਰਾ ਕੇ ਆਪਣੀ ਜਾਨ ਬਚਾਉਣ ਲਈ ਗੁਰਦੁਆਰਾ ਸਾਹਿਬ ਵਿਖੇ ਰੁੱਕ ਗਿਆ। ਫਾਇਰ ਦੀ ਆਵਾਜ਼ ਸੁਣ ਕੇ ਲੋਕ ਇੱਕਠੇ ਹੁੰਦੇ ਵੇਖ ਕੇ ਹਮਲਾਵਰ ਮੌਕੇ ਤੋਂ ਆਪਣੇ-ਆਪਣੇ ਹਥਿਆਰਾਂ ਸਮੇਤ ਧਮਕੀਆਂ ਦਿੰਦੇ ਹੋਏ ਆਪਣੇ ਵਹੀਕਲਾਂ ’ਤੇ ਸਵਾਰ ਹੋ ਕੇ ਮੌਕਾ ਤੋ ਦੌੜ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਵਜ੍ਹਾ ਰੰਜਿਸ਼ ਇਹ ਹੈ ਕਿ ਕਰੀਬ 10 ਮਹੀਨੇ ਪਹਿਲਾਂ ਮੇਰੇ ਪਿੰਡ ਬਾਬਾ ਜੀਵਨ ਸਿੰਘ ਦੇ ਗੁਰਦੁਆਰਾ ਵਿਖੇ ਮੇਲਾ ਸੀ ਤਾਂ ਧਰਮਬੀਰ ਸਿੰਘ ਉਰਫ ਬਾਸ ਨਾਲ ਕਿਸੇ ਗੱਲ ਨੂੰ ਲੈ ਕੇ ਮੇਰੀ ਤੂੰ–ਤੂੰ, ਮੈਂ–ਮੈਂ ਹੋਈ ਸੀ। ਉਸ ਸਮੇਂ ਸਾਡਾ ਆਪਸ ਵਿਚ ਮੁਹਤਬਰ ਵਿਅਕਤੀਆਂ ਨੇ ਜੁਬਾਨੀ ਤੌਰ ’ਤੇ ਰਾਜੀਨਾਵਾ ਕਰਵਾ ਦਿੱਤਾ ਸੀ। ਬਸ ਇਸੇ ਰੰਜਿਸ਼ ਕਰਕੇ ਅੱਜ ਮੇਰੇ ’ਤੇ ਉਕਤ ਵਿਅਕਤੀਆਂ ਨੇ ਹਵਾਈ ਫਾਇਰ ਕੀਤੇ ਹਨ। ਇਸ ਸੰਬੰਧੀ ਐਸ.ਆਈ. ਰਣਜੀਤ ਸਿੰਘ ਨੇ ਮਾਮਲੇ ਦੀ ਜਾਂਚ ਕਰਦਿਆਂ ਧਰਮਬੀਰ ਸਿੰਘ ਉਰਫ਼ ਬਾਸੀ ਪੁੱਤਰ ਰੇਸ਼ਮ ਸਿੰਘ ਵਾਸੀ ਕੁੱਤੀਵਾਲਾ, ਹੈਪੀ ਪੁੱਤਰ ਬਿੱਟੂ ਵਾਸੀ ਤੁੰਗ ਅਤੇ ਉਨ੍ਹਾਂ ਦੇ ਹੋਰ 3–4 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਪੰਜਾਬ ਬਚਾਓ ਰੈਲੀ ਦੀ ਸਫਲਤਾ ਲਈ ਬੀਬਾ ਰਮਨਦੀਪ ਕੌਰ ਸ਼ੇਰੋਂ ਤੇ ਅਵਤਾਰ ਸਿੰਘ ਬਿੱਲਾ ਸ਼ੇਰੋਂ ਵੱਲੋਂ ਸੰਗਤ ਦਾ ਧੰਨਵਾਦ ਪੂ... ਅਗਲੀ ਖ਼ਬਰ ਮੰਤਰੀ ਈ.ਟੀ.ਓ. ਦੀ ਕੋਠੀ ਘੇਰਨ ਲਈ ਪੈਰਾ ਮੈਡੀਕਲ ਮੁਲਾਜ਼ਮਾਂ ਦਾ ਵੱਡਾ ਕਾਫ਼ਲਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।