13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਭਾਜਪਾ ਸਰਕਾਰ ਆਉਣ ’ਤੇ ਪੂਰੇ ਹਿਸਾਬ ਲਏ ਜਾਣਗੇ-ਭੁੱਲਰ

ਭਿੱਖੀਵਿੰਡ, 12 ਸਤੰਬਰ (ਬੌਬੀ)-ਪੰਜਾਬ ਅੱਜ ਨਸ਼ੇ ਦੀ ਮਾਰ ਹੇਠ ਹੈ ਅਤੇ ਬਾਰਡਰ ਏਰੀਆ ਵਿਚ ਲੋਕ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ ਭਿੱਖੀਵਿੰਡ ਵਿਚ ਪਿਛਲੇ ਦਿਨੀਂ ਇਕ ਪਿਓ ਦੇ ਦੋ ਪੁੱਤਰ ਸਮੇਂ-ਸਮੇਂ ’ਤੇ ਨਸ਼ੇ ਦੀ ਭੇਂਟ ਚੜ ਗਏ ਹਨ। ਇਸੇ ਤਰ੍ਹਾਂ ਸੰਗਰੂਰ ਦੇ ਪਿੰਡ ਤੁਰ ਬੰਜਾਰਾ ਦੇ ਗੁਲਜਾਰ ਸਿੰਘ ਵਲੋਂ ਆਮ ਆਦਮੀ ਪਾਰਟੀ ਦੇ ਮੰਤਰੀ ਦੀ ਪਿੰਡ ਫੇਰੀ ਦੌਰਾਨ ਨਸ਼ਿਆਂ ਸੰਬੰਧੀ ਪੁੱਛੇ ਸਵਾਲ ਤੋਂ ਬਾਅਦ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਬਾਅਦ ਉਸ ਵਲੋਂ ਆਤਮ ਹੱਤਿਆ ਕਰ ਲਈ ਗਈ।

ਅਜੀਤ ਡੈਸਕ 13-09-2026
ਭਿੱਖੀਵਿੰਡ, 12 ਸਤੰਬਰ (ਬੌਬੀ)-ਪੰਜਾਬ ਅੱਜ ਨਸ਼ੇ ਦੀ ਮਾਰ ਹੇਠ ਹੈ ਅਤੇ ਬਾਰਡਰ ਏਰੀਆ ਵਿਚ ਲੋਕ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ ਭਿੱਖੀਵਿੰਡ ਵਿਚ ਪਿਛਲੇ ਦਿਨੀਂ ਇਕ ਪਿਓ ਦੇ ਦੋ ਪੁੱਤਰ ਸਮੇਂ-ਸਮੇਂ ’ਤੇ ਨਸ਼ੇ ਦੀ ਭੇਂਟ ਚੜ ਗਏ ਹਨ। ਇਸੇ ਤਰ੍ਹਾਂ ਸੰਗਰੂਰ ਦੇ ਪਿੰਡ ਤੁਰ ਬੰਜਾਰਾ ਦੇ ਗੁਲਜਾਰ ਸਿੰਘ ਵਲੋਂ ਆਮ ਆਦਮੀ ਪਾਰਟੀ ਦੇ ਮੰਤਰੀ ਦੀ ਪਿੰਡ ਫੇਰੀ ਦੌਰਾਨ ਨਸ਼ਿਆਂ ਸੰਬੰਧੀ ਪੁੱਛੇ ਸਵਾਲ ਤੋਂ ਬਾਅਦ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਬਾਅਦ ਉਸ ਵਲੋਂ ਆਤਮ ਹੱਤਿਆ ਕਰ ਲਈ ਗਈ। ਇਸ ਤੋਂ ਇਹ ਸਾਫ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਆਗੂਆਂ ਕੋਲ ਸਵਾਲ ਵੀ ਨਹੀਂ ਪੁੱਛ ਸਕਦੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸੂਬਾ ਕਮੇਟੀ ਮੈਂਬਰ ਅਨੂਪ ਸਿੰਘ ਭੁੱਲਰ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਆਮ ਆਦਮੀ ਪਾਰਟੀ ਨੂੰ ਚੱਲਦਾ ਕਰਨ ਲਈ ਉਤਾਵਲੇ ਹਨ। ਭੁੱਲਰ ਨੇ ਕਿਹਾ ਕਿ ਗੁਲਜਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਭਾਜਪਾ ਆਗੂਆਂ ਨਾਲ ਮਿਲਣੋ ਰੋਕਣ ਲਈ ਆਪਣੇ ਵਰਕਰਾਂ ਤੋਂ ਵਿਰੋਧ ਕਰਵਾਉਣਆ ਅਤੇ ਗੁਲਜਾਰ ਸਿੰਘ ਦੇ ਘਰ ਦੇ ਬਾਹਰ ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ ਕਰਨਾ ਇਹ ਸਭ ਲੋਕ ਸਮਝ ਰਹੇ ਹਨ। ਅਖੀਰ ਵਿਚ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਆਉਣ ’ਤੇ ਇਸ ਸਭ ਦਾ ਹਿਸਾਬ ਲਿਆ ਜਾਵੇਗਾ।
ਪਿਛਲੀ ਖ਼ਬਰ ਮਨਪ੍ਰੀਤ ਕੌਰ ਦੀ ਆਤਮਿਕ ਸ਼ਾਂਤੀ ਲਈ ਬਾਬਾ ਬੁੱਢਾ ਕਾਲਜ ਵਿਖੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਅਗਲੀ ਖ਼ਬਰ ਵਾਸਲ ਐਜੂਕੇਸ਼ਨ ਨੇ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ’ਚ ਅਧਿਆਪਕ ਪੁਰਸਕਾਰ ਸਮਾਗਮ ‘ਵੀ ਆਨਰ’ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।