13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਖ਼ਾਲਸਾ ਸਕੂਲ ਦੇ ਪਹਿਲਵਾਨਾਂ ਨੇ ਕਰਵਾਈ ਬੱਲੇ ਬੱਲੇ

ਤਰਨ ਤਾਰਨ, 12 ਸਤੰਬਰ (ਇਕਬਾਲ ਸਿੰਘ ਸੋਢੀ)— ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਕੁਆਰਡੀਨੇਟਰ ਜੁਗਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ 70ਵੀਂਆਂ ਜ਼ਿਲ੍ਹਾ ਪੱਧਰੀ ਸਕੂਲਜ ਖੇਡਾਂ (ਕੁਸ਼ਤੀ) ਦੇ ਖੇਡ ਮੁਕਾਬਲੇ ਪਿਛਲੇ ਦਿਨੀਂ ਪਹੂਵਿੰਡ ਵਿਖੇ ਕਰਵਾਏ ਗਏ। ਜਿਸ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲ ਦੇ ਪਹਿਲਵਾਨਾਂ ਨੇ ਹਿੱਸਾ ਲਿਆ।

ਅਜੀਤ ਡੈਸਕ 13-09-2026
ਤਰਨ ਤਾਰਨ, 12 ਸਤੰਬਰ (ਇਕਬਾਲ ਸਿੰਘ ਸੋਢੀ)— ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਕੁਆਰਡੀਨੇਟਰ ਜੁਗਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ 70ਵੀਂਆਂ ਜ਼ਿਲ੍ਹਾ ਪੱਧਰੀ ਸਕੂਲਜ ਖੇਡਾਂ (ਕੁਸ਼ਤੀ) ਦੇ ਖੇਡ ਮੁਕਾਬਲੇ ਪਿਛਲੇ ਦਿਨੀਂ ਪਹੂਵਿੰਡ ਵਿਖੇ ਕਰਵਾਏ ਗਏ। ਜਿਸ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲ ਦੇ ਪਹਿਲਵਾਨਾਂ ਨੇ ਹਿੱਸਾ ਲਿਆ। ਇਹ ਖੇਡ ਮੁਕਾਬਲੇ ਲੜਕਿਆਂ ਦੇ ਅੰਡਰ 14-17-19 ਸਾਲ ਉਮਰ ਵਰਗ ਦੇ ਕਰਵਾਏ ਗਏ। ਜਿਸ ਵਿਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਦੇ ਪਹਿਲਵਾਨਾਂ ਨੇ ਵੱਖ-ਵੱਖ ਭਾਰ ਵਰਗ ਵਿਚ ਹਿੱਸਾ ਲੈ ਕੇ ਪੁਜੀਸ਼ਨਾਂ ਹਾਸਲ ਕੀਤੀਆਂ। ਅੰਡਰ-14 ਉਮਰ ਵਰਗ ਵਿਚ ਅਮਰਵੀਰ ਸਿੰਘ ਨੇ 35 ਕਿਲੋਗ੍ਰਾਮ ਭਾਰ ਵਿਚ ਗੋਲਡ ਮੈਡਲ, ਗੁਰਸ਼ਾਨਵੀਰ ਸਿੰਘ ਨੇ 62 ਕਿਲੋਗ੍ਰਾਮ ਭਾਰ ਵਰਗ ਵਿਚ ਗੋਲਡ ਮੈਡਲ ਅਤੇ ਕਰਮਨਦੀਪ ਸਿੰਘ ਨੇ 44 ਕਿਲੋਗ੍ਰਾਮ ਭਾਰ ਵਿਚ ਬਰਾਊਨ ਮੈਡਲ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਵਿਚ ਅਮਿਤਦੇਵ ਨੇ 65 ਕਿਲੋਗ੍ਰਾਮ ਵਿਚ ਗੋਲਡ ਮੈਡਲ ਅਤੇ ਪਾਰਸਪ੍ਰੀਤ ਸਿੰਘ ਨੇ 48 ਕਿਲੋਗ੍ਰਾਮ ਵਿਚ ਗੋਲਡ ਮੈਡਲ, ਰਣਵੀਰ ਸਿੰਘ ਨੇ 70 ਕਿਲੋਗ੍ਰਾਮ ਸਿਲਵਰ ਮੈਡਲ ਅਤੇ ਇਸ਼ਵੀਰ ਸਿੰਘ ਨੇ 55 ਕਿਲੋ ਗ੍ਰਆਮ ਵਿਚ ਬਰਾਊਨਜ ਮੈਡਲ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 19 ਗਰੁੱਪ ਵਿਚ ਨਵਦੀਪ ਸਿੰਘ ਨੇ 57 ਕਿਲੋਗ੍ਰਾਮ ਗੋਲਡ ਮੈਡਲ, ਮਾਨਵਜੀਤ ਸਿੰਘ 92 ਕਿਲੋਗ੍ਰਾਮ ਵਿਚ ਗੋਲਡ ਮੈਡਲ, ਜੋਗਿੰਦਰ ਸਿੰਘ ਨੇ 70 ਕਿਲੋਗ੍ਰਾਮ ਵਿਚ ਗੋਲਡ ਮੈਡਲ ਅਤੇ ਮੋਹਿਤ ਸਿੰਘ ਨੇ 86 ਕਿਲੋ ਗ੍ਰਾਮ ਵਿਚ ਸਿਲਵਰ ਮੈਡਲ ਹਾਸਲ ਕੀਤਾ। ਇਨ੍ਹਾਂ ਪਹਿਲਵਾਨਾਂ ਵਿਚੋਂ ਪਹੁੰਚਣ ’ਤੇ ਪਿ੍ਰੰਸੀਪਲ ਦਵਿੰਦਰ ਸਿੰਘ ਨੇ ਵਧਾਈ ਦਿੱਤੀ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਅੱਗੋ ਸਟੇਟ ਪੱਧਰ ’ਤੇ ਜਿੱਤ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਇਨ੍ਹਾਂ ਖਿਡਾਰੀਆਂ ਨੇ ਆਪਣੇ ਮਾਪਿਆਂ ਅਤੇ ਖਾਲਸਾ ਸਕੂਲ ਦਾ ਨਾਮ ਕੀਤਾ। ਇਸ ਮੌਕੇ ਪਿ੍ਰੰਸੀਪਲ ਦਵਿੰਦਰ ਸਿੰਘ, ਕੁਲਵਿੰਦਰ ਸਿੰਘ ਡੀ.ਪੀ.ਈ. ਅਤੇ ਸਮੂਹ ਸਟਾਫ ਮੌਜੂਦ ਸੀ।
ਪਿਛਲੀ ਖ਼ਬਰ ਅਧਿਆਪਕ ਦਿਵਸ ਮੌਕੇ ਸ਼ਿਪਸ ਇੰਸਟੀਚਿਊਟ ਰਾਣੀਵਲਾਹ ਵਿਖੇ ਰੰਗਾਰੰਗ ਸਮਾਗਮ ਅਗਲੀ ਖ਼ਬਰ ਖਡੂਰ ਸਾਹਿਬ ਦੇ ਜੋੜ ਮੇਲੇ ’ਤੇ 1 ਅਕਤੂਬਰ ਨੂੰ ਭਾਰਤੀ ਕਮਿਉਨਿਸਟ ਪਾਰਟੀ ਵਲੋਂ ਰੈਲੀ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।