ਗੋਇੰਦਵਾਲ ਸਾਹਿਬ ਦੇ ਸਾਲਾਨਾ ਜੋੜ ‘ਜੱਗ’ ਮੇਲੇ ਸੰਬੰਧੀ ਧਾਰਮਿਕ, ਰਾਜਨੀਤਕ, ਸਭਾ ਸੁਸਾਇਟੀਆਂ ਵਲੋਂ ਭਰਵੀਂ ਮੀਟਿੰਗ
ਗੋਇੰਦਵਾਲ ਸਾਹਿਬ, 8 ਸਤੰਬਰ (ਸਕੱਤਰ ਸਿੰਘ ਅਟਵਾਲ)-ਸ੍ਰੀ ਗੁਰੂ ਅਮਰਦਾਸ ਜੀ ਦੇ ਸਲਾਨਾ ਜੋੜ ਮੇਲੇ ਜੱਗ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੇ ਮੈਨੇਜ਼ਰ ਨਿਰਮਲ ਸਿੰਘ ਕਾਹਲਵਾਂ ਵਲੋਂ ਗੁਰਦੁਆਰਾ ਸਾਹਿਬ ਦੇ ਹਾਲ ਵਿਚ ਇਕ ਵਿਸ਼ੇਸ਼ ਮੀਟਿੰਗ ਕਰਵਾਈ ਗਈ, ਜਿਸ ਵਿਚ ਧਾਰਮਿਕ, ਰਾਜਨੀਤਿਕ, ਸਭਾ ਸੁਸਾਇਟੀ ਅਤੇ ਨਗਰ ਵਾਸੀਆਂ ਨਾਲ ਵਿਚਾਰਾ ਕੀਤੀਆਂ। ਇਸ ਆਏ ਹੋਏ ਪਤਵੰਤਿਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਸ਼ਾਸਨ ਨੂੰ ਬੇਨਤੀ ਕੀਤੀ ਕਿ ਟਰੈਫਿਕ ਨੂੰ ਆਪਣੇ ਕੰਟਰੋਲ ’ਚੋਂ ਲੈ ਕੇ ਗੱਡੀਆਂ ਸਹੀ ਤਰੀਕੇ ਨਾਲ ਪਾਰਕਿੰਗ ਲਾਈਆਂ ਜਾਣ, ਲੰਗਰਾਂ ਵਿਚ ਬਹੁਤ ਵੱਡੇ ਸਪੀਕਰ ਨਾ ਲਗਾਏ ਜਾਣ, ਨੌਜਵਾਨ ਟਰੈਕਟਰਾਂ ’ ਤੇ ਡੈੱਕ ਲਗਾ ਕੇ, ਸਟੰਟ, ਹੁੱਲ੍ਹੜਬਾਜੀ ਤੋਂ ਗੁਰੇਜ ਕਰਨ ।
ਗੋਇੰਦਵਾਲ ਸਾਹਿਬ, 8 ਸਤੰਬਰ (ਸਕੱਤਰ ਸਿੰਘ ਅਟਵਾਲ)-ਸ੍ਰੀ ਗੁਰੂ ਅਮਰਦਾਸ ਜੀ ਦੇ ਸਲਾਨਾ ਜੋੜ ਮੇਲੇ ਜੱਗ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੇ ਮੈਨੇਜ਼ਰ ਨਿਰਮਲ ਸਿੰਘ ਕਾਹਲਵਾਂ ਵਲੋਂ ਗੁਰਦੁਆਰਾ ਸਾਹਿਬ ਦੇ ਹਾਲ ਵਿਚ ਇਕ ਵਿਸ਼ੇਸ਼ ਮੀਟਿੰਗ ਕਰਵਾਈ ਗਈ, ਜਿਸ ਵਿਚ ਧਾਰਮਿਕ, ਰਾਜਨੀਤਿਕ, ਸਭਾ ਸੁਸਾਇਟੀ ਅਤੇ ਨਗਰ ਵਾਸੀਆਂ ਨਾਲ ਵਿਚਾਰਾ ਕੀਤੀਆਂ। ਇਸ ਆਏ ਹੋਏ ਪਤਵੰਤਿਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਸ਼ਾਸਨ ਨੂੰ ਬੇਨਤੀ ਕੀਤੀ ਕਿ ਟਰੈਫਿਕ ਨੂੰ ਆਪਣੇ ਕੰਟਰੋਲ ’ਚੋਂ ਲੈ ਕੇ ਗੱਡੀਆਂ ਸਹੀ ਤਰੀਕੇ ਨਾਲ ਪਾਰਕਿੰਗ ਲਾਈਆਂ ਜਾਣ, ਲੰਗਰਾਂ ਵਿਚ ਬਹੁਤ ਵੱਡੇ ਸਪੀਕਰ ਨਾ ਲਗਾਏ ਜਾਣ, ਨੌਜਵਾਨ ਟਰੈਕਟਰਾਂ ’ ਤੇ ਡੈੱਕ ਲਗਾ ਕੇ, ਸਟੰਟ, ਹੁੱਲ੍ਹੜਬਾਜੀ ਤੋਂ ਗੁਰੇਜ ਕਰਨ । ਸਲਾਨਾ ਜੋੜ ਮੇਲਾ ‘ਜੱਗ’ ਵਿਚ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਸੰਗਤ ਹਾਜ਼ਰੀ ਭਰਦੀ ਹੈ। ਮੀਟਿੰਗ ਵਿਚ ਲੰਗਰ ਤੇ ਰਿਹਾਇਸ਼ ਸਮੇਤ ਸੰਗਤ ਦੀ ਸੁਵਿਧਾ ਲਈ ਖਾਸ ਪ੍ਰਬੰਧ ਕਰਨ ਦੀ ਗੱਲ ਕੀਤੀ ਗਈ। ਇਸ ਮੌਕੇ ਗੁਰਦੁਆਰਾ ਦੇ ਪ੍ਰਬੰਧਕਾਂ ਨੇ ਆਈਆ ਸੰਗਤਾਂ ਦਾ ਧੰਨਵਾਦ ਕੀਤਾ । ਸਟੇਜ ਸਕੱਤਰ ਦੀ ਸੇਵਾ ਪ੍ਰਭ ਸਿੰਘ ਭਰੋਵਾਲ ਨੇ ਨਿਭਾਈ। ਇਸ ਮੌਕੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗਿਆਨੀ ਗੁਰਮੁੱਖ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਸ਼ੋ੍ਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਕੁਲਦੀਪ ਸਿੰਘ ਲਾਹੌਰੀਆ, ਹਰਭਜਨ ਸਿੰਘ ਰਾਠੌਰ, ਹਰਦਿਆਲ ਸਿੰਘ ਕੰਗ, ਹਰਭਜਨ ਸਿੰਘ ਕੰਗ ਸਰਾਂ, ਡਾ. ਜੋਗਿੰਦਰ ਸਿੰਘ ਧੂੰਦਾ ਅਤੇ ਪ੍ਧਾਨ ਬਾਵਾ ਜਤਿੰਦਰ ਸਿੰਘ, ਪ੍ਰਧਾਨ ਬਾਵਾ ਰਣਜੀਤ ਸਿੰਘ ਲੱਕੀ ਨੇ ਆਪਣੇ ਵਿਚਾਰ ਪੇਸ਼ ਕੀਤੇ । ਇਸ ਮੌਕੇ ਐਡੀਨਲ ਮੈਨੇਜ਼ਰ ਸਰਬਜੀਤ ਸਿੰਘ ਮੁੰਡਾਪਿੰਡ, ਮੀਤ ਮੈਨੇਜ਼ਰ ਗੁਰਪ੍ਰੀਤ ਸਿੰਘ, ਕਥਾਵਾਚਕ ਭਾਈ ਨਿਹਾਲ ਸਿੰਘ, ਗਿਆਨੀ ਰਣਜੀਤ ਸਿੰਘ ਇੰਚਾਰਜ, ਜੈਮਲ ਸਿੰਘ ਜਾਮਾਰਾਏ ਕਲਰਕ, ਹਰਪ੍ਰੀਤ ਸਿੰਘ ਰਿਕਾਰਡ ਕੀਪਰ, ਰਛਪਾਲ ਸਿੰਘ ਰਿਕਾਰਡ ਕੀਪਰ, ਜਸਬੀਰ ਸਿੰਘ ਖਜਾਨਚੀ, ਲਵਪ੍ਰੀਤ ਸਿੰਘ ਅਕਾਊਂਟੈਂਟ, ਕਲਰਕ ਜਸਵਿੰਦਰ ਸਿੰਘ, ਗਿਆਨੀ ਜਗਦੇਵ ਸਿੰਘ ਗੋਇੰਦਵਾਲ ਸਾਹਿਬ, ਕਵੀਸ਼ਰ ਅਵਤਾਰ ਸਿੰਘ ਲੇਹਲ, ਹਰਪ੍ਰੀਤ ਸਿੰਘ ਪ੍ਰਚਾਰ ਅਲਗੋਂ, ਸਤਨਾਮ ਸਿੰਘ ਲੰਗਰ ਇੰਚਾਰਜ, ਗਿਆਨੀ ਸਤਬੀਰ ਸਿੰਘ, ਸਟੋਰਕੀਪਰ ਮਨਜੀਤ ਸਿੰਘ ਮੰਡ, ਡਾ. ਸੰਤੋਖ ਸਿੰਘ ਖਹਿਰਾ, ਨੰਬਰਦਾਰ ਅਮਰਜੀਤ ਸਿੰਘ, ਚੇਅ. ਗੁਰਨਾਮ ਸਿੰਘ ਲਾਡੀ, ਮੀਤ ਪ੍ਰਧਾਨ ਵਰਿੰਦਰ ਸਿੰਘ ਜੋਤੀ, ਸਰਵਨ ਸਿੰਘ ਲਾਹੌਰੀਆ, ਡਾ. ਮੱਸਾ ਸਿੰਘ, ਸੁਖਬੀਰ ਸਿੰਘ ਲੋਧੀ, ਰਜਿੰਦਰ ਸਿੰਘ ਫੌਜੀ, ਸਾਬਕਾ ਮੈਨੇਜ਼ਰ ਦਵਿੰਦਰ ਸਿੰਘ, ਭੁਪਿੰਦਰ ਸਿੰਘ ਮਾਲਕੋ ਆਦਿ ਹਾਜ਼ਰ ਸਨ।