ਅਨਾਜ ਮੰਡੀ ਕੁੱਕੜਾਂਵਾਲਾ ਵਿਖੇ ਝੋਨੇ ਦੇ ਨਵੇਂ ਖਰੀਦ ਸੀਜ਼ਨ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ
ਹਰਸਾ ਛੀਨਾ, 7 ਸਤੰਬਰ (ਕੜਿਆਲ)- ਸਥਾਨਕ ਅਨਾਜ ਮੰਡੀ ਕੁਕੜਾਂਵਾਲਾ ਵਿਖੇ ਆੜਤੀ ਯੂਨੀਅਨ ਦੇ ਅਹੁਦੇਦਾਰਾਂ ਵਲੋਂ ਝੋਨੇ ਦੇ ਨਵੇਂ ਖਰੀਦ ਸੀਜਨ ਮੌਕੇ ਪ੍ਰਮਾਤਮਾ ਦਾ ਓਟ ਆਸਰਾ ਲੈਦਿਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਮਨੋਹਰ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਪੰਡਾਲ ਵਿਚ ਆੜਤੀ ਯੂਨੀਅਨ ਕੁਕੜਾਂਵਾਲਾ ਦੇ ਅਹੁਦੇਦਾਰਾਂ ਵਲੋਂ ਸਮੂਹਿਕ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਉਚਾਰਨ ਕੀਤਾ ਗਿਆ।
ਹਰਸਾ ਛੀਨਾ, 7 ਸਤੰਬਰ (ਕੜਿਆਲ)- ਸਥਾਨਕ ਅਨਾਜ ਮੰਡੀ ਕੁਕੜਾਂਵਾਲਾ ਵਿਖੇ ਆੜਤੀ ਯੂਨੀਅਨ ਦੇ ਅਹੁਦੇਦਾਰਾਂ ਵਲੋਂ ਝੋਨੇ ਦੇ ਨਵੇਂ ਖਰੀਦ ਸੀਜਨ ਮੌਕੇ ਪ੍ਰਮਾਤਮਾ ਦਾ ਓਟ ਆਸਰਾ ਲੈਦਿਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਮਨੋਹਰ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਪੰਡਾਲ ਵਿਚ ਆੜਤੀ ਯੂਨੀਅਨ ਕੁਕੜਾਂਵਾਲਾ ਦੇ ਅਹੁਦੇਦਾਰਾਂ ਵਲੋਂ ਸਮੂਹਿਕ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਉਚਾਰਨ ਕੀਤਾ ਗਿਆ। ਉਪਰੰਤ ਬਾਬਾ ਹਰਦੀਪ ਸਿੰਘ ਅਣਖੀ ਦੇ ਰਾਗੀ ਜਥੇ ਵਲੋਂ ਗੁਰਬਾਣੀ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਅੰਮ੍ਰਿਤਪਾਨ ਕਰਨ ਅਤੇ ਸਮਾਜਿਕ ਬੁਰਾਈਆਂ ਖਿਲਾਫ਼ ਲੋਕ ਲਹਿਰ ਉਸਾਰਨ ਦਾ ਭਾਵਪੂਰਨ ਸੱਦਾ ਦਿਤਾ। ਇਸ ਸਮੇਂ ਪੁੱਜੇ ਹਲਕਾ ਇੰਚਾਰਜ ਡਾ. ਸੋਨੀਆ ਮਾਨ ਨੇ ਝੋਨੇ ਦੇ ਨਵੇਂ ਖਰੀਦ ਸੀਜਨ ਦੀ ਸ਼ੁਰੂਆਤ ਮੌਕੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲ਼ੀ ਪੰਜਾਬ ਸਰਕਾਰ ਕਿਸਾਨ, ਮਜ਼ਦੂਰਾਂ, ਆੜਤੀਆਂ ਸਮੇਤ ਹੋਰਨਾਂ ਵਰਗਾਂ ਨੂੰ ਲੋਕ ਹਿੱਤ ਸਕੀਮਾਂ ਲਾਗੂ ਕਰਕੇ ਉਨ੍ਹਾਂ ਨੂੰ ਫਾਇਦਾ ਪਹੂੰਚਾ ਰਹੀ ਹੈ। ਮਾਰਕੀਟ ਕਮੇਟੀ ਚੋਗਾਵਾਂ ਚੇਅਰਮੈਨ ਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਰੇਸ਼ਮ ਸਿੰਘ ਵੜੈਚ ਨੇ ਕਿਹਾ ਕਿ ਅਨਾਜ ਮੰਡੀਆਂ ਵਿਚ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਆਵੇਗੀ। ਆੜਤੀ ਯੂਨੀਅਨ ਕੁਕੜਾਂਵਾਲਾ ਪ੍ਰਧਾਨ ਗੁਰਪ੍ਰੀਤ ਸਿੰਘ ਛੀਨਾ ਨੇ ਕਿਹਾ ਕਿ ਚਾਲੂ ਖਰੀਦ ਸੀਜਨ ਦੌਰਾਨ ਝੋਨੇ ਦੀ ਫਸਲ ਦਾ ਇਕ ਇਕ ਦਾਣਾ ਖ੍ਰੀਦਣ ਲਈ ਆੜਤੀ ਯੂਨੀਅਨ ਵਚਨਬੱਧ ਹੈ। ਇਸ ਸਮੇਂ ਚੇਅਰਮੈਨ ਕਰਮਜੀਤ ਸਿੰਘ ਸਬਾਜਪੁਰਾ, ਸਾ. ਉੱਪ ਚੇਅਰਮੈਨ ਸਤਿੰਦਰਪਾਲ ਸਿੰਘ ਸ਼ਿੰਦ ਵਰਨਾਲੀ, ਸੁਖਦੀਪ ਸਿੰਘ ਛੀਨਾ ਮੈਂਬਰ ਡੇਅਰੀ ਬੋਰਡ ਪੰਜਾਬ, ਬਲਬੀਰ ਖਿਆਲੀਆ ਜ਼ਿਲ਼੍ਹਾ ਸੀਨੀਅਰ ਮੀਤ ਪ੍ਰਧਾਨ, ਮੰਡੀ ਸੁਪਰਵਾਈਜਰ ਬਾਬਾ ਸਰਬਜੀਤ ਸਿੰਘ, ਕਾਰਜ ਸਿੰਘ ਦਾਲਮ, ਅਮਿਤੋਜ ਸਿੰਘ ਮੀਡੀਆ ਇੰਚਾਰਜ, ਸਾ. ਪ੍ਰਧਾਨ ਸਕੱਤਰ ਸਿੰਘ ਸਹਿੰਸਰਾ, ਸਰਪੰਚ ਹਰਪ੍ਰੀਤ ਭੁੱਲਰ, ਖਜਾਨਚੀ ਰਜੇਸ਼ ਕੁਮਾਰ, ਉਡੀਕ ਸਿੰਘ, ਧਰਮਿੰਦਰ ਲਾਡੀ ਸ਼ਾਹ, ਗੁਰਜੀਤ ਸਿੰਘ ਸ਼ਾਹੀ, ਮੋਹਨ ਸਿੰਘ ਬਾਠ, ਸਰਪੰਚ ਗੁਰਮੁੱਖ ਸਿੰਘ ਲੱਲਾ, ਰਵੀ ਸਰੀਨ, ਦਲਜੀਤ ਸਿੰਘ, ਸੰਦੀਪ ਕੁਮਾਰ, ਭਗਵੰਤ ਸੈਦੂਪੁਰ, ਸੋਨੂੰ ਐੱਚ. ਡੀ., ਆਦਿ ਹਾਜ਼ਰ ਸਨ।